ਮੋਗਾ 'ਚ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ (ਤਸਵੀਰਾਂ)
ਮੋਗਾ 'ਚ ਕੱਪੜੇ ਦੀ ਦੁਕਾਨ ਨੂੰ ਲੱਗੀ ਅੱਗ, ਲੱਖਾਂ ਦਾ ਸਮਾਨ ਸੜ੍ਹ ਕੇ ਸੁਆਹ (ਤਸਵੀਰਾਂ),ਮੋਗਾ: ਮੋਗਾ ਦੇ ਭੀੜ ਭਾੜ ਵਾਲੇ ਇਲਾਕੇ ਭੀਮ ਨਗਰ ਕੈੰਪ 'ਚ ਕੱਪੜਾ ਬਜ਼ਾਰ ਵਿੱਚ ਦੇਰ ਰਾਤ ਤਕਰੀਬਨ 1 ਵਜੇ ਇੱਕ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ 'ਚ ਇੱਕ ਚੌਂਕੀਦਾਰ ਦੀ ਸੂਝ ਬੂਝ ਕਾਰਨ ਵੱਡਾ ਨੁਕਸਾਨ ਹੋਣ ਤੋਂ ਬਚ ਗਿਆ। ਦੱਸਿਆ ਜਾ ਰਿਹਾ ਹੈ ਕਿ ਜਦੋ ਚੌਂਕੀਦਾਰ ਨੇ ਦੇਖਿਆ ਇੱਕ ਕੱਪੜੇ ਦੀ ਦੁਕਾਨ ਤੋਂ ਧੂੰਆਂ ਬਹਾਰ ਆ ਰਿਹਾ ਹੈ ਤਾਂ ਉਸ ਨੇ ਤੁਰੰਤ ਦੁਕਾਨ ਦੇ ਮਲਿਕ ਨੂੰ ਫੋਨ ਕੀਤਾ ਤੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਸੂਚਿਤ ਕੀਤਾ।ਫਾਇਰ ਬ੍ਰਿਗੇਡ ਪਹੁੰਚਣ ਤੱਕ ਦੁਕਾਨ ਦੀ ਉਪਰਲੀ ਮੰਜਿਲ ਸੜ ਕੇ ਸੁਆਹ ਹੋ ਚੁੱਕੀ ਸੀ। ਜੇਕਰ ਚੌਂਕੀਦਾਰ ਸਮੇਂ ਤੇ ਫਾਇਰ ਬ੍ਰਿਗੇਡ ਨੂੰ ਫੋਨ ਨਾ ਕਰਦਾ ਤਾਂ ਅੱਗ ਇੰਨੀ ਫੈਲ ਜਾਣੀ ਸੀ ਕਿ ਸਾਰੀ ਕੱਪੜਾ ਮਾਰਕਿਟ ਸੜ ਕੇ ਸੁਆਹ ਹੋ ਸਕਦੀ ਸੀ। ਇਸ ਘਟਨ ਦਾ ਪਤਾ ਚਲਦਿਆ ਹੀ ਸਥਾਨਕ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਸ ਸੂਤਰਾਂ ਮੁਤਾਬਕ 2 ਘੰਟੇ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ ਗਿਆ। ਅਤੇ 4 ਤੋਂ 5 ਲੱਖ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ। —PTC News