Mumbai rain : ਪਹਿਲੀ ਬਾਰਸ਼ ਨਾਲ ਪਾਣੀ-ਪਾਣੀ ਹੋਈ ਮੁੰਬਈ, ਸੜਕਾਂ 'ਤੇ ਪਾਣੀ ਭਰਨ ਨਾਲ ਟ੍ਰੈਫਿਕ ਜਾਮ

By  Shanker Badra June 9th 2021 01:16 PM

ਮੁੰਬਈ : ਮੁੰਬਈ ਵਿਚ ਸਮੇਂ ਤੋਂ ਪਹਿਲਾਂ ਮੌਨਸੂਨ ਨੇ ਦਸਤਕ ਦਿੱਤੀ ਹੈ l ਮੌਨਸੂਨ ਦੇ ਆਉਣ ਨਾਲ ਮੁੰਬਈ 'ਚ ਖ਼ਤਰੇ ਦੀ ਘੰਟੀਵੱਜ ਗਈ ਹੈ I ਅੱਜ ਯਾਨੀ ਬੁੱਧਵਾਰ ਨੂੰ ਮੁੰਬਈ ਵਿਚ ਉੱਚੀਆਂ ਲਹਿਰਾਂ ਦੇ ਉੱਠਣਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ I ਇਸਦੇ ਨਾਲ ਹੀ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਦੇ ਚੜ੍ਹਨ ਦਾ ਅਨੁਮਾਨ ਵੀ ਹੈ।

Mumbai rains updates: Heavy rainfall lashes Mumbai as monsoon arrives two days ahead of onset date Mumbai rain News : ਪਹਿਲੀ ਬਾਰਸ਼ ਨਾਲ ਪਾਣੀ-ਪਾਣੀ ਹੋਈ ਮੁੰਬਈ, ਸੜਕਾਂ 'ਤੇ ਪਾਣੀ ਭਰਨ ਨਾਲ ਟ੍ਰੈਫਿਕ ਜਾਮ

ਇਸ ਸਮੇਂ ਦੌਰਾਨ ਸਮੁੰਦਰ ਦੀਆਂ ਲਹਿਰਾਂ 4.16 ਮੀਟਰ ਦੀ ਉਚਾਈ ਤੱਕ ਪਹੁੰਚ ਸਕਦੀਆਂ ਹਨ I ਅਜਿਹੀ ਸਥਿਤੀ ਵਿੱਚ ਸਮੁੰਦਰੀ ਕਿਨਾਰੇ ਵਸੇ ਇਲਾਕਿਆਂ ਨੂੰ ਸਾਵਧਾਨ ਕਰਕੇ ਖਾਲੀ ਕਰ ਲਿਆ ਗਿਆ ਹੈ। ਮੁੰਬਈ ਵਿੱਚ ਮਾਨਸੂਨ ਦੇ ਆਉਣ ਦੀ ਮਿਤੀ 10 ਜੂਨ ਸੀ ਪਰ ਇਸ ਵਾਰ ਮਾਨਸੂਨ ਸਮੇਂ ਤੋਂ ਇੱਕ ਦਿਨ ਪਹਿਲਾਂ ਆ ਗਿਆ ਹੈ। ਕਈ ਇਲਾਕਿਆਂ ਵਿਚ ਸੜਕਾਂ ਡੁੱਬ ਗਈਆਂ, ਜਿਸ ਕਾਰਨ ਕਈ ਥਾਵਾਂ 'ਤੇ ਆਵਾਜਾਈ ਵੀ ਠੱਪ ਹੋ ਗਈ। ਇਸ ਦੇ ਨਾਲ ਮੁੰਬਈ ਵਿਚ ਰੇਲਵੇ ਟਰੈਕ ਵੀ ਡੁੱਬ ਗਏ ਹਨ, ਜਿਸ ਕਾਰਨ ਸਥਾਨਕ ਰੇਲ ਸੇਵਾ ਵੀ ਪ੍ਰਭਾਵਤ ਹੋਈ ਹੈ।

Mumbai rains updates: Heavy rainfall lashes Mumbai as monsoon arrives two days ahead of onset date Mumbai rain News : ਪਹਿਲੀ ਬਾਰਸ਼ ਨਾਲ ਪਾਣੀ-ਪਾਣੀ ਹੋਈ ਮੁੰਬਈ, ਸੜਕਾਂ 'ਤੇ ਪਾਣੀ ਭਰਨ ਨਾਲ ਟ੍ਰੈਫਿਕ ਜਾਮ

ਹੈਲਪਲਾਈਨ ਨੰਬਰ ਕੀਤਾ ਜਾਰੀ 

ਐਮਐਮਆਰਡੀਏ ਨੇ ਮੀਂਹ ਅਤੇ ਇਸ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ 24 ਘੰਟੇ ਲਈ ਐਮਰਜੈਂਸੀ ਮਾਨਸੂਨ ਕੰਟਰੋਲ ਰੂਮ ਸਥਾਪਤ ਕੀਤਾ ਹੈ। ਐਮਐਮਆਰਡੀਏ (ਮੁੰਬਈ ਮੈਟਰੋਪੋਲੀਟਨ ਰੀਜਨਲ ਡਿਵੈਲਪਮੈਂਟ ਅਥਾਰਟੀ) ਨੇ ਮੁੰਬਈ ਵਿੱਚ 24 ਘੰਟੇ ਦਾ ਐਮਰਜੈਂਸੀ ਕੰਟਰੋਲ ਰੂਮ ਸਥਾਪਤ ਕੀਤਾ ਹੈ। ਇਸ ਦੇ ਤਹਿਤ ਕੋਈ ਵੀ ਮੁਸੀਬਤ ਵਿਚ ਮੋਬਾਈਲ ਨੰਬਰ 8657402090 ਅਤੇ ਲੈਂਡਲਾਈਨ ਨੰਬਰ 02226594176 'ਤੇ ਕਾਲ ਕਰਕੇ ਮਦਦ ਦੀ ਅਪੀਲ ਕਰ ਸਕਦਾ ਹੈ।

Mumbai rains updates: Heavy rainfall lashes Mumbai as monsoon arrives two days ahead of onset date Mumbai rain News : ਪਹਿਲੀ ਬਾਰਸ਼ ਨਾਲ ਪਾਣੀ-ਪਾਣੀ ਹੋਈ ਮੁੰਬਈ, ਸੜਕਾਂ 'ਤੇ ਪਾਣੀ ਭਰਨ ਨਾਲ ਟ੍ਰੈਫਿਕ ਜਾਮ

ਠਾਣੇ ਵਿਚ ਝੀਲ ਅਤੇ ਡੈਮ ਦੇ ਨੇੜੇ ਜਾਣ 'ਤੇ ਰੋਕ   

ਮਹਾਰਾਸ਼ਟਰ ਵਿਚ ਠਾਣੇ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਖੇਤਰ ਵਿਚ ਮੌਨਸੂਨ ਦੀ ਸ਼ੁਰੂਆਤ ਦੇ ਮੱਦੇਨਜ਼ਰ ਝਰਨੇ, ਝੀਲਾਂ ਅਤੇ ਡੈਮਾਂ ਦੇ ਨੇੜੇ ਲੋਕਾਂ ਦੇ ਇਕੱਠੇ ਹੋਣ 'ਤੇ ਪਾਬੰਦੀ ਲਗਾਈ ਹੈ। ਜ਼ਿਲ੍ਹਾ ਕੁਲੈਕਟਰ ਰਾਜੇਸ਼ ਨਾਰਵੇਕਰ ਨੇ ਖੇਤਰ ਦੇ ਜਲ ਭੰਡਾਰਾਂ 'ਤੇ ਹਾਦਸਿਆਂ ਨੂੰ ਰੋਕਣ ਲਈ ਇਕ ਆਦੇਸ਼ ਜਾਰੀ ਕੀਤੇ ਹਨI ਆਦੇਸ਼ ਵਿੱਚ ਜ਼ਿਲੇ ਦੇ ਕੁਝ ਖਤਰਨਾਕ ਸਥਾਨਾਂ ਦੀ ਸੂਚੀ ਦਿੱਤੀ ਗਈ ਹੈ ਅਤੇ ਲੋਕਾਂ ਨੂੰ ਮੌਨਸੂਨ ਦੌਰਾਨ ਇਨ੍ਹਾਂ ਥਾਵਾਂ ਦਾ ਦੌਰਾ ਨਾ ਕਰਨ ਲਈ ਕਿਹਾ ਗਿਆ ਹੈ। ਇਹ ਹੁਕਮ ਸੀਆਰਪੀਸੀ ਦੀ ਧਾਰਾ 144, ਮਹਾਮਾਰੀ ਐਕਟ ਅਤੇ ਆਫ਼ਤ ਪ੍ਰਬੰਧਨ ਐਕਟ ਦੇ ਤਹਿਤ ਜਾਰੀ ਕੀਤੇ ਗਏ ਹਨ।

-PTCNews

Related Post