ਮਿਲਖਾ ਸਿੰਘ ਦੇ ਨਾਮ ਦਰਜ ਹੋਈ ਨਵੀਂ ਉਪਲਬਧੀ!

By  Joshi August 12th 2017 04:42 PM

ਮਿਲਖਾ ਸਿੰਘ ਜੋ ਕਿ ਫਲਾਇੰਗ ਸਿੱਖ ਦੇ ਨਾਮ ਨਾਲ ਜਾਣੇ ਜਾਂਦੇ ਹਨ, ਨੂੰ ਵਿਸ਼ਵ ਸਿਹਤ ਸੰਗਠਨ ਦੇ ਸਦਭਾਵਨਾ ਰਾਜਦੂਤ ਵਜੋਂ ਨਿਯੁਕਤ ਕੀਤਾ ਗਿਆ ਹੈ।

Milkha Singh becomes WHO goodwill ambassador for physical activities

ਖੇਤਰੀ ਨਿਰਦੇਸ਼ਕ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ, ਪੂਨਮ ਖੇਤਪਾਲ ਸਿੰਘ ਦਾ ਕਹਿਣਾ ਹੈ ਕਿ ਮਿਲਖਾ ਸਿੰਘ ਵਿਸ਼ਵ ਸਿਹਤ ਸੰਗਠਨ ਦੀ ਗੈਰ-ਸੰਚਾਰੀ ਬਿਮਾਰੀ ਦੀ ਰੋਕਥਾਮ ਅਤੇ ਕੰਟਰੋਲ ਐਕਸ਼ਨ ਪਲਾਨ ਨੂੰ ਪ੍ਰਫੁੱਲਤ ਕਰਨ 'ਚ ਉਹਨਾਂ ਦੀ ਸੰਸਥਾ ਦੀ ਮਦਦ ਕਰਨਗੇ।

Milkha Singh becomes WHO goodwill ambassador for physical activitiesਡਬਲਿਊਐਚਓ ਦੱਖਣ-ਪੂਰਬੀ ਏਸ਼ੀਆ ਖੇਤਰ ਵਿੱਚ ਹਰ ਸਾਲ ਕਰੀਬ 8.5 ਮਿਲੀਅਨ ਲੋਕ ਗੈਰ-ਸੰਚਾਰਕ ਬਿਮਾਰੀਆਂ ਕਾਰਨ ਮਾਰੇ ਜਾਂਦੇ ਹਨ ਅਤੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਮੌਤਾਂ ਅਚਨਚੇਤ ਹੁੰਦੀਆਂ ਹਨ।

ਗੈਰ ਸੰਚਾਰੀ ਬਿਮਾਰੀਆਂ ਜਿਵੇਂ ਕਿ ਦਿਲ ਦੀਆਂ ਬਿਮਾਰੀਆਂ, ਸਟੋਕ, ਡਾਇਬੀਟੀਜ਼ ਅਤੇ ਕੈਂਸਰ ਦੇ ਕੇਸਾਂ 'ਚ ਦਿਨ ਬ ਦਿਨ ਵੱਧ ਰਹੇ ਹਨ।

ਨਿਯਮਿਤ ਕਸਰਤ ਅਤੇ ਸਰੀਰਕ ਗਤੀਵਿਧੀਆਂ ਨਾਲ ਵਧੀਆ ਸਿਹਤ ਅਤੇ ਤੰਦਰੁਸਤੀ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ।

Milkha Singh becomes WHO goodwill ambassador for physical activitiesਫਲਾਇੰਗ ਸਿੰਘ ਨੇ ਕਿਹਾ ਕਿ ਖੇਤਰ ਦੇ 70 ਫੀਸਦੀ ਮੁੰਡੇ, 80 ਫੀਸਦੀ ਲੜਕੀਆਂ ਅਤੇ ਕਰੀਬ 33 ਫੀਸਦੀ ਬਾਲਗ ਇਸ ਖੇਤਰ ਦੀ ਰਿਪੋਰਟ ਵਿੱਚ ਨਾਕਾਫੀ ਸਰੀਰਕ ਗਤੀਵਿਧੀਆਂ ਕਰਦੇ ਹਨ ਅਤੇ ਇਹ ਆਧੁਨਿਕ ਜੀਵਨ ਦੀ ਇਕ ਆਮ ਆਦਤ ਬਣ ਰਹੀ ਹੈ, ਜੋ ਕਿ ਗਲਤ ਹੈ। ਨਾ-ਸੰਚਾਰਕ ਬਿਮਾਰੀਆਂ ਨੂੰ ਰੋਕਣ ਲਈ ਬੱਚਿਆਂ ਲਈ ਘੱਟੋ ਘੱਟ 60 ਮਿੰਟ ਦੀ ਕਸਰਤ ਅਤੇ ਬਾਲਗਾਂ ਲਈ ਲਗਭਗ 150 ਮਿੰਟਾਂ ਦੀ ਕਸਰਤ ਲਾਜ਼ਮੀ ਹੈ।

Milkha Singh becomes WHO goodwill ambassador for physical activitiesਉਨ੍ਹਾਂ ਨੇ ਕਿਹਾ ਕਿ ਮਿਲਖਾ ਸਿੰਘ ਦੀ ਸਹਾਇਤਾ ਨਾਲ, ਅਸੀਂ ਐਨਸੀਡੀ ਮਹਾਂਮਾਰੀ ਦੀ ਰੋਕਥਾਮ ਕਰਨ ਅਤੇ ਸਰੀਰਕ ਗਤੀਵਿਧੀਆਂ ਨੂੰ ਵਧਾਉਣ ਅਤੇ ਹੋਰ ਉਤਸ਼ਾਹਿਤ ਕਰਨ ਦੀ ਉਮੀਦ ਕਰਦੇ ਹਾਂ।

—PTC News

Related Post