ਇੱਕ ਸਾਥ 9 ਬੱਚਿਆਂ ਨੂੰ ਜਨਮ ਦੇਣ ਵਾਲੀ ਮਹਿਲਾ ਨੂੰ ਲੈ ਕੇ ਹਸਪਤਾਲ 'ਚੋਂ ਆਈ ਇਹ ਖ਼ਬਰ   

By  Shanker Badra June 4th 2021 05:00 PM -- Updated: June 4th 2021 05:01 PM

ਅਫਰੀਕਾ : ਪਿਛਲੇ ਮਹੀਨੇ ਪੱਛਮੀ ਅਫਰੀਕਾ ਦੇ ਮਾਲੀ ਦੀ ਇਕ ਗਰਭਵਤੀ ਮਹਿਲਾ ਦੀ ਡਿਲਿਵਰੀ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣ ਗਈ ਸੀ। ਹਾਲੀਮਾ ਨਾਮ ਦੀ ਇਸ 25 ਸਾਲਾ ਮਹਿਲਾ ਨੇ ਇੱਕ ਸਾਥ 9 ਬੱਚਿਆਂ ਨੂੰ ਜਨਮ ਦਿੱਤਾ ਸੀ। ਜਿਸ ਦੀਆਂ ਸੋਸ਼ਲ ਮੀਡਿਆ 'ਤੇ ਕਈ ਦਿਨ ਖ਼ਬਰਾਂ ਵਾਇਰਲ ਹੋਈਆਂ ਸਨ ਪਰ ਹੁਣ ਬਹੁਤ ਸਾਰੇ ਲੋਕ ਸੋਚ ਦੇ ਹੋਣਗੇ ਕਿ ਸਾਰੇ ਬੱਚੇ ਕਿਵੇਂ ਹਨ।

Morocco : Malian mother and her nine babies are doing well in Casablanca Hospital ਇੱਕ ਸਾਥ 9 ਬੱਚਿਆਂ ਨੂੰ ਜਨਮ ਦੇਣ ਵਾਲੀ ਮਹਿਲਾ ਨੂੰ ਲੈ ਕੇ ਹਸਪਤਾਲ 'ਚੋਂ ਆਈ ਇਹ ਖ਼ਬਰ

ਜਣੇਪੇ ਵਿਚ ਕੁਝ ਮੁਸ਼ਕਲ ਦੇ ਕਾਰਨ ਉਥੋਂ ਦੀ ਸਰਕਾਰ ਵੱਲੋਂ ਮੋਰੋਕੋ ਵਿਚ ਔਰਤ ਦਾ ਇਲਾਜ ਕਰਵਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਜਨਮ ਤੋਂ ਬਾਅਦ ਬੱਚਿਆਂ ਦੀ ਹਾਲਤ ਵੀ ਨਾਜ਼ੁਕ ਬਣੀ ਰਹੀ। ਹਾਲਾਂਕਿ ਹੁਣ ਖ਼ਬਰ ਇਹ ਹੈ ਕਿ ਇਨ੍ਹਾਂ ਸਾਰੇ ਬੱਚਿਆਂ ਦੀ ਸਿਹਤ ਵਿੱਚ ਬਹੁਤ ਸੁਧਾਰ ਹੋਇਆ ਹੈ। ਹਾਲਾਂਕਿ ਇਹ 9 ਬੱਚੇ ਅਜੇ ਵੀ ਹਸਪਤਾਲ ਵਿੱਚ ਦਾਖਲ ਹਨ।

Morocco : Malian mother and her nine babies are doing well in Casablanca Hospital ਇੱਕ ਸਾਥ 9 ਬੱਚਿਆਂ ਨੂੰ ਜਨਮ ਦੇਣ ਵਾਲੀ ਮਹਿਲਾ ਨੂੰ ਲੈ ਕੇ ਹਸਪਤਾਲ 'ਚੋਂ ਆਈ ਇਹ ਖ਼ਬਰ

ਮੋਰੱਕਾ ਦੇ ਹਸਪਤਾਲ ਨੇ ਏ.ਐੱਫ.ਪੀ. ਨਿਊਜ਼ ਏਜੰਸੀ ਨੂੰ ਦੱਸਿਆ ਕਿ ਇਕ ਮਾਲੀਅਨ ਔਰਤ ਨੇ 4 ਮਈ ਨੂੰ ਜਿਨ੍ਹਾਂ 9 ਬੱਚਿਆਂ ਨੂੰ ਜਨਮ ਦਿੱਤਾ ,ਉਹ ਠੀਕ ਕਰ ਰਹੇ ਹਨ ਪਰ ਹੋਰ 2 ਮਹੀਨਿਆਂ ਲਈ ਨਿਗਰਾਨੀ ਹੇਠ ਰੱਖਣ ਦੀ ਜ਼ਰੂਰਤ ਹੈ। ਆਈਨ ਬੋਰਜਾ ਕਲੀਨਿਕ ਦੇ ਬੁਲਾਰੇ ਅਬਦੈਲਕੋਡਦਾਸ ਹਾਫਸੀ ਨੇ ਕਿਹਾ ਕਿ ਇਹ 9 ਬੱਚੇ ਹੁਣ ਬਿਨਾਂ ਡਾਕਟਰੀ ਉਪਕਰਣਾਂ ਦੇ ਸਾਹ ਲੈ ਰਹੇ ਹਨ। ਉਹ ਸਾਹ ਲੈਣ ਵਿੱਚ ਮੁਸ਼ਕਲ ਤੋਂ ਠੀਕ ਹੋ ਗਏ ਹਨ।

Morocco : Malian mother and her nine babies are doing well in Casablanca Hospital ਇੱਕ ਸਾਥ 9 ਬੱਚਿਆਂ ਨੂੰ ਜਨਮ ਦੇਣ ਵਾਲੀ ਮਹਿਲਾ ਨੂੰ ਲੈ ਕੇ ਹਸਪਤਾਲ 'ਚੋਂ ਆਈ ਇਹ ਖ਼ਬਰ

ਹਾਫਸੀ ਨੇ ਦੱਸਿਆ ਕਿ ਬੱਚਿਆਂ ਨੂੰ ਟਿਊਬਾਂ ਰਾਹੀਂ ਦੁੱਧ ਦਿੱਤਾ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਭਾਰ ਹੁਣ 800 ਗ੍ਰਾਮ ਤੋਂ 1.4 ਕਿਲੋ ਦੇ ਵਿਚਕਾਰ ਵਧਿਆ ਹੈ। ਇਨ੍ਹਾਂ 9 ਬੱਚਿਆਂ ਵਿਚੋਂ ਪੰਜ ਲੜਕੀਆਂ ਅਤੇ ਚਾਰ ਲੜਕੇ ਹਨ। ਬੱਚਿਆਂ ਦੀ ਮਾਂ ਉਨ੍ਹਾਂ ਦੇ ਕੋਲ ਰਹਿੰਦੀ ਹੈ। ਹਾਫਸੀ ਨੇ ਕਿਹਾ, “ਇਨ੍ਹਾਂ ਬੱਚਿਆਂ ਨੂੰ ਬਿਨਾਂ ਡਾਕਟਰੀ ਸਹਾਇਤਾ ਦੇ ਜ਼ਿੰਦਗੀ ਸ਼ੁਰੂ ਕਰਨ ਵਿਚ ਡੇਢ ਤੋਂ ਦੋ ਮਹੀਨਿਆਂ ਦਾ ਸਮਾਂ ਲੱਗੇਗਾ।

Morocco : Malian mother and her nine babies are doing well in Casablanca Hospital ਇੱਕ ਸਾਥ 9 ਬੱਚਿਆਂ ਨੂੰ ਜਨਮ ਦੇਣ ਵਾਲੀ ਮਹਿਲਾ ਨੂੰ ਲੈ ਕੇ ਹਸਪਤਾਲ 'ਚੋਂ ਆਈ ਇਹ ਖ਼ਬਰ

10 ਡਾਕਟਰਾਂ ਅਤੇ 25 ਨਰਸਾਂ ਦੀ ਇੱਕ ਮੈਡੀਕਲ ਟੀਮ ਨੇ ਆਪ੍ਰੇਸ਼ਨ ਦੇ ਰਾਹੀਂ ਇਹ ਡਿਲਿਵਰੀ ਕਾਰਵਾਈ ਸੀ। 30 ਮਾਰਚ ਨੂੰ ਮਾਲੀ ਦੀ ਸਰਕਾਰ ਨੇ ਹਾਲੀਮਾ ਨੂੰ ਬਿਹਤਰ ਦੇਖਭਾਲ ਲਈ ਮੋਰੋਕੋ ਭੇਜਿਆ ਸੀ। ਸ਼ੁਰੂਆਤ ਵਿਚ ਅਲਟਰਾਸਾਊਡ ਰਿਪੋਰਟ ਵਿਚ ਇਹ ਗੱਲ ਸਾਹਮਣੇ ਆਈ ਕਿ ਹਾਲੀਮਾ ਦੇ ਪੇਟ ਵਿਚ ਸੱਤ ਬੱਚੇ ਸਨ ਪਰ ਜਣੇਪੇ ਸਮੇਂ ਡਾਕਟਰਾਂ ਨੂੰ ਪਤਾ ਲੱਗਿਆ ਕਿ ਇਹ ਸੱਤ ਨਹੀਂ ਨੌਂ ਬੱਚੇ ਹਨ।

-PTCNews

Related Post