ਸਥਾਨਕ ਸਰਕਾਰਾਂ ਵਿਭਾਗ ਦਾ ਪਾਰਦਰਸ਼ਤਾ ਵੱਲ ਇਕ ਵੱਡੀ ਪੁਲਾਂਘ

By  Joshi January 15th 2018 06:21 PM

Navjot Sidhu: ਨਵਜੋਤ ਸਿੰਘ ਸਿੱਧੂ ਵੱਲੋਂ ਬੋਰਡਾਂ ਉਪਰ ਵਿਕਾਸ ਕਾਰਜਾਂ ਬਾਬਤ ਜਾਣਕਾਰੀ ਨਸ਼ਰ ਕਰਨ ਦੇ ਹੁਕਮ

• ਅਹਿਮ ਸਥਾਨਾਂ ਉਪਰ ਪ੍ਰਮੁੱਖਤਾ ਨਾਲ ਸਥਾਪਤ ਕੀਤੇ ਜਾਣਗੇ ਬੋਰਡ: ਕਰਨੇਸ਼ ਸ਼ਰਮਾ

ਚੰਡੀਗੜ: ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਵਿਭਾਗ ਵੱਲੋਂ ਪਾਰਦਰਸ਼ੀ ਸੇਵਾਵਾਂ ਦੇਣ ਦੀ ਦਿਸ਼ਾ ਵਿੱਚ ਇਕ ਵੱਡਾ ਕਦਮ ਚੁੱਕਦਿਆਂ ਅੱਜ ਇਕ ਅਹਿਮ ਐਲਾਨ ਕਰਦੇ ਹੋਏ ਹੁਕਮ ਦਿੱਤੇ ਹਨ ਕਿ ਸੂਬੇ ਵਿੱਚ ਕਿਸੇ ਵੀ ਸਥਾਨ ਉਪਰ ਕੀਤੇ ਜਾ ਰਹੇ ਵਿਕਾਸ ਕੰਮਾਂ ਬਾਬਤ ਹਰ ਤਰ•ਾਂ ਦੀ ਜਾਣਕਾਰੀ ਜਨਤਕ ਕੀਤੀ ਜਾਵੇ।

Navjot Sidhu:ਸਥਾਨਕ ਸਰਕਾਰਾਂ ਵਿਭਾਗ ਦਾ ਪਾਰਦਰਸ਼ਤਾ ਵੱਲ ਇਕ ਵੱਡੀ ਪੁਲਾਂਘਸ. ਸਿੱਧੂ ਨੇ ਕਿਹਾ ਕਿ ਜਨਤਕ ਤੌਰ 'ਤੇ ਸਥਾਪਤ ਕੀਤੇ ਜਾਣ ਵਾਲੇ ਬੋਰਡਾਂ ਉਪਰ ਪ੍ਰਾਜੈਕਟ ਦੀ ਲਾਗਤ, ਪ੍ਰਾਜੈਕਟ ਸ਼ੁਰੂ ਹੋਣ ਦੀ ਮਿਤੀ ਅਤੇ ਖਤਮ ਹੋਣ ਦੀ ਮਿਤੀ, ਪ੍ਰਾਕੈਜਟ ਦੀਆਂ ਖਾਸੀਅਤਾਂ, ਇੰਜਨੀਅਰ ਇੰਚਾਰਜ ਅਤੇ ਠੇਕੇਦਾਰ ਦੇ ਨਾਮ ਅਤੇ ਸੰਪਰਕ ਨੰਬਰ ਵੀ ਨਸ਼ਰ ਕੀਤੇ ਜਾਣਗੇ। ਉਨ•ਾਂ ਦੱਸਿਆ ਕਿ ਇਹ ਹੁਕਮ ਸੂਬਾ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਵੱਲੋਂ ਇਕ ਸਾਫ ਸੁਥਰਾ ਅਤੇ ਭ੍ਰਿਸ਼ਟਾਚਾਰ ਮੁਕਤ ਪ੍ਰਸ਼ਾਸਨ ਮੁਹੱਈਆ ਕਰਵਾਉਣ ਲਈ ਉਲੀਕੀ ਗਈ ਰਣਨੀਤੀ ਦਾ ਅਹਿਮ ਹਿੱਸਾ ਹਨ।

Navjot Sidhu: ਸਥਾਨਕ ਸਰਕਾਰਾਂ ਵਿਭਾਗ ਦੇ ਡਾਇਰੈਕਟਰ ਸ੍ਰੀ ਕਰਨੇਸ਼ ਸ਼ਰਮਾ ਨੇ ਮੰਤਰੀ ਸ. ਸਿੱਧੂ ਵੱਲੋਂ ਮਿਲੇ ਹੁਕਮਾਂ ਨੂੰ ਲਾਗੂ ਕਰਨ ਸਬੰਧੀ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਇਹ ਬੋਰਡ ਅਹਿਮ ਸਥਾਨਾਂ ਉਪਰ ਪ੍ਰਮੁੱਖਤਾ ਨਾਲ ਸਥਾਪਤ ਕੀਤੇ ਜਾਣਗੇ ਜਦੋਂ ਤੱਕ ਸਬੰਧਤ ਪ੍ਰਾਜੈਕਟ ਨੇਪਰੇ ਨਹੀਂ ਚੜ• ਜਾਂਦਾ। ਉਨ•ਾਂ ਦੱਸਿਆ ਕਿ ਇਸ ਨਿਵੇਕਲੀ ਪਹਿਲ ਨਾਲ ਜਿੱਥੇ ਕੰਮ ਦੀ ਗੁਣਵੱਤਾ ਨਾਲ ਸੁਧਾਰ ਹੋਵੇਗਾ ਉਥੇ ਆਮ ਲੋਕਾਂ ਨੂੰ ਵੀ ਉਨ•ਾਂ ਦੇ ਖੇਤਰ ਨਾਲ ਸਬੰਧਤ ਪ੍ਰਾਜੈਕਟ ਬਾਰੇ ਮੁਕੰਮਲ ਜਾਣਕਾਰੀ ਮਿਲੇਗੀ।

Navjot Sidhu:ਸਥਾਨਕ ਸਰਕਾਰਾਂ ਵਿਭਾਗ ਦਾ ਪਾਰਦਰਸ਼ਤਾ ਵੱਲ ਇਕ ਵੱਡੀ ਪੁਲਾਂਘਇਸ ਨਾਲ ਕੋਈ ਵੀ ਸ਼ਹਿਰੀ ਬੋਰਡ ਉਪਰ ਲਿਖੀ ਜਾਣਕਾਰੀ ਅਨੁਸਾਰ ਕੰਮ ਦੀ ਖੁਦ ਆਡਿਟ ਕਰ ਸਕਿਆ ਕਰਨਗੇ ਅਤੇ ਜੇਕਰ ਕੋਈ ਵੀ ਕੰਮ ਬੋਰਡ ਵਿੱਚ ਲਿਖੇ ਦੇ ਉਲਟ ਹੁੰਦਾ ਹੈ ਤਾਂ ਉਹ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸ਼ਿਕਾਇਤ ਕਰ ਸਕਣਗੇ। ਉਨ•ਾਂ ਇਹ ਵੀ ਕਿਹਾ ਕਿ ਬੋਰਡ ਉਪਰ ਪ੍ਰਾਜੈਕਟ ਦੇ ਮਾਡਲ ਦੀ ਤਸਵੀਰ ਵੀ ਹੋਵੇਗੀ ਅਤੇ ਪ੍ਰਾਜੈਕਟ ਮੁਕੰਮਲ ਹੋਣ ਉਪਰੰਤ ਇਹ ਯਕੀਨੀ ਬਣਾਇਆ ਜਾਵੇਗਾ ਕਿ ਮਾਡਲ ਉਪਰ ਅੰਕਿਤ ਤਸਵੀਰ ਅਨੁਸਾਰ ਹੀ ਪ੍ਰਾਜੈਕਟ ਪੂਰਾ ਹੋਇਆ ਹੈ।

—PTC News

Related Post