ਕੇਂਦਰੀ ਕੈਬਨਿਟ ਦਾ ਅਹਿਮ ਫ਼ੈਸਲਾ , ਹਾੜ੍ਹੀ ਦੀਆਂ ਫਸਲਾਂ 'ਚ ਕਣਕ ਦੇ MSP 'ਚ ਹੋਇਆ ਵਾਧਾ

By  Shanker Badra October 3rd 2018 06:40 PM -- Updated: October 3rd 2018 06:41 PM

ਕੇਂਦਰੀ ਕੈਬਨਿਟ ਦਾ ਅਹਿਮ ਫ਼ੈਸਲਾ , ਹਾੜ੍ਹੀ ਦੀਆਂ ਫਸਲਾਂ 'ਚ ਕਣਕ ਦੇ MSP 'ਚ ਹੋਇਆ ਵਾਧਾ:ਨਵੀਂ ਦਿੱਲੀ : ਕੇਂਦਰੀ ਕੈਬਨਿਟ ਨੇ ਅੱਜ ਹਾੜ੍ਹੀ ਦੀਆਂ ਅਗਲੀ ਰੁੱਤ ਦੀਆਂ ਫਸਲਾਂ ਦੇ ਐਮ.ਐਸ.ਪੀ ਵਧਾਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਜਾਣਕਾਰੀ ਅਨੁਸਾਰ ਕਣਕ ਦਾ ਐਮਐਸਪੀ 105 ਰੁਪਏ ਪ੍ਰਤੀ ਕੁਇੰਟਲ ਵਧਾਇਆ ਗਿਆ ਹੈ।ਦੱਸ ਦੇਈਏ ਕਿ ਹੁਣ ਕਣਕ ਦਾ ਐਮਐਸਪੀ 1840 ਰੁਪਏ ਪ੍ਰਤੀ ਕੁਇਟੇਲ ਰਹੇਗਾ।

ਦੱਸ ਦੇਈਏ ਕਿ ਇਸ ਸਬੰਧੀ ਕਿਸਾਨਾਂ ਵੱਲੋਂ ਲੰਬੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਫਸਲਾਂ ਦੇ ਐਮ.ਐਸ.ਪੀ 'ਚ ਵਾਧਾ ਕੀਤਾ ਜਾਵੇ।ਜਿਸ ਨੂੰ ਲੈ ਕੇ ਕੱਲ ਦਿੱਲੀ ਵਿੱਚ ਦੇਸ਼ ਭਰ ਦੀਆਂ 26 ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ।

ਜਿਸ ਤੋਂ ਬਾਅਦ ਕੇਂਦਰੀ ਕੈਬਨਿਟ ਨੇ ਕਿਸਾਨਾਂ ਦੀ ਮੰਗ ਨੂੰ ਦੇਖਦੇ ਹੋਏ ਫਸਲਾਂ ਦੇ ਐਮ.ਐਸ.ਪੀ 'ਚ ਵਾਧਾ ਕੀਤਾ ਹੈ।ਇਸ ਨਾਲ ਜਿੱਥੇ ਕਿਸਾਨਾਂ ਦੀ ਆਮਦਨ 'ਚ ਵਾਧਾ ਹੋਵੇਗਾ ਉੱਥੇ ਹੀ ਕਿਸਾਨਾਂ ਨੂੰ ਭਾਰੀ ਹੁੰਗਾਰਾ ਮਿਲੇਗਾ।

-PTCNews

Related Post