PM ਮੋਦੀ ਨੇ ਮੁੰਬਈ 'ਚ ਮੈਟਰੋ ਪ੍ਰਾਜੈਕਟਾਂ ਕੀਤਾ ਉਦਘਾਟਨ, ਗਣਪਤੀ ਬੱਪਾ ਦੀ ਵੀ ਕੀਤੀ ਪੂਜਾ

By  Jashan A September 7th 2019 04:27 PM -- Updated: September 7th 2019 04:32 PM

PM ਮੋਦੀ ਨੇ ਮੁੰਬਈ 'ਚ ਮੈਟਰੋ ਪ੍ਰਾਜੈਕਟਾਂ ਕੀਤਾ ਉਦਘਾਟਨ, ਗਣਪਤੀ ਬੱਪਾ ਦੀ ਵੀ ਕੀਤੀ ਪੂਜਾ,ਮੁੰਬਈ: ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਉਹਨਾਂ ਨੇ ਮੁੰਬਈ 'ਚ ਮੈਟਰੋ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ।

https://twitter.com/ANI/status/1170208002554515456?s=20

ਇਸ ਤੋਂ ਪਹਿਲਾਂ ਉਨ੍ਹਾਂ ਨੇ ਗਣਪਤੀ ਦੀ ਪੂਜਾ ਕੀਤੀ ਅਤੇ ਉਹਨਾਂ ਦਾ ਅਸ਼ੀਰਵਾਦ ਲਿਆ। ਮੋਦੀ ਨੇ ਸ਼ਨੀਵਾਰ ਨੂੰ ਇੱਥੇ ਲਗਭਗ 19 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੇ ਤਿੰਨ ਹੋਰ ਮੈਟਰੋ ਕੋਰੀਡੋਰ ਦਾ ਨੀਂਹ ਪੱਥਰ ਰੱਖਿਆ।

https://twitter.com/ANI/status/1170220444831510528?s=20

ਪੀ.ਐੱਮ. ਮੋਦੀ ਨੇ ਜਿਨ੍ਹਾਂ ਤਿੰਨ ਮੈਟਰੋ ਕੋਰੀਡੋਰਾਂ ਦਾ ਨੀਂਹ ਪੱਥਰ ਰੱਖਿਆ, ਉਨ੍ਹਾਂ 'ਚ 9.2 ਕਿਲੋਮੀਟਰ ਲੰਬਾਈ ਵਾਲਾ ਗੌਮੁੱਖ-ਸ਼ਿਵਾਜੀ ਚੌਕ (ਮੀਰਾ ਰੋਡ) ਮੈਟਰੋ-10 ਕੋਰੀਡੋਰ, 12.8 ਕਿਲੋਮੀਟਰ ਵਾਲਾ ਵਡਾਲਾ-ਸੀ.ਐੱਸ.ਟੀ. ਮੈਟਰੋ-11 ਕੋਰੀਡੋਰ ਅਤੇ 20.7 ਕਿਲੋਮੀਟਰ ਕਲਿਆਣ-ਤਲੋਜਾ ਮੈਟਰੋ-12 ਕੋਰੀਡੋਰ ਸ਼ਾਮਲ ਹਨ।ਪ੍ਰਧਾਨ ਮੰਤਰੀ ਮੋਦੀ ਨੇ ਭਾਰਤ ਅਰਥ ਮੂਵਰਸ ਵਲੋਂ ਬਣਾਏ ਪਹਿਲੇ ਮੈਟਰੋ ਕੋਚ ਦਾ ਵੀ ਉਦਘਾਟਨ ਕੀਤਾ।

-PTC News

Related Post