ਕੰਗਨਾ ਰਣੌਤ ਦਾ ਬਾਡੀਗਾਰਡ ਗ੍ਰਿਫ਼ਤਾਰ , ਵਿਆਹ ਦੇ ਬਹਾਨੇ ਬਲਾਤਕਾਰ ਅਤੇ ਧੋਖਾਧੜੀ ਦਾ ਹੈ ਦੋਸ਼  

By  Shanker Badra May 31st 2021 11:58 AM

ਮੁੰਬਈ : ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ (Kangana Ranaut ) ਦੇ ਨਿੱਜੀ ਬਾਡੀਗਾਰਡ ਕੁਮਾਰ ਹੇਗੜੇ (Kumar Hegde)ਨੂੰ ਮੁੰਬਈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਹੇਗੜੇ ਨੂੰ ਕਰਨਾਟਕ ਦੇ ਉਸਦੇ ਪਿੰਡ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਕੁਮਾਰ ਹੇਗੜੇ 'ਤੇ ਇਕ ਔਰਤ ਨੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਅਤੇ ਧੋਖਾਧੜੀ ਦਾ ਦੋਸ਼ ਲਾਇਆ ਹੈ।

Mumbai Police Arrests Kangana Ranaut’s Bodyguard Kumar Hegde In Karnataka ਕੰਗਨਾ ਰਣੌਤ ਦਾ ਬਾਡੀਗਾਰਡ ਗ੍ਰਿਫ਼ਤਾਰ , ਵਿਆਹ ਦੇ ਬਹਾਨੇ ਬਲਾਤਕਾਰ ਅਤੇ ਧੋਖਾਧੜੀ ਦਾ ਹੈ ਦੋਸ਼

ਪੜ੍ਹੋ ਹੋਰ ਖ਼ਬਰਾਂ : ਅਦਾਕਾਰਾ ਕੰਗਨਾ ਰਨੌਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

ਕੰਗਨਾ ਰਣੌਤ ਦੇ ਨਿੱਜੀ ਬਾਡੀਗਾਰਡ ਵਿਆਹ ਕਰਵਾਉਣ ਲਈ ਆਪਣੇ ਪਿੰਡ ਗਿਆ ਸੀ। ਜਿਥੇ ਪੁਲਿਸ ਨੇ ਉਸ ਨੂੰ ਵਿਆਹ ਦੀਆਂ ਤਿਆਰੀਆਂ ਦੌਰਾਨ ਗ੍ਰਿਫਤਾਰ ਕੀਤਾ ਹੈ। ਕੁਮਾਰ ਹੇਗੜੇ 'ਤੇ ਵਿਆਹ ਦਾ ਝਾਂਸਾ ਦੇ ਕੇ ਮੁੰਬਈ ਦੀ ਇਕ ਬਿਊਟੀਸ਼ੀਅਨ ਨੇ ਉਸ ਨਾਲ ਕਈ ਵਾਰ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਸੀ। ਇਸ ਤੋਂ ਬਾਅਦ ਕੁਮਾਰ ਹੇਗੜੇ ਖ਼ਿਲਾਫ਼ ਮੁੰਬਈ ਦੇ ਡੀਐਨ ਨਗਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ।

Mumbai Police Arrests Kangana Ranaut’s Bodyguard Kumar Hegde In Karnataka ਕੰਗਨਾ ਰਣੌਤ ਦਾ ਬਾਡੀਗਾਰਡ ਗ੍ਰਿਫ਼ਤਾਰ , ਵਿਆਹ ਦੇ ਬਹਾਨੇ ਬਲਾਤਕਾਰ ਅਤੇ ਧੋਖਾਧੜੀ ਦਾ ਹੈ ਦੋਸ਼

ਮੁੰਬਈ ਦੇ ਡੀਐਨ ਨਗਰ ਥਾਣੇ ਦੇ ਅਧਿਕਾਰੀਆਂ ਨੇ ਦੋਸ਼ੀ ਕੁਮਾਰ ਹੇਗੜੇ ਨੂੰ ਉਸ ਦੇ ਪਿੰਡ ਜਾ ਕੇ ਗ੍ਰਿਫਤਾਰ ਕਰ ਲਿਆ ਹੈ। ਕੁਮਾਰ ਹੇਗੜੇ ਆਪਣੇ ਵਿਆਹ ਦੇ ਸਿਲਸਿਲੇ ਵਿਚ ਕਰਨਾਟਕ ਦੇ ਮੰਡਯਾ ਜ਼ਿਲੇ ਵਿਚ ਸਥਿਤ ਆਪਣੇ ਪਿੰਡ ਹੇਗਦਹਾਲੀ ਗਿਆ ਹੋਇਆ ਸੀ ਅਤੇ 28 ਅਪ੍ਰੈਲ ਤੋਂ ਉਸ ਦਾ ਫੋਨ ਬੰਦ ਸੀ। ਅਜਿਹੀ ਸਥਿਤੀ ਵਿੱਚ ਪੀੜਤਾ ਅਤੇ ਕੇਸ ਦਰਜ ਕਰਨ ਦੇ ਬਾਅਦ ਵੀ ਪੁਲਿਸ ਉਸ ਨਾਲ ਸੰਪਰਕ ਨਹੀਂ ਕਰ ਸਕੀ।

Mumbai Police Arrests Kangana Ranaut’s Bodyguard Kumar Hegde In Karnataka ਕੰਗਨਾ ਰਣੌਤ ਦਾ ਬਾਡੀਗਾਰਡ ਗ੍ਰਿਫ਼ਤਾਰ , ਵਿਆਹ ਦੇ ਬਹਾਨੇ ਬਲਾਤਕਾਰ ਅਤੇ ਧੋਖਾਧੜੀ ਦਾ ਹੈ ਦੋਸ਼

ਦੱਸਣਯੋਗ ਹੈ ਕਿ ਇੱਕ 30 ਸਾਲਾ ਬਿਊਟੀਸ਼ੀਅਨ ਨੇ ਕੰਗਣਾ ਰਨੌਤ ਦੇ ਬਾਡੀਗਾਰਡ ਕੁਮਾਰ ਹੇਗੜੇ ਉੱਤੇ ਵਿਆਹ ਦੇ ਬਹਾਨੇ ਉਸ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਲਗਾਇਆ ਹੈ। ਐਫਆਈਆਰ ਦੇ ਅਨੁਸਾਰ ਪੀੜਤਾਂ ਪਿਛਲੇ ਸਾਲ ਜੂਨ ਵਿੱਚ ਇੱਕ ਫਿਲਮ ਸ਼ੂਟਿੰਗ ਦੌਰਾਨ ਕੁਮਾਰ ਹੇਗੜੇ ਨੂੰ ਮਿਲੀ ਸੀ। ਮਹਿਲਾ ਨੇ ਸ਼ਿਕਾਇਤ ਵਿਚ ਕਿਹਾ ਹੈ ਕਿ ਕੁਮਾਰ ਹੇਗੜੇ ਨੇ ਪਹਿਲਾਂ ਵਿਆਹ ਲਈ ਪ੍ਰਪੋਜ਼ ਕੀਤਾ ਸੀ।

Mumbai Police Arrests Kangana Ranaut’s Bodyguard Kumar Hegde In Karnataka ਕੰਗਨਾ ਰਣੌਤ ਦਾ ਬਾਡੀਗਾਰਡ ਗ੍ਰਿਫ਼ਤਾਰ , ਵਿਆਹ ਦੇ ਬਹਾਨੇ ਬਲਾਤਕਾਰ ਅਤੇ ਧੋਖਾਧੜੀ ਦਾ ਹੈ ਦੋਸ਼

ਪੜ੍ਹੋ ਹੋਰ ਖ਼ਬਰਾਂ : ਦਿੱਲੀ 'ਚ 31 ਮਈ ਤੋਂ ਅਨਲੌਕ ਦੀ ਪ੍ਰਕਿਰਿਆ ਸ਼ੁਰੂ ,ਅਰਵਿੰਦ ਕੇਜਰੀਵਾਲ ਨੇ ਕੀਤਾ ਐਲਾਨ

ਜਦੋਂ ਕੁਮਾਰ ਹੇਗੜੇ ਨੇ ਉਸ ਨੂੰ ਲਿਵ-ਇਨ ਰਿਲੇਸ਼ਨਸ਼ਿਪ ਵਿਚ ਰਹਿਣ ਲਈ ਕਿਹਾ ਤਾਂ ਉਹ ਸਹਿਮਤ ਹੋ ਗਈ ਕਿਉਂਕਿ ਉਸਨੂੰ ਉਮੀਦ ਸੀ ਕਿ ਉਹ ਉਸ ਨਾਲ ਵਿਆਹ ਕਰਵਾਏਗਾ। ਔਰਤ ਨੇ ਇਹ ਵੀ ਕਿਹਾ ਕਿ ਉਸਨੇ ਸਰੀਰਕ ਸੰਬੰਧ ਬਣਾਉਣ ਤੋਂ ਇਨਕਾਰ ਕਰ ਦਿੱਤਾ ਪਰ ਕੁਮਾਰ ਹੇਗੜੇ ਨੇ ਇਸਨੂੰ ਮਜਬੂਰ ਕੀਤਾ। ਪੀੜਤਾਂ ਨੇ ਇਹ ਵੀ ਦੋਸ਼ ਲਾਇਆ ਕਿ ਕੁਮਾਰ ਹੇਗੜੇ ਨੇ ਇਹ ਕਹਿ ਕੇ 50,000 ਰੁਪਏ ਉਧਾਰ ਲਏ ਸਨ ਕਿ ਉਸਦੀ ਮਾਂ ਬੀਮਾਰ ਹੈ।

-PTCNews

Related Post