ਸਵਾਰੀਆਂ ਨਾਲ ਭਰੀ ਬੱਸ ਖੂਹ 'ਚ ਡਿੱਗੀ, 20 ਯਾਤਰੀਆਂ ਦੀ ਮੌਤ, ਕਈ ਜ਼ਖਮੀ

By  Shanker Badra January 28th 2020 10:05 PM -- Updated: January 30th 2020 05:45 PM

ਸਵਾਰੀਆਂ ਨਾਲ ਭਰੀ ਬੱਸ ਖੂਹ 'ਚ ਡਿੱਗੀ, 20 ਯਾਤਰੀਆਂ ਦੀ ਮੌਤ, ਕਈ ਜ਼ਖਮੀ:ਨਾਸਿਕ : ਮਹਾਰਾਸ਼ਟਰ ਦੇ ਨਾਸਿਕ ਦੇ ਦਿਓਲਾ ਇਲਾਕੇ 'ਚ ਅੱਜ ਇਕ ਬੱਸ ਆਟੋ ਰਿਕਸ਼ਾ ਨਾਲ ਟਕਰਾ ਗਈ ਅਤੇ ਇੱਕ ਖੂਹ ਵਿੱਚ ਡਿੱਗ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮਹਾਰਾਸ਼ਟਰ ਸਟੇਟ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੁਆਰਾ ਸੰਚਾਲਿਤ (ਐਮਐਸਆਰਟੀਸੀ) ਬੱਸ ਧੂਲੇ ਜ਼ਿਲ੍ਹੇ ਤੋਂ ਨਾਸਿਕ ਦੇ ਕਲਵਾਨ ਲਈ ਜਾ ਰਹੀ ਸੀ ,ਜਦਕਿ ਆਟੋ ਰਿਕਸ਼ਾ ਉਲਟ ਦਿਸ਼ਾ ਤੋਂ ਆ ਰਿਹਾ ਸੀ। ਜਿਸ ਕਾਰਨ ਸਵਾਰੀਆਂ ਨਾਲ ਭਰੀ ਬੱਸ ਆਟੋ ਨਾਲ ਟਕਰਾ ਗਈ ਅਤੇ ਖੂਹ 'ਚ ਜਾ ਡਿੱਗੀ।

Nashik: Bus and Rickshaw fall into well in Maharashtra ,20 killed, many injured ਨਾਸਿਕ : ਸਵਾਰੀਆਂ ਨਾਲ ਭਰੀ ਬੱਸ ਖੂਹ 'ਚ ਡਿੱਗੀ, 20 ਯਾਤਰੀਆਂ ਦੀ ਮੌਤ, ਕਈ ਜ਼ਖਮੀ

ਇਸ ਹਾਦਸੇ ਵਿੱਚ 20 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਬਚਾਅ ਕਾਰਜ ਜਾਰੀ ਹੈ। ਇਹ ਟੱਕਰ ਐਨੀ ਭਿਆਨਕ ਸੀ ਕਿ ਬੱਸ ਆਪਣੇ ਨਾਲ ਆਟੋ-ਰਿਕਸ਼ਾ ਨੂੰ ਖਿੱਚ ਕੇ ਲੈ ਗਈ ਅਤੇ ਸੜਕ ਕਿਨਾਰੇ ਖੂਹ ਵਿਚ ਜਾ ਡਿੱਗੀ।ਇਸ ਹਾਦਸੇ ਵਿੱਚ 30 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਮੰਗਲਵਾਰ ਸ਼ਾਮ ਨੂੰ ਉੱਤਰ ਮਹਾਰਾਸ਼ਟਰ ਜ਼ਿਲੇ ਦੇ ਮਾਲੇਗਾਓਂ-ਦਿਓਲਾ ਰੋਡ ਦੇ ਆਸ ਪਾਸ ਮੈਸੀ ਫਾਟਾ ਵਿਖੇ ਵਾਪਰਿਆ ਹੈ।

Nashik: Bus and Rickshaw fall into well in Maharashtra ,20 killed, many injured ਨਾਸਿਕ : ਸਵਾਰੀਆਂ ਨਾਲ ਭਰੀ ਬੱਸ ਖੂਹ 'ਚ ਡਿੱਗੀ, 20 ਯਾਤਰੀਆਂ ਦੀ ਮੌਤ, ਕਈ ਜ਼ਖਮੀ

ਇਸ ਦੌਰਾਨ ਨਾਸਿਕ ਦਿਹਾਤੀ ਐੱਸਪੀ ਆਰਤੀ ਸਿੰਘ ਨੇ ਕਿਹਾ ਕਿ ਖੂਹ 'ਚੋਂ 20 ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ। ਇਸ ਹਾਦਸੇ 'ਚ 30 ਜ਼ਖ਼ਮੀਆਂ ਨੂੰ ਹਸਪਤਾਲਾਂ 'ਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ।ਖ਼ਬਰ ਲਿਖੇ ਜਾਣ ਤੱਕ ਹਾਦਸੇ ਵਾਲੀ ਜਗ੍ਹਾ ‘ਤੇ ਬਚਾਅ ਕਾਰਜ ਜਾਰੀ ਸਨ।

-PTCNews

Related Post