ਲੱਖਾਂ ਦਾ ਮਾਲਕ ਸੀ ਭਿਖਾਰੀ, ਮੌਤ ਤੋਂ ਬਾਅਦ ਹੋਇਆ ਖੁਲਾਸਾ, ਉੱਡੇ ਸਭ ਦੇ ਹੋਸ਼

By  Jashan A October 7th 2019 03:01 PM

ਦਰਅਸਲ, ਇਥੇ ਇੱਕ ਭਿਖਾਰੀ ਕੋਲੋਂ ਲੱਖਾਂ ਰੁਪਏ ਮਿਲੇ।

ਤੁਹਾਨੂੰ ਦੱਸ ਦਈਏ ਕਿ ਮੁੰਬਈ ਦੇ ਗੋਵੰਡੀ ਸਟੇਸ਼ਨ ਕੋਲ ਟਰੇਨ ਨਾਲ ਕੱਟ ਕੇ ਇਕ ਭਿਖਾਰੀ ਦੀ ਮੌਤ ਹੋ ਗਈ। ਭਿਖਾਰੀ ਦੀ ਪਛਾਣ 82 ਸਾਲ ਦੇ ਬਿਰਭੀਚੰਦ ਆਜ਼ਾਦ ਦੇ ਰੂਪ 'ਚ ਹੋਈ ਹੈ। ਜਦੋਂ ਪੁਲਿਸ ਉਸ ਦੇ ਘਰ ਪਹੁੰਚੀ ਤਾਂ ਉਸ ਨੂੰ 1.77 ਲੱਖ ਰੁਪਏ ਦੇ ਸਿੱਕੇ ਅਤੇ 8.77 ਲੱਖ ਰੁਪਏ ਦੇ ਫਿਕਸਡ ਡਿਪਾਜਿਟ ਦੇ ਪੇਪਰਜ਼ ਮਿਲੇ।

ਹੋਰ ਪੜ੍ਹੋ:ਸਰਕਾਰ ਦਾ ਨਵਾਂ ਦਾਅਵਾ, ਲੁਧਿਆਣਾ ਦੇ ਸਭ ਤੋਂ ਵੱਧ ਕਿਸਾਨਾਂ ਨੂੰ ਕਰਜ਼ਾ ਮੁਆਫੀ ਸਰਟੀਫਿਕੇਟ ਪ੍ਰਾਪਤ ਹੋਏ

https://twitter.com/ANI/status/1181113444210053120?s=20

ਇਸ ਵਿਅਕਤੀ ਨੇ ਪੈਨ ਕਾਰਡ, ਆਧਾਰ ਕਾਰਡ ਅਤੇ ਸੀਨੀਅਰ ਸਿਟੀਜ਼ਨ ਕਾਰਡ ਵੀ ਬਣਵਾ ਰੱਖਿਆ ਸੀ।ਇਸ ਛੋਟੀ ਜਿਹੀ ਝੌਂਪੜੀ 'ਚ ਲੱਖਾਂ ਦੀ ਦੌਲਤ ਦੇਖ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ।

ਜਾਂਚ ਅਧਿਕਾਰੀ ਨੇ ਕਿਹਾ,''ਅਸੀਂ ਸ਼ਨੀਵਾਰ ਰਾਤ ਨੂੰ ਸਿੱਕੇ ਗਿਣਨੇ ਸ਼ੁਰੂ ਕੀਤੇ ਅਤੇ ਐਤਵਾਰ ਸਵੇਰ ਤੱਕ ਗਿਣਦੇ ਰਹੇ। ਪੂਰੇ ਕਮਰੇ 'ਚ ਬਹੁਤ ਸਾਰੇ ਕਾਗਜ਼ ਪਏ ਸਨ, ਜਿਸ 'ਚ 8.77 ਲੱਖ ਰੁਪਏ ਦੇ ਫਿਕਸਡ ਡਿਪਾਜਿਟ ਦੇ ਵੀ ਪੇਪਰਜ਼ ਸਨ।

-PTC News

Related Post