ਪਟਿਆਲਾ: ਨਾਭਾ ਜੇਲ੍ਹ ਕਤਲ ਕਾਂਡ ਦੇ ਦੋਸ਼ੀਆਂ ਨੂੰ 4 ਦਿਨਾਂ ਪੁਲਿਸ ਰਿਮਾਂਡ ਤੋਂ ਬਾਅਦ ਅਦਾਲਤ 'ਚ ਕੀਤਾ ਜਾਵੇਗਾ ਪੇਸ਼

By  Jashan A June 27th 2019 08:29 AM

ਪਟਿਆਲਾ: ਨਾਭਾ ਜੇਲ੍ਹ ਕਤਲ ਕਾਂਡ ਦੇ ਦੋਸ਼ੀਆਂ ਨੂੰ 4 ਦਿਨਾਂ ਪੁਲਿਸ ਰਿਮਾਂਡ ਤੋਂ ਬਾਅਦ ਅਦਾਲਤ 'ਚ ਕੀਤਾ ਜਾਵੇਗਾ ਪੇਸ਼,ਨਾਭਾ: ਨਾਭਾ ਦੀ ਨਵੀਂ ਜੇਲ੍ਹ 'ਚ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿਚ ਗ੍ਰਿਫਤਾਰ ਮਨਿੰਦਰ ਸਿੰਘ ਅਤੇ ਗੁਰਸੇਵਕ ਸਿੰਘ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੋਂ ਬਾਅਦ ਅੱਜ ਪਟਿਆਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

ਜਿਸ ਦੌਰਾਨ ਪੁਲਿਸ ਵਲੋਂ ਹੋਰ ਰਿਮਾਂਡ ਦੀ ਮੰਗ ਕੀਤੀ ਜਾਵੇਗੀ। ਮਿਲੀ ਜਾਣਕਾਰੀ ਮੁਤਾਬਕ ਨਾਭਾ ਦੀ ਅਤਿ ਸੁਰੁੱਖਿਆ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦੇ ਜਸਪ੍ਰੀਤ ਸਿੰਘ ਖਿਆਲਾ ਦਾ ਪੁਲਿਸ ਰਿਮਾਂਡ ਲਈ ਵੀ ਪਟਿਆਲਾ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

ਹੋਰ ਪੜ੍ਹੋ: ਸ਼ਰਮਨਾਕ! 28 ਸਾਲਾ ਵਿਅਕਤੀ ਨੇ 7 ਸਾਲਾ ਬੱਚੀ ਨਾਲ ਪਹਿਲਾਂ ਕੀਤਾ ਜਬਰ-ਜ਼ਨਾਹ, ਫਿਰ ਕੀਤਾ ਇਹ ਕੰਮ !

ਤੁਹਾਨੂੰ ਦੱਸ ਦੇਈਏ ਕਿ ਪਿਛਲੇ ਦਿਨੀਂ ਇਹਨਾਂ ਦੋਸ਼ੀਆਂ ਗੁਰਸੇਵਕ ਸਿੰਘ ਅਤੇ ਮਨਿੰਦਰ ਸਿੰਘ ਨੂੰ ਸਪੈਸ਼ਲ ਇੰਸਟਿਗੇਸ਼ਨ ਪੁਲਿਸ ਟੀਮ ਨੇ ਪਟਿਆਲਾ ਮਾਤਾ ਕੁਸਲਿਆ ਹਸਪਤਾਲ ਵਿੱਚ ਦੋਨਾਂ ਦਾ ਮੈਡੀਕਲ ਕਰਵਾਉਣ ਤੋਂ ਬਾਅਦ ਨਾਭਾ ‘ਚ ਐਤਵਾਰ ਦੀ ਛੁੱਟੀ ਹੋਣ ਦੇ ਚਲਦੇ ਪਟਿਆਲੇ ਦੇ ਸੀਨੀਅਰ ਜੱਜ ਗੁਰਵਿੰਦਰ ਸਿੰਘ ਦੀ ਅਦਾਲਤ ਵਿੱਚ ਪੇਸ਼ ਕਰ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ,ਜੋ ਅੱਜ ਖਤਮ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਦੋ ਕੈਦੀਆਂ ਨੇ ਜੇਲ੍ਹ ‘ਚ ਬੰਦ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦੇ ਸਿਰ ‘ਤੇ ਲੋਹੇ ਦੀਆਂ ਰਾਡਾਂ ਮਾਰ ਕੇ ਕਤਲ ਕਰ ਦਿੱਤਾ।

-PTC News

Related Post