ਪਨਬਸ ਮੁਲਾਜ਼ਮ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਪ੍ਰਤੀ ਮਾੜੀਆਂ ਨੀਤੀਆਂ ਤੋਂ ਦੁਖੀ, 4 ਫਰਵਰੀ ਨੂੰ ਪੰਜਾਬ ਦੇ ਸਾਰੇ ਬੱਸ ਅੱਡੇ ਰਹਿਣਗੇ ਬੰਦ

By  Jashan A January 22nd 2019 04:10 PM

ਪਨਬਸ ਮੁਲਾਜ਼ਮ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਪ੍ਰਤੀ ਮਾੜੀਆਂ ਨੀਤੀਆਂ ਤੋਂ ਦੁਖੀ, 4 ਫਰਵਰੀ ਨੂੰ ਪੰਜਾਬ ਦੇ ਸਾਰੇ ਬੱਸ ਅੱਡੇ ਰਹਿਣਗੇ ਬੰਦ,ਮੋਗਾ: ਪਨਬਸ ਮੁਲਾਜ਼ਮ ਸਰਕਾਰ ਦੀਆਂ ਮੁਲਾਜ਼ਮਾਂ ਪ੍ਰਤੀ ਮਾੜੀਆਂ ਨੀਤੀਆਂ ਤੋਂ ਦੁਖੀ ਹੋ ਕੇ ਪਨਬਸ ਕਰਮਚਾਰੀਆਂ ਨੇ ਵੱਡਾ ਫੈਸਲਾ ਲਿਆ ਹੈ ਕਿ 4 ਫਰਵਰੀ ਨੂੰ ਪੰਜਾਬ ਭਰ ਦੇ ਸਾਰੇ ਬੱਸ ਅੱਡੇ ਮੁਕੰਮਲ ਬੰਦ ਰਹਿਣਗੇ ਅਤੇ 5 ਫਰਵਰੀ ਨੂੰ ਮੋਹਾਲੀ, ਪਟਿਆਲਾ ਜਾਂ ਦੀਨਾਨਗਰ ਵਿਚੋਂ ਕਿਸੇ ਇਕ ਥਾਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

punbus ਪਨਬਸ ਮੁਲਾਜ਼ਮ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਪ੍ਰਤੀ ਮਾੜੀਆਂ ਨੀਤੀਆਂ ਤੋਂ ਦੁਖੀ, 4 ਫਰਵਰੀ ਨੂੰ ਪੰਜਾਬ ਦੇ ਸਾਰੇ ਬੱਸ ਅੱਡੇ ਰਹਿਣਗੇ ਬੰਦ

ਇਸ ਸਬੰਧੀ ਪਨਬਸ ਦੇ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਨੇ ਦੱਸਿਆ ਕਿ ਜੇਕਰ ਸਰਕਾਰ ਸਾਡੀਆਂ ਮੰਗਾ ਨਹੀਂ ਮੰਨਦੀ ਤਾਂ ਅਣਮਿੱਥੇ ਸਮੇਂ ਲਈ ਇਹ ਹੜਤਾਲ ਜਾਰੀ ਰਹੇਗੀ ।

punbus ਪਨਬਸ ਮੁਲਾਜ਼ਮ ਪੰਜਾਬ ਸਰਕਾਰ ਦੀਆਂ ਮੁਲਾਜ਼ਮਾਂ ਪ੍ਰਤੀ ਮਾੜੀਆਂ ਨੀਤੀਆਂ ਤੋਂ ਦੁਖੀ, 4 ਫਰਵਰੀ ਨੂੰ ਪੰਜਾਬ ਦੇ ਸਾਰੇ ਬੱਸ ਅੱਡੇ ਰਹਿਣਗੇ ਬੰਦ

ਪਨਬਸ ਵਿੱਚ ਕੰਮ ਕਰ ਰਹੇ ਠੇਕੇ ਤੇ ਮੁਲਜ਼ਮਾਂ ਦੀਆਂ ਮੁੱਖ ਮੰਗ ਹਨ :

1. ਪਨਬਸ ਅੰਦਰ ਕੰਮ ਕਰ ਰਹੇ ਮੁਲਜ਼ਮਾਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ।

2. ਸੁਪਰੀਮ ਕੋਰਟ ਦਾ ਬਰਾਬਰ ਕੰਮ-ਬਰਾਬਰ ਤਨਖਾਹ ਵਾਲਾ ਲਾਗੂ ਕਰ ਤਨਖਾਹ ਵਿੱਚ ਵਾਧਾ ਕੀਤਾ ਜਾਵੇ ।

3. ਵਰਕਰਾਂ ਤੇ ਲੱਗੀਆਂ ਨਜ਼ਾਇਜ਼ ਕੰਡੀਸ਼ਨਾਂ ਮੁਢ ਤੋਂ ਰੱਦ ਕਰਕੇ ਵਰਕਰਾਂ ਨੂੰ ਡਿਉਟੀ ਤੇ ਲਇਆ ਜਾਵੇ।

4. ਪਨਬਸ ਕਰਮਚਾਰੀਆਂ ਟਿ ਰੋਡਵੇਜ਼ ਵਾਲੇ ਕਾਨੂੰਨ ਲਾਗੂ ਕੀਤੇ ਜਾਣ।

5. ਪਨਬਸ ਅੰਦਰ ਕੰਮ ਕਰਦੇ ਵਰਕਰਾਂ ਦੀ ਕੰਮ ਦੋਰਾਨ ਮੌਤ ਹੋਣ ਤੇ ਉਸਦੇ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ।

-PTC News

Related Post