ਮੋਗਾ 'ਚ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ (ਤਸਵੀਰਾਂ)

By  Jashan A November 25th 2018 10:33 AM

ਮੋਗਾ 'ਚ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ (ਤਸਵੀਰਾਂ),ਮੋਗਾ: ਮੋਗਾ ਦੇ ਭੀੜ ਭਾੜ ਵਾਲੇ ਇਲਾਕੇ ਭੀਮ ਨਗਰ ਕੈੰਪ 'ਚ ਕੱਪੜਾ ਬਜ਼ਾਰ ਵਿੱਚ ਦੇਰ ਰਾਤ ਤਕਰੀਬਨ 1 ਵਜੇ ਇੱਕ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ 'ਚ ਇੱਕ ਚੌਂਕੀਦਾਰ ਦੀ ਸੂਝ ਬੂਝ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ।

cloth marketਦੱਸਿਆ ਜਾ ਰਿਹਾ ਹੈ ਕਿ ਜਦੋ ਚੌਂਕੀਦਾਰ ਨੇ ਦੇਖਿਆ ਇੱਕ ਕੱਪੜੇ ਦੀ ਦੁਕਾਨ ਤੋਂ ਧੂੰਆਂ ਬਹਾਰ ਆ ਰਿਹਾ ਹੈ ਤਾਂ ਉਸ ਨੇ ਤੁਰੰਤ ਦੁਕਾਨ ਦੇ ਮਲਿਕ ਨੂੰ ਫੋਨ ਕੀਤਾ ਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ।ਫਾਇਰ ਬ੍ਰਿਗੇਡ ਪਹੁੰਚਣ ਤੱਕ ਦੁਕਾਨ ਦੀ ਉਪਰਲੀ ਮੰਜਿਲ ਸੜ ਕੇ ਸੁਆਹ ਹੋ ਚੁੱਕੀ ਸੀ।

cloth shopਜੇਕਰ ਚੌਂਕੀਦਾਰ ਸਮੇਂ ਤੇ ਫਾਇਰ ਬ੍ਰਿਗੇਡ ਨੂੰ ਫੋਨ ਨਾ ਕਰਦਾ ਤਾਂ ਅੱਗ ਇੰਨੀ ਫੈਲ ਜਾਣੀ ਸੀ ਕਿ ਸਾਰੀ ਕੱਪੜਾ ਮਾਰਕਿਟ ਸੜ ਕੇ ਸੁਆਹ ਹੋ ਸਕਦੀ ਸੀ।

mogaਇਸ ਘਟਨ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਸੂਤਰਾਂ ਮੁਤਾਬਕ 2 ਘੰਟੇ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਅਤੇ 4 ਤੋਂ 5 ਲੱਖ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ।

—PTC News

Related Post