ਹਰਿਆਣਾ ਦੀ ਮਾਨੁਸ਼ੀ ਨੇ ਜਿੱਤਿਆ ਮਿਸ ਵਰਲਡ-2017 ਦਾ ਖਿਤਾਬ

By  Joshi November 19th 2017 01:17 PM -- Updated: November 19th 2017 01:19 PM

Miss World 2017 Haryana girl Manushi Chhillar wins crown: ਹਰਿਆਣਾ ਦੇ ਪਿੰਡ ਬਹਾਦੁਰਗੜ੍ਹ ਨਾਲ ਸੰਬੰਧਤ ਇੱਕ ਕੁੜੀ ਵੱਲੋਂ ਜਦੋਂ 7 ਸਾਲ ਬਾਅਦ ਭਾਰਤ ਦੀ ਝੋਲੀ 'ਚ ਮਿਸ ਵਰਲਡ ਦਾ ਖਿਤਾਬ ਪਾਇਆ ਗਿਆ ਤਾਂ ਹਰ ਕੋਈ ਉਸਦੀ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਸਕਿਆ।

Miss World 2017 Haryana girl Manushi Chhillar winsਮਾਨੁਸ਼ੀ ਐੱਮ.ਬੀ.ਬੀ.ਐੱਸ. ਦੀ ਵਿਦਿਆਰਥਣ ਹੈ ਅਤੇ ਇਸਦੇ ਦੂਸਰੇ ਸਾਲ 'ਚ ਪੜ੍ਹਾਈ ਕਰ ਰਹੀ ਹੈ।ਮਾਨੁਸ਼ੀ ਦੇ ਪਿਤਾ ਵੀ ਪੇਸ਼ੇ ਵਜੋਂ ਡਾਕਟਰ ਹਨ। ਉਸਦੀ ਇਸ ਉਪਲਬਧੀ 'ਤੇ ਪਿਰਵਾਰ ਵਾਲੇ ਅਤੇ ਪਿੰਡ ਵਾਲਿਆਂ ਸਮੇਤ ਸਮੁੱਚੇ ਦੇਸ਼ ਨੂੰ ਮਾਣ ਹੈ।

ਦੱਸਣਯੋਗ ਹੈ ਕਿ ਰੀਤਾ ਫਾਰਿਆ, ਯੁਕਤਾ ਮੁਖੀ, ਪ੍ਰਿਯੰਕਾ ਚੋਪੜਾ, ਐਸ਼ਵਰਿਆ ਰਾਏਤੋਂ ਬਾਅਦ ਇਸ ਖਿਤਾਬ ਨੂੰ ਹਾਸਿਲ ਕਰਨ ਵਾਲੀ ਮਾਨਸੀ 5ਵੀਂ ਭਾਰਤੀ ਬਣ ਚੁੱਕੀ ਹੈ। ਸਿਰਫ ਇੰਨ੍ਹਾ ਹੀ ਨਹੀਂ, ਇਸ ਤੋਂ ਪਹਿਲਾਂ ਮਾਨੁਸ਼ੀ ਨੇ ਮਿਸ ਇੰਡੀਆ ਦਾ ਪੁਰਸਕਾਰ ਵੀ ਜਿੱਤਿਆ ਹੈ।

Miss World 2017 Haryana girl Manushi Chhillar winsਮਾਨੁਸ਼ੀ ਵੱਲੋਂ ਇਸ ਉਪਲਬਧੀ ਨੂੰ ਹਾਸਿਲ ਕਰਨ ਤੋਂ ਬਾਅਦ ਹਰਿਆਣਾ ਸਰਕਾਰ ਵੀ ਇਸਨੂੰ  'ਬੇਟੀ ਬਚਾਓ, ਬੇਟੀ ਪੜ੍ਹਾਓ' ਅਭਿਆਨ ਦੇ ਲਈ ਬ੍ਰਾਂਡ ਅੰਬੈਂਸਡਰ ਬਣਾਉਣ ਦਾ ਵਿਚਾਰ ਕਰ ਰਹੀ ਹੈ।

ਮਾਨੁਸ਼ੀ ਇਸ ਤੋਂ ਇਲਾਵਾ ਚਿੱਤਰਕਾਰੀ ਦਾ ਸ਼ੌਕ ਵੀ ਰੱਖਦੀ ਹੈ ਅਤੇ ਪੜ੍ਹਾਈ ਤੇ ਉਸਨੂੰ ਕੁਚਿਪੁੜੀ ਡਾਂਸ 'ਚ ਆਪਣੀ ਕਲਾ ਦੇ ਜੌਹਰ ਦਿਖਾ ਚੁੱਕੀ ਹੈ।Miss World 2017 Haryana girl Manushi Chhillar winsਇਸ ਤੋਂ ਇਲਾਵਾ ਉਹ "ਸ਼ਕਤੀ ਪਰੀਯੋਜਨਾ" ਮੁਹਿੰਮ ਵੀ ਚਲਾਉਂਦੀ ਹੈ, ਜਿਸ 'ਚ ਪਿੰਡਾਂ ਦੀ ਮਹਿਲਾਵਾਂ ਨੂੰ ਮਾਹਾਂਵਰੀ ਦੌਰਾਨ ਸਾਫ ਸਫਾਈ ਅਤੇ ਇਸਹਤ ਦਾ ਖਿਆਲ ਰੱਖਣ ਲਈ ਜਾਗਰੂਕ ਕੀਤਾ ਜਾਂਦਾ ਹੈ।ਇਸ ਤੋਂ ਇਲਾਵਾ ਇਸ ਮੁਹਿੰਮ 'ਚ ਮਹਿਲਾਵਾਂ ਨੂੰ ਮਾਹਾਂਵਰੀ ਨਾਲ ਜੁੜੇ ਅੰਧਵਿਸ਼ਵਾਸਾਂ ਤੋਂ ਵੀ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।

—PTC News

Related Post