ਨਾਭਾ ਦੇ ਨਾਲ ਲੱਗਦੇ ਪਿੰਡਾਂ 'ਚ ਕਣਕ ਦੀ ਸੈਂਕੜੇ ਏਕੜ ਫਸਲ ਸੜ੍ਹ ਕੇ ਹੋਈ ਸੁਆਹ

By  Jashan A April 23rd 2019 05:11 PM -- Updated: April 23rd 2019 06:46 PM

ਨਾਭਾ ਦੇ ਨਾਲ ਲੱਗਦੇ ਪਿੰਡਾਂ 'ਚ ਕਣਕ ਦੀ ਸੈਂਕੜੇ ਏਕੜ ਫਸਲ ਸੜ੍ਹ ਕੇ ਹੋਈ ਸੁਆਹ,ਨਾਭਾ: ਪੰਜਾਬ ਵਿਚ ਤੇਜ਼ ਹਨੇਰੀ ਅਤੇ ਮੀਂਹ ਨੇ ਕਣਕ ਦੇ ਕੀਤੇ ਨੁਕਸਾਨ ਤੋਂ ਕਿਸਾਨ ਉਠ ਨਹੀਂ ਸਕੇ ਸੀ ਕਿ ਹੁਣ ਅੱਗ ਲੱਗਣ ਦੀਆਂ ਘਟਨਾਵਾਂ ਨੇ ਕਿਸਾਨਾਂ ਦੇ ਸੁਪਨੇ ਸੁਆਹ ਕਰਨੇ ਸ਼ੁਰੂ ਕਰ ਦਿੱਤੇ ਹਨ।

fire ਨਾਭਾ ਦੇ ਨਾਲ ਲੱਗਦੇ ਪਿੰਡਾਂ 'ਚ ਕਣਕ ਦੀ ਸੈਂਕੜੇ ਏਕੜ ਫਸਲ ਸੜ੍ਹ ਕੇ ਹੋਈ ਸੁਆਹ

ਹੋਰ ਪੜ੍ਹੋ:ਲੁਧਿਆਣਾ ਦੇ ਸਿਵਲ ਹਸਪਤਾਲ ਦੀ ਓ.ਪੀ.ਡੀ. ‘ਚ ਲੱਗੀ ਭਿਆਨਕ ਅੱਗ

ਪੰਜਾਬ ਦੇ ਕਈ ਪਿੰਡਾਂ 'ਚ ਪੱਕੀ ਕਣਕ ਦੀ ਫਸਲ ਸੜ੍ਹ ਕੇ ਸੁਆਹ ਹੋ ਗਈ ਹੈ। ਅਜਿਹਾ ਹੀ ਤਾਜ਼ਾ ਮਾਮਲਾ ਨਾਭਾ ਤੋਂ ਸਾਹਮਣੇ ਆਇਆ ਹੈ,ਜਿਥੇ ਨਾਲ ਲੱਗਦੇ ਪਿੰਡ ਮੋਹਲ ਗੁਆਰਾ ਅਤੇ ਪਾਲੀਆਂ ਕਲਾਂ 'ਚ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗ ਗਈ।

ਜਿਸ ਨਾਲ ਕਿਸਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸੈਂਕੜੇ ਏਕੜ ਕਣਕ ਸੜ੍ਹ ਕੇ ਸੁਆਹ ਹੋ ਗਈ ਹੈ। ਇਸ ਘਟਣ ਤੋਂ ਬਾਅਦ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਹਨ।

fire ਨਾਭਾ ਦੇ ਨਾਲ ਲੱਗਦੇ ਪਿੰਡਾਂ 'ਚ ਕਣਕ ਦੀ ਸੈਂਕੜੇ ਏਕੜ ਫਸਲ ਸੜ੍ਹ ਕੇ ਹੋਈ ਸੁਆਹ

ਹੋਰ ਪੜ੍ਹੋ: ਪਟਾਕੇ ਬਣਾਉਣ ਵਾਲੀ ਫ਼ੈਕਟਰੀ ‘ਚ ਲੱਗੀ ਭਿਆਨਕ ਅੱਗ ,2 ਵਿਅਕਤੀਆਂ ਦੀ ਹੋਈ ਮੌਤ

ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ। ਅੱਗ ਲੱਗਣ ਦੀਆਂ ਇਨ੍ਹਾਂ ਘਟਨਾਵਾਂ ਕਾਰਨ ਕਿਸਾਨਾਂ 'ਚ ਹਾਹਾਕਾਰ ਮਚ ਗਈ ਹੈ।ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਪਟਿਆਲਾ ਜ਼ਿਲੇ ਦੇ ਸਮਾਣਾ ਕਸਬੇ ਨੇੜਲੇ ਪਿੰਡ ਧਨੇਠਾ 'ਚ ਅਚਾਨਕ ਅੱਗ ਲੱਗਣ ਨਾਲ ਅੱਧੀ ਦਰਜਨ ਤੋਂ ਜ਼ਿਆਦਾ ਕਿਸਾਨਾਂ ਦੀ 27 ਕਿੱਲੇ ਕਣਕ ਸੜ ਕੇ ਸੁਆਹ ਹੋ ਗਈ।

-PTC News

Related Post