ਮੁੱਲਾਂਪੁਰ ਗੈਂਗਰੇਪ ਮਾਮਲੇ 'ਚ ਲੋਕਾਂ ਵੱਲੋਂ ਮੁਲਜ਼ਮਾਂ 'ਤੇ ਜੁੱਤੀਆਂ ਨਾਲ ਹਮਲਾ, ਦੇਖੋ ਤਸਵੀਰਾਂ

By  Jashan A February 13th 2019 03:51 PM -- Updated: February 13th 2019 03:53 PM

ਮੁੱਲਾਂਪੁਰ ਗੈਂਗਰੇਪ ਮਾਮਲੇ 'ਚ ਲੋਕਾਂ ਵੱਲੋਂ ਮੁਲਜ਼ਮਾਂ 'ਤੇ ਜੁੱਤੀਆਂ ਨਾਲ ਹਮਲਾ, ਦੇਖੋ ਤਸਵੀਰਾਂ,ਲੁਧਿਆਣਾ: ਮੁੱਲਾਂਪੁਰ ਗੈਂਗਰੇਪ ਮਾਮਲੇ 'ਚ ਅੱਜ ਦੋਸ਼ੀਆਂ ਨੂੰ ਲੁਧਿਆਣਾ ਅਦਾਲਤ 'ਚ ਪੇਸ਼ ਕੀਤਾ ਗਿਆ। ਜਿਸ ਦੌਰਾਨ ਅੱਜ ਆਰੋਪੀਆਂ 'ਤੇ ਜੁੱਤੀਆਂ ਨਾਲ ਹਮਲਾ ਹੋ ਗਿਆ। ਅਦਾਲਤ ਵੱਲੋਂ ਇਹਨਾਂ ਦੋਸ਼ੀਆਂ ਨੂੰ 7 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

ldh ਮੁੱਲਾਂਪੁਰ ਗੈਂਗਰੇਪ ਮਾਮਲੇ 'ਚ ਲੋਕਾਂ ਵੱਲੋਂ ਮੁਲਜ਼ਮਾਂ 'ਤੇ ਜੁੱਤੀਆਂ ਨਾਲ ਹਮਲਾ, ਦੇਖੋ ਤਸਵੀਰਾਂ

ਜਿਸ ਦੌਰਾਨ ਕੁਝ ਨੌਜਵਾਨ ਵਕੀਲਾਂ ਅਤੇ ਅਕਾਲੀ ਦਲ ਦੇ ਆਗੂਆਂ ਨੇ ਹਮਲਾ ਵੀ ਕੀਤਾ, ਮੁਲਜ਼ਮਾਂ ਦੇ ਉੱਤੇ ਜੁੱਤੀਆਂ ਸੁੱਟੀਆਂ ਗਈਆਂ ਅਤੇ ਉਨ੍ਹਾਂ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।

ਹੋਰ ਪੜ੍ਹੋ:ਲੁਧਿਆਣਾ ਗੈਂਗਰੇਪ ਮਾਮਲੇ ‘ਚ ਅਦਾਲਤ ਨੇ 3 ਮੁਲਜ਼ਮਾਂ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜਿਆ

ਪੁਲਿਸ ਨੇ ਮੁਸ਼ਕਿਲ ਦੇ ਨਾਲ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ਚੋਂ ਬਾਹਰ ਕੱਢਿਆ।ਗਰੇਪ ਖਿਲਾਫ ਪੰਜਾਬ ਭਰ ਦੇ ਲੋਕਾਂ 'ਚ ਗੁੱਸਾ ਹੈ ਅਤੇ ਇਹ ਜੁੱਤੀ ਦਾ ਹਮਲਾ ਵੀ ਉਸੇ ਗੁੱਸੇ ਦਾ ਰੂਪ ਹੈ।

ldh ਮੁੱਲਾਂਪੁਰ ਗੈਂਗਰੇਪ ਮਾਮਲੇ 'ਚ ਲੋਕਾਂ ਵੱਲੋਂ ਮੁਲਜ਼ਮਾਂ 'ਤੇ ਜੁੱਤੀਆਂ ਨਾਲ ਹਮਲਾ, ਦੇਖੋ ਤਸਵੀਰਾਂ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲੁਧਿਆਣਾ ਦੇ ਮੁੱਲਾਂਪੁਰ ਦਾਖਾ 'ਚ 1 ਲੜਕੀ ਨਾਲ 12 ਲੋਕਾਂ ਨੇ ਗੈਂਗਰੇਪ ਕੀਤਾ ਸੀ।ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕਰਦਿਆਂ 3 ਆਰੋਪੀਆਂ ਨੂੰ ਗ੍ਰਿਫਤਾਰ ਕਰ ਅੱਜ ਲੁਧਿਆਣਾ ਅਦਾਲਤ 'ਚ ਪੇਸ਼ ਕੀਤਾ, ਜਿਸ ਤੋਂ ਬਾਅਦ ਅਦਾਲਤ ਨੇ ਫੈਸਲਾ ਸੁਣਾਉਦਿਆਂ ਦੋਸ਼ੀਆਂ ਨੂੰ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ।

-PTC News

Related Post