ਯੂ. ਕੇ: 3000 ਹੋਰ ਨੌਕਰੀਆਂ ਖਤਰੇ ਵਿੱਚ

By  Joshi February 10th 2018 08:27 AM -- Updated: February 10th 2018 10:19 AM

More than 3,000 British jobs at risk as Toys R Us UK is put up for sale: ਯੂਕੇ. ਦੇ ਟੋਇਜ਼ ਆਰ.ਯੂ.ਏਸ ਦੀ ਆਪਣੀ ਕੰਪਨੀ ਨੂੰ ਭਵਿੱਖ ਵਿੱਚ ਵੇਚਣ ਕਰਕੇ 3000 ਨੌਕਰੀਆਂ ਖਤਰੇ ਵਿੱਚ ਆ ਗਈਆਂ ਹਨ।

ਟੋਇਜ਼ ਆਰ.ਯੂ.ਏਸ ਦੀ ਵਿੱਤੀ ਹਾਲਤ ਖਰਾਬ ਹੋਣ ਕਰਕੇ , 3000 ਨੌਕਰੀਆਂ ਤੇ ਕੈਂਚੀ ਚਲ ਸਕਦੀ ਹੈ। ਪਿਛਲੇ ਸਾਲ ਦੀਵਾਲੀਆ ਹੋਈ ਯੂ.ਕੇ ਦੀ ਸਹਾਇਕ ਕੰਪਨੀ ਤੇ ਰੋਕ ਲੱਗਣ ਤੋਂ ਬਾਅਦ ਮਕਾਨ ਮਾਲਕਾਂ ਨੇ 26 ਦੁਕਾਨਾਂ ਦੀਆਂ ਚਾਬੀਆਂ ਵਾਪਸ ਲੈ ਲਈਆਂ ਅਤੇ  ਜਿਹੜੀ ਦੁਕਾਨਾਂ ਖੁੱਲੀਆਂ ਰਹੀਆਂ ਉਨ੍ਹਾਂ ਲਈ ਘੱਟ ਕਿਰਾਇਆ ਸਵੀਕਾਰ ਕੀਤਾ।

2018 ਵਿੱਚ ਹੈਸਬਰੋ ਅਤੇ ਮੈਟਲ ਦੋਵੇਂ ਫਰਮਾਂ ਦੀ ਕ੍ਰਿਸਮਸ ਦੇ ਮੌਕੇ ਤੇ ਵਿਕਰੀ ਵਿੱਚ ਗਿਰਾਵਟ ਦਰਜ਼ ਕੀਤੀ ਗਈ ਸੀ। ਵਪਾਰ ਦੀ ਸ਼ੁਰੂਆਤ ਬਹੁਤ ਬੁਰੀ ਹੋਣ ਕਾਰਨ ਕੰਪਨੀ ਨੂੰ ਕੁਝ ਵੱਡੇ ਫੈਸਲੇ ਲੈਣੇ ਪੈ ਰਹੇ ਹਨ।

ਵਿੱਤੀ ਸਲਾਹਕਾਰਾਂ ਨੇ ਇਹ ਸਲਾਹ ਦਿੱਤੀ ਸੀ ਕਿ ਅਮਰੀਕੀ ਕੰਪਨੀ ਨੂੰ ਆਪਣੇ ਬ੍ਰਿਟਿਸ਼ ਕਾਰੋਬਾਰ ਅਤੇ ਯੂਰੋਪੀਅਨ ਕਾਰੋਬਾਰ ਵੇਚ ਦੇਣੇ ਚਾਹੀਦੇ ਹਨ।

ਕੰਪਨੀ ਅਗਲੇ ਦੋ ਸਾਲਾਂ ਵਿੱਚ ਪੈਨਸ਼ਨ ਫੰਡ ਵਿੱਚ £9 ਮਿਲੀਅਨ ਤੋਂ ਵੱਧ ਪੈਸੈ ਪਾਉਣ ਲਈ ਤਿਆਰ ਹੋ ਗਈ ਹੈ। ਇਸਨੇ ਜਨਵਰੀ ਵਿੱਚ £1.1 ਮਿਲੀਅਨ ਦਾ ਭੁਗਤਾਨ ਕਰ ਦਿੱਤਾ ਹੈ ਤੇ ਅਪ੍ਰੈਲ ਵਿੱਚ ਇੱਕ ਹੋਰ ਇਕਾਈ ਦਾ ਭੁਗਤਾਨ ਕਰਨਾ ਹੈ।

—PTC News

Related Post