ਨਾਭਾ ਜੇਲ੍ਹ 'ਚ ਕਤਲ ਮਾਮਲਾ : ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕੀਤਾ ਅੰਤਿਮ ਸਸਕਾਰ

By  Shanker Badra June 24th 2019 05:53 PM

ਨਾਭਾ ਜੇਲ੍ਹ 'ਚ ਕਤਲ ਮਾਮਲਾ : ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕੀਤਾ ਅੰਤਿਮ ਸਸਕਾਰ:ਕੋਟਕਪੂਰਾ : ਨਾਭਾ ਜੇਲ੍ਹ 'ਚ ਦੋ ਕੈਦੀਆਂ ਵੱਲੋਂ ਕਤਲ ਕੀਤੇ ਗਏ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਦੁਪਹਿਰ ਬਾਅਦ ਸਸਕਾਰ ਕਰ ਦਿੱਤਾ ਹੈ।ਇਸ ਮੌਕੇ ਵੱਡੀ ਗਿਣਤੀ ਵਿੱਚ ਡੇਰਾ ਪ੍ਰੇਮੀ ਮੌਜੂਦ ਸਨ।ਇਸ ਤੋਂ ਪਹਿਲਾਂ ਕੋਟਕਪੂਰਾ ਦੇ ਨਾਮ ਚਰਚਾ ਘਰ ਤੋਂ ਲੈ ਕੇ ਸਮਸ਼ਾਨ ਘਾਟ ਤੱਕ ਬਿੱਟੂ ਦੀ ਅੰਤਿਮ ਯਾਤਰਾ ਕੱਢੀ ਗਈ ਹੈ। ਮ੍ਰਿਤਕ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਦਾ ਅੰਤਿਮ ਸਸਕਾਰ ਡੇਰਾ ਪ੍ਰੇਮੀਆਂ ਵਲੋਂ ਆਪਣੀਆਂ ਕੁਝ ਮੰਗਾਂ ਕਾਰਨ ਰੋਕ ਦਿੱਤਾ ਗਿਆ ਸੀ ਪਰ ਅੱਜ ਜ਼ਿਲ੍ਹਾ ਪ੍ਰਸ਼ਾਸਨ ਅਤੇ ਡੇਰਾ ਪ੍ਰੇਮੀਆਂ ਵਿਚਾਲੇ ਹੋਈ ਗੱਲਬਾਤ ਤੋਂ ਬਾਅਦ ਅੰਤਿਮ ਸਸਕਾਰ ਲਈ ਰਾਜ਼ੀ ਹੋਏ ਸਨ।

Nabha jail Murder case : Dera Premi Mohinderpal Bittu Kotakpura Cremation ਨਾਭਾ ਜੇਲ੍ਹ 'ਚ ਕਤਲ ਮਾਮਲਾ : ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕੀਤਾ ਅੰਤਿਮ ਸਸਕਾਰ

ਮਹਿੰਦਰਪਾਲ ਬਿੱਟੂ ਦੇ ਸਸਕਾਰ ਨੂੰ ਲੈ ਕੇ ਡੇਰਾ ਪ੍ਰੇਮੀ ਅੜੇ ਹੋਏ ਸਨ ਕਿ ਉਨ੍ਹਾਂ ਦੀਆਂ ਦੋ ਮੰਗਾਂ ਮੰਨੀਆਂ ਜਾਣ ,ਜਿਸ ਤੋਂ ਬਾਅਦ ਅੱਜ ਮੁੜ ਜ਼ਿਲ੍ਹਾ ਪ੍ਰਸ਼ਾਸਨ ਅਤੇ ਡੇਰਾ ਪ੍ਰੇਮੀਆਂ ਵਿਚਕਾਰ ਮੀਟਿੰਗ ਹੋਈ ਹੈ ,ਜਿਸ ਵਿੱਚ ਪ੍ਰਸ਼ਾਸਨ ਨੇ ਡੇਰਾ ਪ੍ਰੇਮੀਆਂ ਨੂੰ ਭਰੋਸਾ ਦਿੱਤਾ ਹੈ ਕਿ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਦੀ ਉਚ ਪੱਧਰੀ ਜਾਂਚ ਹੋਵੇਗੀ , ਡੇਰਾ ਪ੍ਰੇਮੀਆਂ ਪਰ ਦਰਜ ਬੇਅਦਬੀ ਦੇ ਮਾਮਲੇ ਵਿਚ ਚਾਰਜਸ਼ੀਟ ਮਾਨਯੋਗ ਅਦਾਲਤ ਵਿਚ ਦਰਜ ਹੋਣ ਕਾਰਨ ਇਹਨਾਂ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਸੁਣਵਾਈ ਦੀ ਸਿਫਾਰਸ਼ ਕੀਤੀ ਜਾਵੇਗੀ।

Nabha jail Murder case : Dera Premi Mohinderpal Bittu Kotakpura Cremation ਨਾਭਾ ਜੇਲ੍ਹ 'ਚ ਕਤਲ ਮਾਮਲਾ : ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕੀਤਾ ਅੰਤਿਮ ਸਸਕਾਰ

ਦੱਸ ਦੇਈਏ ਕਿ ਨਾਭਾ ਦੀ ਹਾਈ ਸਕਿਊਰਿਟੀ ਜੇਲ੍ਹ ਵਿੱਚ ਸ਼ਨਿੱਚਰਵਾਰ ਨੂੰ ਬਰਗਾੜੀ ਬੇਅਦਬੀ ਮਾਮਲੇ ਦੇ ਮੁੱਖ ਦੋਸ਼ੀ ਡੇਰਾ ਪ੍ਰੇਮੀ ਮਹਿੰਦਰਪਾਲ ਸਿੰਘ ਬਿੱਟੂ ਵਾਸੀ ਫ਼ਰੀਦਕੋਟ ਦਾ ਦੋ ਹੋਰਨਾਂ ਕੈਦੀਆਂ ਨੇ ਸਰੀਏ ਨਾਲ ਹਮਲਾ ਕੇ ਕਤਲ ਕਰ ਦਿੱਤਾ ਸੀ।ਜਿਸ ਤੋਂ ਬਾਅਦ ਪੁਲਿਸ ਨੇ ਦੋਹਾਂ ਦੋਸ਼ੀ ਕੈਦੀਆਂ ਖਿਲਾਫ਼ ਮਾਮਲਾ ਦਰਜ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਹੈ।

Nabha jail Murder case : Dera Premi Mohinderpal Bittu Kotakpura Cremation ਨਾਭਾ ਜੇਲ੍ਹ 'ਚ ਕਤਲ ਮਾਮਲਾ : ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਕੀਤਾ ਅੰਤਿਮ ਸਸਕਾਰ

ਜ਼ਿਕਰਯੋਗ ਹੈ ਕਿ ਸਾਲ 2015 ਵਿਚ ਫਰੀਦਕੋਟ ਜ਼ਿਲ੍ਹੇ ਦੇ ਬਰਗਾੜੀ ਵਿਖੇ ਵਾਪਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿਚ ਮਹਿੰਦਰ ਸਿੰਘ ਬਿੱਟੂ ਨੂੰ ਮੁਲਜ਼ਮ ਬਣਾਇਆ ਗਿਆ ਸੀ।ਮਹਿੰਦਰਪਾਲ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ।ਮਹਿੰਦਰਪਾਲ ਬਿੱਟੂ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਨਾਭਾ ਜੇਲ੍ਹ ਵਿਚ ਰੱਖਿਆ ਗਿਆ ਸੀ, ਜਿਸਦਾ ਸ਼ਨੀਵਾਰ ਨੂੰ ਜੇਲ੍ਹ ਵਿਚ ਕਤਲ ਕਰ ਦਿੱਤਾ ਗਿਆ ਹੈ।

-PTCNews

Related Post