ਮੁਹਾਲੀ ਪੁਲਿਸ ਅੜਿੱਕੇ ਚੜ੍ਹੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਸ਼ਾਤਿਰ

By  Jagroop Kaur February 3rd 2021 09:42 PM

ਬਗੈਰ ਪੜ੍ਹੇ, ਬਗੈਰ ਪਰੀਖਿਆ ਦਿੱਤੇ ਨਾਮੀ ਯੂਨੀਵਰਸਿਟੀਜ਼ ਦੀਆਂ ਡਿਗਰੀਆਂ, ਡਿਪਲੋਮੇ ਦਿਵਾਉਣ ਵਾਲਾ ਇਹ ਰੈਕੇਟ ਹੁਣ ਬੇਨਕਾਬ ਹੋ ਚੁੱਕਿਆ ਹੈ |ਜੀਰਕਪੁਰ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਸ ਰੈਕੇਟ ਦਾ ਭੰਡਾਫੋੜ ਕੀਤਾ ਹੈ| ਮੁੱਖ ਮੁਲਜ਼ਮ ਨਿਰਮਲ ਸਿੰਘ ਨਿੰਮਾ ਦੀ ਗ੍ਰਿਫ਼ਤਾਰੀ ਤੋਂ ਬਾਅਦ 4 ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਗਈ| ਪੁਲਿਸ ਨੇ ਮੁਲਜ਼ਮਾਂ ਕੋਲੋਂ 16 ਵੱਖੋ-ਵੱਖ ਯੂਨੀਵਰਸਿਟੀਜ਼ ਦੇ ਜਾਅਲੀ ਸਰਟੀਫਿਕੇਟ, ਜਾਅਲੀ ਹੋਲੋਗ੍ਰਾਮ, ਜਾਅਲੀ ਮੋਹਰਾਂ, ਹਾਈ ਕੁਆਲਿਟੀ ਪ੍ਰਿੰਟਰ ਤੇ ਹੋਰ ਸਮਾਨ ਕਾਫੀ ਬਰਾਮਦ ਕੀਤਾ ਹੈ |

ਪੜ੍ਹੋ ਹੋਰ ਖ਼ਬਰਾਂ : ਕਿਸਾਨ ਜਥੇਬੰਦੀਆਂ ਦਾ ਐਲਾਨ 6 ਫਰਵਰੀ ਨੂੰ ਪੂਰੇ ‘ਚ ਹੋਵੇਗਾ ਚੱਕਾ ਜਾਮ

ਪੁਲਿਸ ਦਾ ਦਾਅਵਾ ਹੈ ਕਿ ਇਸ ਰੈਕੇਟ ਵੱਲੋਂ ਦੇਸ਼ ਦੇ ਵੱਖੋ-ਵੱਖ ਹਿੱਸਿਆਂ ਵਿੱਚ ਐਜੁਕੇਸ਼ਨ ਸੈਂਟਰ ਖੋਲ੍ਹੇ ਗਏ ਨੇ, ਜਿਨ੍ਹਾਂ ਦੀ ਆੜ ਵਿੱਚ ਜਾਅਲੀ ਸਰਟੀਫਿਕੇਟ ਦਾ ਗੋਰਖਧੰਦਾ ਚੱਲਦਾ ਸੀ। ਇਹ ਲੋਕ ਯੂਨੀਵਰਸਿਟੀਆਂ ਦੀਆਂ ਵੈਬਸਾਈਟ ਹੈਕ ਕਰ, ਉਨ੍ਹਾਂ ਦੇ ਡਾਟਾ ਵਿੱਚ ਆਪਣੇ ਵੱਲੋਂ ਵਿਦਿਆਰਥੀਆਂ ਦੇ ਨਾਮ-ਪਤੇ ਫੀਡ ਕਰ ਦਿੰਦੇ ਸਨ, ਤੇ ਫਿਰ ਫਰਜੀ ਸਰਟੀਫਿਕੇਟ ਬਣਾ ਕੇ ਵਿਦਿਆਰਥੀਆਂ ਨੂੰ ਪੋਸਟ ਕਰ ਦਿੰਦੇ ਸਨ। ਇੰਨ੍ਹਾ ਡਿਗਰੀਆਂ ਬਦਲੇ ਵਸੂਲੀ ਜਾਣ ਵਾਲੀ ਮੋਟੀ ਰਕਮ ਨੂੰ ਆਪਸ ਵਿੱਚ ਵੰਡ ਲਿਆ ਜਾਂਦਾ ਸੀ।

Bahrain to take action against fake degree holders

ਪੜ੍ਹੋ ਹੋਰ ਖ਼ਬਰਾਂ : ਜਲਾਲਾਬਾਦ ‘ਚ ਕਾਂਗਰਸੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ‘ਤੇ ਹਮਲਾ , ਕੀਤੀ ਫ਼ਾਇਰਿੰਗ

ਪੁਲਿਸ ਮੁਤਾਬਿਕ ਜਿਆਦਾਤਰ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਇਨ੍ਹਾਂ ਕੋਲੋਂ ਅਜਿਹੇ ਸਰਟੀਫਿਕੇਟ ਬਣਵਾਉਂਦੇ ਸਨ। ਹਾਲਾਂਕਿ ਮੁਲਜ਼ਮਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਸ ਗੋਰਖਧੰਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ | ਇਸ ਮਾਮਲੇ ਵਿੱਚ ਪੁਲਿਸ ਨੇ ਮੋਹਾਲੀ ਤੋਂ ਅਲਾਵਾ ਯੂਪੀ ਦੇ ਮੇਰਠ, ਮਥੂਰਾ ਅਤੇ ਦਿੱਲੀ ਤੋਂ ਵੀ ਗ੍ਰਿਫ਼ਤਾਰੀਆਂ ਕੀਤੀਆਂ ਨੇ ਤੇ ਡੂੰਘਾਈ ਨਾਲ ਤਫਤੀਸ ਜਾਰੀ ਹੈ,

ਜਿਸ ਵਿੱਚ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਮੋਹਾਲੀ ਪੁਲਿਸ ਨੇ ਜਾਅਲੀ ਸਰਟੀਫਿਕੇਟ ਬਣਾਉਣ ਵਾਲੇ ਇਕ ਗਿਰੋਹ ਦਾ ਪਰਦਾਫਾਸ਼ ਕਰਦਿਆਂ ਮੋਹਾਲੀ ਅਤੇ ਯੂ. ਪੀ. ਦੇ ਰਹਿਣ ਵਾਲੇ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਵੱਖ-ਵੱਖ ਯੂਨੀਵਰਸਿਟੀਆਂ ਦੀਆਂ ਡਿਗਰੀਆਂ, ਮੋਹਰਾਂ, ਪ੍ਰਿੰਟਰ ਸਕੈਨਰ ਅਤੇ ਸਰਟੀਫਿਕੇਟ ਬਣਾਉਣ 'ਚ ਵਰਤੇ ਜਾਂਦੇ ਕਾਗ਼ਜ਼ ਬਰਾਮਦ ਕੀਤੇ ਹਨ। ਮੁਲਜ਼ਮਾਂ ਦੀ ਪਛਾਣ ਨਿਰਮਲ ਸਿੰਘ ਨਿੰਮਾ, ਵਿਸ਼ਨੂੰ ਸ਼ਰਮਾ, ਸੁਸ਼ਾਂਤ ਤਿਆਗੀ, ਆਨੰਦ ਬਿਕਰਮ ਅਤੇ ਅੰਕਿਤ ਅਰੋੜਾ ਵਜੋਂ ਹੋਈ ਹੈ।

Related Post