Miss Universe 2021 : ਇਸ ਸਰਕਾਰੀ ਕਾਲਜ 'ਚ ਪੜੀ ਹੈ ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ

By  Shanker Badra December 13th 2021 06:28 PM

ਚੰਡੀਗੜ੍ਹ : ਭਾਰਤ ਦੀ ਹਰਨਾਜ਼ ਕੌਰ ਸੰਧੂ ਨੇ ਸੁੰਦਰਤਾ ਮੁਕਾਬਲੇ ਵਿੱਚ ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। 21 ਸਾਲਾਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ 21 ਸਾਲਾ ਹਰਨਾਜ਼ ਨੇ 75 ਤੋਂ ਵੱਧ ਪ੍ਰਤੀਯੋਗੀਆਂ ਨੂੰ ਹਰਾ ਕੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਹੈ। ਇਸ ਤਾਜ ਦੇ ਨਾਲ ਹੀ ਉਨ੍ਹਾਂ ਨੇ ਕਰੋੜਾਂ ਲੋਕਾਂ ਦਾ ਦਿਲ ਵੀ ਜਿੱਤ ਲਿਆ ਹੈ। ਇਸ ਅੰਤਰਰਾਸ਼ਟਰੀ ਪੜਾਅ 'ਤੇ ਪਹੁੰਚਣ ਤੋਂ ਪਹਿਲਾਂ ਹਰਨਾਜ਼ 2 ਫਿਲਮਾਂ ਵਿੱਚ ਆਪਣੀ ਜਗ੍ਹਾ ਪੱਕੀ ਕਰ ਚੁੱਕੀ ਹੈ। ਸਰਕਾਰੀ ਕਾਲਜ ਤੋਂ ਪੜ੍ਹੀ ਹਰਨਾਜ਼ ਆਪਣੇ ਸੁਨਹਿਰੀ ਭਵਿੱਖ ਲਈ ਹਮੇਸ਼ਾ ਯਤਨਸ਼ੀਲ ਰਹਿੰਦੀ ਸੀ।

Miss Universe 2021 : ਇਸ ਸਰਕਾਰੀ ਕਾਲਜ 'ਚ ਪੜੀ ਹੈ ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ

ਹਰਨਾਜ਼ ਕੌਰ ਸੰਧੂ ਦਾ ਪਰਿਵਾਰ ਮੁਹਾਲੀ ਚੰਡੀਗੜ੍ਹ ਵਿੱਚ ਰਹਿੰਦਾ ਹੈ। ਉਸ ਨੇ ਆਪਣੀ ਸਕੂਲੀ ਪੜ੍ਹਾਈ ਚੰਡੀਗੜ੍ਹ ਸਥਿਤ ਸ਼ਿਵਾਲਿਕ ਪਬਲਿਕ ਸਕੂਲ ਤੋਂ ਕੀਤੀ ਹੈ। ਇਸ ਤੋਂ ਬਾਅਦ, ਉਸਨੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਫਾਰ ਗਲੇਅਰਸ ਤੋਂ ਆਪਣੀ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਲ ਕੀਤੀ। ਉਸ ਨੇ ਆਪਣੀ ਪੜ੍ਹਾਈ ਜਾਰੀ ਰੱਖੀ ਹੋਈ ਹੈ। ਉਹ ਪਬਲਿਕ ਐਡਮਿਨਿਸਟ੍ਰੇਸ਼ਨ ਵਿੱਚ ਆਪਣੀ ਮਾਸਟਰ ਡਿਗਰੀ ਕਰ ਰਹੀ ਹੈ। ਪੜ੍ਹਾਈ ਦੇ ਨਾਲ-ਨਾਲ ਹਰਨਾਜ਼ ਨੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਵੀ ਕੀਤੀ।

Miss Universe 2021 : ਇਸ ਸਰਕਾਰੀ ਕਾਲਜ 'ਚ ਪੜੀ ਹੈ ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ

ਹਰਨਾਜ਼ ਮਿਸ ਚੰਡੀਗੜ੍ਹ-ਮਿਸ ਦੀਵਾ ਯੂਨੀਵਰਸ ਰਹਿ ਚੁੱਕੀ ਹੈ

2017 ਵਿੱਚ ਹਰਨਾਜ਼ ਮਿਸ ਚੰਡੀਗੜ੍ਹ ਬਣੀ। ਸਾਲ 2018 ਵਿੱਚ ਹਰਨਾਜ਼ ਨੂੰ ਮਿਸ ਐਮਰਜਿੰਗ ਸਟਾਰ ਇੰਡੀਆ 2018 ਦਾ ਤਾਜ ਮਿਲਿਆ ਹੈ। 2018 ਵਿੱਚ ਹਰਨਾਜ਼ ਨੇ ਮਿਸ ਇੰਡੀਆ ਪੰਜਾਬ ਦਾ ਖਿਤਾਬ ਜਿੱਤਣ ਤੋਂ ਬਾਅਦ ਦ ਲੈਂਡਰਜ਼ ਮਿਊਜ਼ਿਕ ਵੀਡੀਓ 'ਤਰਥੱਲੀ' ਵਿੱਚ ਕੰਮ ਕੀਤਾ। ਇਸ ਸਾਲ ਸਤੰਬਰ ਵਿੱਚ ਉਸਨੇ ਮਿਸ ਦੀਵਾ ਯੂਨੀਵਰਸ ਇੰਡੀਆ 2021 ਦਾ ਤਾਜ ਆਪਣੇ ਨਾਮ ਕੀਤਾ। ਅਦਾਕਾਰਾ ਕ੍ਰਿਤੀ ਸੈਨਨ ਨੇ ਹਰਨਾਜ਼ ਦੇ ਸਿਰ 'ਤੇ ਇਹ ਤਾਜ ਸਜਾਇਆ ਸੀ। ਦੋ ਮਨਭਾਉਂਦੇ ਖਿਤਾਬ ਜਿੱਤਣ ਤੋਂ ਬਾਅਦ ਹਰਨਾਜ਼ 2019 ਵਿੱਚ ਫੇਮਿਨਾ ਮਿਸ ਇੰਡੀਆ ਦਾ ਵੀ ਹਿੱਸਾ ਸੀ, ਜਿਸ ਵਿੱਚ ਉਹ ਚੋਟੀ ਦੇ 12 ਵਿੱਚ ਜਗ੍ਹਾ ਬਣਾਉਣ ਵਿੱਚ ਕਾਮਯਾਬ ਰਹੀ। ਹਰਨਾਜ਼ ਕੌਰ ਸੰਧੂ ਪੰਜਾਬੀ ਫਿਲਮਾਂ 'ਯਾਰਾ ਦੀਆ ਬਾਰਾਂ' ਅਤੇ 'ਬਾਈ ਜੀ ਕੁਟਾਂਗੇ' 'ਚ ਕੰਮ ਕਰ ਰਹੀ ਹੈ। ਉਸ ਦੀਆਂ ਇਹ ਦੋਵੇਂ ਫਿਲਮਾਂ ਅਗਲੇ ਸਾਲ ਰਿਲੀਜ਼ ਹੋਣਗੀਆਂ।

Miss Universe 2021 : ਇਸ ਸਰਕਾਰੀ ਕਾਲਜ 'ਚ ਪੜੀ ਹੈ ਮਿਸ ਯੂਨੀਵਰਸ 2021 ਹਰਨਾਜ਼ ਕੌਰ ਸੰਧੂ

ਹਰਨਾਜ਼ ਦੀ ਜਿੱਤ 'ਚ ਪਰਿਵਾਰ ਦੀ ਅਹਿਮ ਭੂਮਿਕਾ

ਹਰਨਾਜ਼ ਸੰਧੂ ਅੱਜ ਜਿਸ ਅੰਤਰਰਾਸ਼ਟਰੀ ਮੁਕਾਮ 'ਤੇ ਪਹੁੰਚੀ ਹੈ, ਇਸ 'ਚ ਉਨ੍ਹਾਂ ਦੇ ਪਰਿਵਾਰ ਦਾ ਬਹੁਤ ਸਹਿਯੋਗ ਰਿਹਾ ਹੈ। 13 ਦਸੰਬਰ ਨੂੰ ਮਿਸ ਯੂਨੀਵਰਸ 2021 ਦੀ ਘੋਸ਼ਣਾ ਤੋਂ ਪਹਿਲਾਂ ਹਰਨਾਜ਼ ਨੇ ਆਪਣੀ ਇੰਸਟਾ ਸਟੋਰੀ 'ਤੇ ਇੱਕ ਫੋਟੋ ਸ਼ੇਅਰ ਕਰਕੇ ਇਸਦਾ ਜ਼ਿਕਰ ਕੀਤਾ ਸੀ। ਉਸ ਨੇ ਆਪਣੀ ਮਾਂ, ਭਰਾ ਅਤੇ ਮਾਸੀ ਦੀ ਤਸਵੀਰ ਦੇ ਹੇਠਾਂ ਲਿਖਿਆ- ਮੇਰੀ ਲਾਈਫਲਾਈਨ। ਹਰਨਾਜ਼ ਦਾ ਕਹਿਣਾ ਹੈ ਕਿ ਉਹ ਆਪਣੇ ਮਾਤਾ-ਪਿਤਾ ਦੀ ਸਹੀ ਸੇਧ ਸਦਕਾ ਇਹ ਮੁਕਾਮ ਹਾਸਲ ਕਰ ਸਕੀ ਹੈ।

-PTCNews

Related Post