ਫ਼ਿਲਮ 'ਪੀ.ਐੱਮ. ਨਰਿੰਦਰ ਮੋਦੀ' 5 ਅਪ੍ਰੈਲ ਨੂੰ ਨਹੀਂ ਹੋਵੇਗੀ ਰਿਲੀਜ਼ , 8 ਅਪ੍ਰੈਲ ਨੂੰ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ

By  Shanker Badra April 4th 2019 09:20 PM

ਫ਼ਿਲਮ 'ਪੀ.ਐੱਮ. ਨਰਿੰਦਰ ਮੋਦੀ' 5 ਅਪ੍ਰੈਲ ਨੂੰ ਨਹੀਂ ਹੋਵੇਗੀ ਰਿਲੀਜ਼ , 8 ਅਪ੍ਰੈਲ ਨੂੰ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ:ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜੀਵਨ 'ਤੇ ਬਣੀ ਫਿਲਮ 'ਪੀ. ਐੱਮ. ਨਰਿੰਦਰ ਮੋਦੀ' ਕੱਲ੍ਹ ਭਾਵ ਕਿ 5 ਅਪ੍ਰੈਲ ਨੂੰ ਰਿਲੀਜ਼ ਨਹੀਂ ਹੋਵੇਗੀ।ਇਸ ਸੰਬੰਧੀ ਜਾਣਕਾਰੀ ਫ਼ਿਲਮ ਦੇ ਨਿਰਮਾਤਾ ਸੰਦੀਪ ਸਿੰਘ ਨੇ ਟਵੀਟ ਕਰਕੇ ਦਿੱਤੀ ਹੈ।ਇਸ ਮਾਮਲੇ 'ਤੇ ਸੁਪਰੀਮ ਕੋਰਟ 8 ਅਪ੍ਰੈਲ ਦਿਨ ਸੋਮਵਾਰ ਨੂੰ ਸੁਣਵਾਈ ਕਰੇਗਾ।

ਚੋਣ ਕਮਿਸ਼ਨ ਪੀਐੱਮ ਨਰਿੰਦਰ ਮੋਦੀ ਫਿਲਮ 'ਤੇ ਰੋਕ ਲਗਾਉਣ ਦੀ ਮੰਗ 'ਤੇ ਸ਼ੁੱਕਰਵਾਰ ਨੂੰ ਫ਼ੈਸਲਾ ਕਰੇਗਾ।ਕਮਿਸ਼ਨ ਨੇ ਦੱਸਿਆ ਕਿ ਉਸ ਨੇ ਭਾਜਪਾ ਅਤੇ ਫਿਲਮ ਦੇ ਨਿਰਮਾਤਾਵਾਂ ਤੋਂ ਸ਼ਿਕਾਇਤ 'ਤੇ ਜਵਾਬ ਮੰਗਿਆ ਸੀ ਅਤੇ ਭਾਜਪਾ ਜਨਰਲ ਸਕੱਤਰ ਅਤੇ ਫਿਲਮ ਦੇ ਨਿਰਮਾਤਾ ਦਾ ਜਵਾਬ ਕਮਿਸ਼ਨ ਨੂੰ ਮਿਲ ਗਿਆ ਹੈ।ਹੁਣ ਇਸ ਮਾਮਲੇ 'ਚ ਕਮਿਸ਼ਨ ਸ਼ੁੱਕਰਵਾਰ ਨੂੰ ਫ਼ੈਸਲਾ ਕਰੇਗਾ।

movie PM Narendra Modi 5 April Will not release ,8 April Supreme Court Hearing ਫ਼ਿਲਮ 'ਪੀ.ਐੱਮ. ਨਰਿੰਦਰ ਮੋਦੀ' 5 ਅਪ੍ਰੈਲ ਨੂੰ ਨਹੀਂ ਹੋਵੇਗੀ ਰਿਲੀਜ਼ , 8 ਅਪ੍ਰੈਲ ਨੂੰ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ

ਦੱਸਣਯੋਗ ਹੈ ਕਿ ਇਸ ਤੋਂ ਪਹਿਲੇ ਬੰਬੇ ਹਾਈ ਕੋਰਟ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਫਿਲਮ ਦੀ ਰਿਲੀਜ਼ 'ਤੇ ਰੋਕ ਲਗਾਉਣ ਤੋਂ ਮਨ੍ਹਾ ਕਰ ਚੁੱਕਾ ਹੈ।

-PTCNews

Related Post