ਸਮੁੱਚੇ ਭਾਰਤ ਵੱਲੋਂ ਮਾਰਸ਼ਲ ਅਰਜਨ ਸਿੰਘ ਨੂੰ ਨਿੱਘੀ ਸ਼ਰਧਾਂਜਲੀ

By  Joshi September 18th 2017 12:03 PM

ਭਾਰਤ ਦੇ ਇਕਲੌਤੇ ਪੰਜ ਤਾਰਾ ਰੈਂਕ ਤਕ ਤਰੱਕੀ ਹਾਸਲ ਕਰ ਦੇਸ਼ ਦਾ ਮਾਣ ਵਧਾਉਣ ਵਾਲੇ ਮਾਰਸ਼ਲ ਅਰਜਨ ਸਿੰਘ ਨੇ ਭਾਰਤ-ਪਾਕ ਦੀ ੬੫ 'ਚ ਹੋਈ ਜੰਗ 'ਚ ਜਿਸ ਬਹਾਦਰੀ ਨਾਲ ਮੁਕਾਬਲਾ ਕੀਤਾ, ਪੂਰਾ ਦੇਸ਼ ਉਹਨਾਂ ਦੀ ਬਹਾਦਰੀ ਨੂੰ ਸਲਾਮ ਕਰਦਾ ਹੈ। Nation India bids farewell to Marshal of IAF Arjan Singh

Nation India bids farewell to Marshal of IAF Arjan Singhਮਾਰਸ਼ਲ ਅਰਜਨ ਸਿੰਘ ਨੂੰ ਸੋਮਵਾਰ ੯:੩੦ 'ਤੇ ਬਰਾੜ ਸਕੁਏਅਰ ਵਿਖੇ ਪੂਰੇ ਰਾਜਸੀ ਸਨਮਾਨਾਂ ਨਾਲ ਅੰਤਮ ਸਸਕਾਰ ਕੀਤਾ ਗਿਆ। ਉਹਨਾਂ ਨੂੰ ਰਾਸ਼ਟਰਪਤੀ ਕੋਵਿੰਦ, ਪ੍ਰਧਾਨ ਮੰਤਰੀ ਸਮੇਤ ਕਈ ਵੱਡੀਆਂ ਹਸਤੀਆਂ ਨੇ ਸ਼ਰਧਾਂਜਲੀ ਦਿੱਤੀ।

ਕੌਮੀ ਰਾਜਧਾਨੀ 'ਚ ਸਰਕਾਰੀ ਇਮਾਰਤਾਂ 'ਚ ਕੌਮੀ ਝੰਡਾ ਅੱਧਾ ਝੁਕਿਆ ਰਹਿਣ ਦਾ ਆਦੇਸ਼ ਵੀ ਹੋਇਆ।

ਦਸਣਯੋਗ ਹੈ ਕਿ ਭਾਰਤੀ ਫੌਜ ਦੇ ਇਤਿਹਾਸ 'ਚ ਮਾਰਸ਼ਲ ਅਰਜਨ ਸਿੰਘ ਦਾ ਨਾਮ ਸੁਨਹਿਰੀ ਅੱਖਰਾਂ 'ਚ ਲਿਖਿਆ ਰਹੇਗਾ।

Nation India bids farewell to Marshal of IAF Arjan Singhਉਹਨਾਂ (੯੮) ਨੇ ਸ਼ਨੀਵਾਰ ਰਾਤ ਫੌਜੀ ਹਸਪਤਾਲ 'ਚ ਆਖਰੀ ਸਾਹ ਲਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਹਨਾਂ ਦੀ ਰਿਹਾਇਸ਼ 'ਤੇ ਪਹੁੰਚੇ ਅਤੇ ਅਰਜਨ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ। Nation India bids farewell to Marshal of IAF Arjan Singh

ਜਲ ਸੈਨਾ ਮੁਖੀ ਐਡਮਿਰਲ ਸੁਨੀਲ ਲਾਂਬਾ, ਥਲ ਸੈਨਾ ਦੇ ਸਾਬਕਾ ਮੁਖੀ, ਤਿਨੋਂ ਸੈਨਾਵਾਂ ਦੇ ਮੁਖੀ, ਹਵਾਈ ਸੈਨਾ ਦੇ ਮੁਖੀ ਬੀਰੇਂਦਰ ਸਿੰਘ ਧਨੋਆ, ਥਲ ਸੈਨਾ ਮੁਖੀ ਜਨਰਲ ਬਿਪਿਨ ਰਾਵਤ, ਆਵਾਸ ਅਤੇ ਸ਼ਹਿਰੀ ਮਾਮਲਿਆਂ ਬਾਰੇ ਰਾਜ ਮੰਤਰੀ ਹਰਦੀਪ ਸਿੰਘ ਪੁਰੀ, ਵਿੱਤ ਮੰਤਰੀ ਅਰੁਣ ਜੇਤਲੀ, ਅਤੇ ਵਿਦੇਸ਼ ਰਾਜ ਮੰਤਰੀ ਵੀ ਕੇ ਸਿੰਘ, ਸਾਬਕਾ ਰੱਖਿਆ ਮੰਤਰੀ ਏ ਕੇ ਐਂਟਨੀ ਅਤੇ ਕਾਂਗਰਸ ਸੰਸਦ ਮੈਂਬਰ ਕਰਨ ਸਿੰਘ ਨੇ ਵੀ ਮਾਰਸ਼ਲ ਅਰਜਨ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।

Nation India bids farewell to Marshal of IAF Arjan Singhਜ਼ਿਕਰ-ਏ-ਖਾਸ ਹੈ ਕਿ ਮਾਰਸ਼ਲ ਅਰਜਨ ਸਿੰਘ ਦੀ ਧੀ ਆਸ਼ਾ ਸਿੰਘ ਅਤੇ ਅਦਾਕਾਰਾ ਮੰਦਿਰਾ ਬੇਦੀ ਸਮੇਤ ਹੋਰ ਪਰਿਵਾਰਕ ਉਨ੍ਹਾਂ ਦੀ ਰਿਹਾਇਸ਼ 'ਤੇ ਮੌਜੂਦ ਸਨ।

ਉਪ ਰਾਸ਼ਟਰਪਤੀ ਐਮ ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ ਕਿ ਮਾਰਸ਼ਲ ਅਰਜਨ ਸਿੰਘ ਅਜਿਹੇ ਇਕਲੌਤੇ ਮਹਾ ਨਾਇਕ ਹਨ ਜਿਨ੍ਹਾਂ ਦੇ ਨਾਮ 'ਤੇ ਪਾਨਾਗੜ੍ਹ ਏਅਰ ਬੇਸ ਦਾ ਨਾਮ ਰੱਖਿਆ ਗਿਆ ਹੈ।

Nation India bids farewell to Marshal of IAF Arjan Singhਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਸੋਨੀਆ ਗਾਂਧੀ ਅਤੇ ਹੋਰਨਾ ਨਾਮਵਰ ਹਸਤੀਆਂ ਨੇ ਵੀ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੀ ਬਹਾਦਰੀ ਅਤੇ ਜਜ਼ਬੇ ਨੂੰ ਸਲਾਮੀ ਦਿੱਤੀ। Nation India bids farewell to Marshal of IAF Arjan Singh

—PTC News

Related Post