ਸ਼ਰਮਨਾਕ ! 50 ਸਾਲਾ ਵਿਅਕਤੀ ਨੇ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜਿਆ ਪੁਲਿਸ ਅੜਿੱਕੇ

By  Jashan A October 31st 2019 10:38 AM

ਸ਼ਰਮਨਾਕ ! 50 ਸਾਲਾ ਵਿਅਕਤੀ ਨੇ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਚੜਿਆ ਪੁਲਿਸ ਅੜਿੱਕੇ,ਮੋਹਾਲੀ: ਪੰਜਾਬ 'ਚ ਜ਼ਬਰ-ਜਨਾਹ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ।ਆਏ ਦਿਨ ਇਸ ਅੱਗ 'ਚ ਸੂਬੇ ਦੀਆਂ ਕਈ ਧੀਆਂ ਸੜ੍ਹ ਕੇ ਸੁਆਹ ਹੋ ਰਹੀਆਂ ਹਨ। Rapeਕੁਝ ਸ਼ਰਾਰਤੀ ਅਨਸਰਾਂ ਵੱਲੋਂ ਆਪਣੀ ਹਵਸ ਮਿਟਾਉਣ ਲਈ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾ ਰਿਹਾ ਹੈ।ਅਜਿਹਾ ਹੀ ਇੱਕ ਹੋਰ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ ਹੈ, ਜਿਥੇ 50 ਸਾਲਾ ਵਿਅਕਤੀ ਵਲੋਂ 10 ਸਾਲਾ ਦੀ ਬੱਚੀ ਨਾਲ ਬਲਾਤਕਾਰ ਵਰਗੀ ਘਿਨਾਉਣੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਹੋਰ ਪੜ੍ਹੋ: ਮਿਸੀਸਾਗਾ : ਸੜਕ ਹਾਦਸੇ 'ਚ 45 ਸਾਲਾ ਵਿਅਕਤੀ ਦੀ ਮੌਤ ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ 2 ਬੱਚੀਆਂ ਨੂੰ ਵਰਗਲਾ ਨੇ ਆਪਣੇ ਘਰ ਲੈ ਗਿਆ। ਦੋਸ਼ੀ ਨੇ ਇਕ ਬੱਚੀ ਦੀਆਂ ਅੱਖਾਂ 'ਤੇ ਪੱਟੀ ਬੰਨ੍ਹ ਦਿੱਤੀ ਅਤੇ ਉਸ ਨੂੰ ਕਮਰੇ 'ਚ ਇਕ ਪਾਸੇ ਬਿਠਾ ਦਿੱਤਾ, ਜਦੋਂ ਕਿ ਦੂਜੀ ਬੱਚੀ ਨਾਲ ਜ਼ਬਰ-ਜਨਾਹ ਕੀਤਾ। Rapeਪੀੜਤਾ ਨੇ ਘਟਨਾ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। -PTC News

Related Post