ਮੁੱਖ ਮੰਤਰੀ ਵੱਲੋਂ ਖੋਜ ਕਾਰਜਾਂ ਲਈ ਗਡਵਾਸੂ ਦੇ ਆਈ.ਸੀ.ਏ.ਆਰ ਦਾ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਸ਼ਲਾਘਾ

By  Joshi July 11th 2018 02:56 PM

ਮੁੱਖ ਮੰਤਰੀ ਵੱਲੋਂ ਖੋਜ ਕਾਰਜਾਂ ਲਈ ਗਡਵਾਸੂ ਦੇ ਆਈ.ਸੀ.ਏ.ਆਰ ਦਾ ਪਹਿਲਾ ਸਥਾਨ ਪ੍ਰਾਪਤ ਕਰਨ ਲਈ ਸ਼ਲਾਘਾ

ਚੰਡੀਗੜ੍ਹ, 11 ਜੁਲਾਈ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਖੇਤੀਬਾੜੀ ਖੋਜ ਕੌਾਸਲ (ਆਈ.ਸੀ.ਏ.ਆਰ) ਵੱਲੋਂ ਸਾਰੀਆਂ ਖੇਤੀਬਾੜੀ ਯੂਨੀਵਰਸਿਟਿਆਂ ਵਿੱਚੋਂ ਗੁਰੂ ਅੰਗਦ ਦੇਵ ਵੈਟਨਰੀ ਐਾਡ ਐਨੀਮਲ ਸਾਇੰਸ ਯੂਨੀਵਰਸਿਟੀ (ਗਡਵਾਸੂ) ਨੂੰ ਪਹਿਲੇ ਨੰਬਰ ਦੀ ਯੂਨੀਵਰਸਿਟੀ ਐਲਾਨੇ ਜਾਣ 'ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ |

ਇਹ ਨੈਸ਼ਨਲ ਐਗਰੀਕਲਚਰਲ ਰਿਸਰਚ ਸਿਸਟਮ (ਐਨ.ਏ.ਆਰ.ਐਸ.) ਦੇ ਸਾਰੇ ਸਬੰਧਤ ਇੰਸਟੀਚਿਊਟਾਂ ਵਿੱਚੋਂ ਵੀ ਤੀਜੇ ਸਥਾਨ 'ਤੇ ਆਈ ਹੈ |

ਗਡਵਾਸੂ ਦੇ ਵਾਈਸ ਚਾਂਸਲਰ ਡਾ. ਏ.ਐਸ. ਨੰਦਾ 16 ਜੁਲਾਈ 2018 ਨੂੰ ਨਵੀਂ ਦਿੱਲੀ ਵਿਖੇ ਆਈ.ਸੀ.ਏ.ਆਰ. ਦੇ ਸਥਾਪਤੀ ਦਿਵਸ ਮੌਕੇ ਅਵਾਰਡ ਸਮਾਰੋਹ ਦੌਰਾਨ ਇਹ ਅਵਾਰਡ ਪ੍ਰਾਪਤ ਕਰਨਗੇ |

ਗਡਵਾਸੂ ਨੂੰ ਪਸ਼ੂ ਧੰਨ ਅਤੇ ਮੱਛੀ ਪਾਲਣ ਦੇ ਖੇਤਰ ਵਿੱਚ ਖੋਜ ਅਤੇ ਵਿਕਾਸ ਸਰਗਰਮੀਆਂ ਲਈ ਇਹ ਮਾਨਤਾ ਮਿਲੀ ਹੈ | ਇਸ ਵੱਲੋਂ ਸੂਬਾਈ ਖੇਤੀਬਾੜੀ ਜੀ.ਡੀ.ਪੀ. ਵਿੱਚ ਤਕਰੀਬਨ 36 ਫੀਸਦੀ ਯੋਗਦਾਨ ਪਾਇਆ ਜਾ ਰਿਹਾ ਹੈ | ਮੁੱਖ ਮੰਤਰੀ ਵੱਲੋਂ ਇਨ੍ਹਾਂ ਖੇਤਰਾਂ ਨੂੰ ਬੜ੍ਹਾਵਾ ਦੇਣ ਲਈ ਲਗਾਤਾਰ ਵਕਾਲਤ ਕੀਤੀ ਜਾ ਰਹੀ ਹੈ ਅਤੇ ਕਿਸਾਨਾਂ ਨੂੰ ਰਿਵਾਇਤੀ ਫਸਲਾਂ ਤੋਂ ਇਨ੍ਹਾਂ ਧੰਦਿਆਂ ਨੂੰ ਅਪਨਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ |

ਆਈ.ਸੀ.ਏ.ਆਰ ਵੱਲੋਂ ਐਨ.ਏ.ਆਰ.ਐਸ. ਵਿੱਚ ਖੇਤੀਬਾੜੀ ਯੂਨੀਵਰਸਿਟੀਆਂ ਦੀ ਦਰਜਾਬੰਦੀ ਕੀਤੀ ਗਈ ਹੈ | ਇਸ ਦਾ ਮੁੱਖ ਉਦੇਸ਼ ਵਿਸ਼ਵ ਯੂਨੀਵਰਸਿਟੀਆਂ ਦੇ ਢਾਂਚੇ ਵਿੱਚ ਭਾਰਤੀ ਯੂਨੀਵਰਸਿਟੀਆਂ ਦੇ ਪੱਧਰ ਵਿੱਚ ਸੁਧਾਰ ਲਿਆਉਣਾ ਹੈ |

—PTC News

Related Post