ਮੋਹਾਲੀ: ਪੁਲਵਾਮਾ ਹਮਲੇ ਨੂੰ ਲੈ ਕੇ PCA ਸਟੇਡੀਅਮ 'ਚੋਂ ਪਾਕਿ ਖਿਡਾਰੀਆਂ ਦੀਆਂ ਹਟਾਈਆਂ ਗਈਆਂ ਤਸਵੀਰਾਂ

By  Jashan A February 17th 2019 06:59 PM

ਮੋਹਾਲੀ: ਪੁਲਵਾਮਾ ਹਮਲੇ ਨੂੰ ਲੈ ਕੇ PCA ਸਟੇਡੀਅਮ 'ਚੋਂ ਪਾਕਿ ਖਿਡਾਰੀਆਂ ਦੀਆਂ ਹਟਾਈਆਂ ਗਈਆਂ ਤਸਵੀਰਾਂ,ਮੋਹਾਲੀ: ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਵੱਡੇ ਅੱਤਵਾਦੀ ਹਮਲੇ 'ਚ ਦੇਸ਼ ਦੇ 40 ਜਵਾਨ ਸ਼ਹੀਦ ਹੋ ਗਏ ਅਤੇ ਕਈ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਭਾਰਤੀ ਸੀਆਰਪੀਐੱਫ ਜਾਵਨਾਂ ਦੇ ਕਾਫ਼ਲੇ 'ਤੇ ਹਮਲਾ ਕੀਤੇ ਜਾਣ ਦੀ ਖਬਰ ਦੀ ਨਾ ਸਿਰਫ ਭਾਰਤ ਬਲਕਿ ਪੂਰੇ ਵਿਸ਼ਵ 'ਚ ਨਿੰਦਿਆ ਹੋ ਰਹੀ ਹੈ।

pca ਮੋਹਾਲੀ: ਪੁਲਵਾਮਾ ਹਮਲੇ ਨੂੰ ਲੈ ਕੇ PCA ਸਟੇਡੀਅਮ 'ਚੋਂ ਪਾਕਿ ਖਿਡਾਰੀਆਂ ਦੀਆਂ ਹਟਾਈਆਂ ਗਈਆਂ ਤਸਵੀਰਾਂ

ਪੰਜਾਬ ਵਿਚ ਜਿਥੇ ਪਾਕ ਦੇ ਝੰਡੇ ਫ਼ੂਕੇ ਜਾ ਰਹੇ ਹਨ ਉਥੇ ਮੋਹਾਲੀ ਦੇ ਪੀਸੀਏ ਸਟੇਡੀਅਮ ਦੀ ਫੋਟੋ ਗੈਲਰੀ ਵਿਚ ਲੱਗੀਆਂ ਪਾਕਿਸਤਾਨ ਦੇ ਕ੍ਰਿਕਟ ਖਿਡਾਰੀਆਂ ਦੀਆਂ ਤਸਵੀਰਾਂ ਵੀ ਹਟਾ ਦਿੱਤੀਆਂ ਗਈਆਂ ਹਨ।

PCA ਮੋਹਾਲੀ: ਪੁਲਵਾਮਾ ਹਮਲੇ ਨੂੰ ਲੈ ਕੇ PCA ਸਟੇਡੀਅਮ 'ਚੋਂ ਪਾਕਿ ਖਿਡਾਰੀਆਂ ਦੀਆਂ ਹਟਾਈਆਂ ਗਈਆਂ ਤਸਵੀਰਾਂ

ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਹੁਕਮਾਂ ਤੇ ਇਹ ਕਾਰਵਾਈ ਕੀਤੀ ਗਈ ਹੈ। ਇਨ੍ਹਾਂ ਖਿਡਾਰੀਆਂ ਵਿਚ ਇਜ਼ਮਾਮ-ਉਲ-ਹਕ, ਸ਼ੋਇਬ ਅਖ਼ਤਰ ਤੋਂ ਇਲਾਵਾ ਹੋਰ ਖਿਡਾਰੀਆਂ ਦੀਆਂ ਤਸਵੀਰਾਂ ਦੱਸੀਆਂ ਜਾ ਰਹੀਆਂ ਹਨ।

pca ਮੋਹਾਲੀ: ਪੁਲਵਾਮਾ ਹਮਲੇ ਨੂੰ ਲੈ ਕੇ PCA ਸਟੇਡੀਅਮ 'ਚੋਂ ਪਾਕਿ ਖਿਡਾਰੀਆਂ ਦੀਆਂ ਹਟਾਈਆਂ ਗਈਆਂ ਤਸਵੀਰਾਂ

ਜ਼ਿਕਰ ਏ ਖਾਸ ਹੈ ਕਿ ਪਿਛਲੇ ਦਿਨੀ ਜੰਮੂ ਕਸ਼ਮੀਰ ਦੇ ਪੁਲਵਾਮਾ ‘ਚ ਅੱਤਵਾਦੀਆਂ ਵੱਲੋਂ crpf ਦੇ ਜਵਾਨਾਂ ਦੇ ਕਾਫ਼ਿਲੇ ‘ਤੇ ਹਮਲਾ ਕੀਤਾ ਗਿਆ ਸੀ,ਜਿਸ ਦੌਰਾਨ ਦੇਸ਼ ਦੇ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਸਨ। ਜਿਸ ਤੋਂ ਬਾਅਦ ਲੋਕਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

-PTC News

Related Post