ਮੋਗਾ-ਬਰਨਾਲਾ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ 6 ਗੰਭੀਰ ਜ਼ਖਮੀ

By  Jashan A December 14th 2018 10:15 AM -- Updated: December 14th 2018 05:17 PM

ਮੋਗਾ-ਬਰਨਾਲਾ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ 6 ਗੰਭੀਰ ਜ਼ਖਮੀ,ਨਿਹਾਲ ਸਿੰਘ ਵਾਲਾ: ਪੰਜਾਬ 'ਚ ਲਗਾਤਾਰ ਸੜਕ ਹਾਦਸਿਆਂ ਦੀਆਂ ਘਟਨਾਵਾਂ ਦੀ ਗਿਣਤੀ ਵੱਧ ਰਹੀ ਹੈ। ਰੋਜ਼ਾਨਾ 4ਤੋਂ 5 ਲੋਕ ਇਹਨਾਂ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਕੇ ਆਪਣੀਆਂ ਜਾਨਾ ਗਵਾਉਂਦੇ ਹਨ। ਸੂਬੇ 'ਚ ਰੋਜ਼ਾਨਾ ਅਜਿਹੇ ਕਈ ਮਾਮਲੇ ਸਮਾਣੇ ਆਉਂਦੇ ਹਨ।

road accident ਮੋਗਾ-ਬਰਨਾਲਾ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ ਜੀਅ ਗੰਭੀਰ ਜ਼ਖਮੀ

ਅਜਿਹਾ ਇੱਕ ਹੋਰ ਮਾਮਲਾ ਮੋਗਾ ਦੇ ਹਲਕੇ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਹਿੰਮਤਪੁਰਾ ਤੋਂ ਸਾਹਮਣੇ ਆਇਆ ਹੈ, ਜਿਥੇ ਇੱਕ ਭਿਆਨਕ ਸੜਕ ਹਾਦਸਾ ਵਾਪਰਨ ਨਾਲ 1 ਵਿਅਕਤੀ ਦੀ ਮੌਤ ਅਤੇ 6 ਗੰਭੀਰ ਜ਼ਖਮੀ ਹੋ ਗਏ ਹਨ।

ਹੋਰ ਪੜ੍ਹੋ: ਵਿਧਾਨ ਸਭਾ ਸਰਦ ਰੁੱਤ ਇਜਲਾਸ ਦਾ ਅੱਜ ਦੂਜਾ ਦਿਨ

ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਛੋਟਾ ਹਾਥੀ ਪਲਟ ਜਾਣ ਦੇ ਕਾਰਨ ਹੋਇਆ ਹੈ। ਸੂਤਰਾਂ ਮੁਤਾਬਕ ਇੱਕ ਪਰਿਵਾਰ ਪਿੰਡ ਹਿੰਮਤਪੁਰਾ ਵਿਖੇ ਇਕ ਵਿਆਹ ’ਚ ਸ਼ਾਮਲ ਹੋ ਕੇ ਵਾਪਸ ਨਿਹਾਲ ਸਿੰਘ ਵਾਲਾ ਨੂੰ ਛੋਟੇ ਹਾਥੀ ’ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਖੱਡੇ ’ਚ ਵੱਜ ਕੇ ਉਕਤ ਛੋਟਾ ਹਾਥੀ ਪਲਟ ਗਿਆ ਅਤੇ ਇੱਕ ਪਰਿਵਾਰ ਦੇ 6 ਜੀਅ ਗੰਭੀਰ ਜ਼ਖਮੀ ਹੋ ਗਏ।

road accident ਮੋਗਾ-ਬਰਨਾਲਾ ਹਾਈਵੇਅ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, 1 ਦੀ ਮੌਤ 6 ਗੰਭੀਰ ਜ਼ਖਮੀ

ਇਸ ਘਟਨਾ ਦਾ ਪਤਾ ਚੱਲਦਿਆਂ ਸਥਾਨਕ ਲੋਕਾਂ ਨੇ ਉਹਨਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਨ੍ਹਾਂ ’ਚੋਂ ਇਕ ਅੌਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਇਸ ਘਟਨਾ ਤੋਂ ਬਾਅਦ ਮੌਕੇ 'ਤੇ ਪਹੁੰਚੀ ਪੁਲਿਸ ਨੇ ਮ੍ਰਿਤਸਕ ਦੀ ਲਾਸ਼ ਨੂੰ ਕਬਜੇ 'ਚ ਲੈ ਕੇ ਕੇ ਪੋਸਟਮਾਰਟਮ ਲਈ ਮੋਗਾ ਸਿਵਲ ਹਸਪਤਾਲ ਪਹੁੰਚਾ ਦਿੱਤਾ।

-PTC News

Related Post