ਪੰਜਾਬ ਸਰਕਾਰ ਸਿੱਧੂ 'ਤੇ ਹੋਈ ਮਿਹਰਬਾਨ ,ਪਤਨੀ ਮਗਰੋਂ ਬੇਟੇ ਨੂੰ ਸਹਾਇਕ ਐਡਵੋਕੇਟ ਜਨਰਲ ਦਾ ਦਿੱਤਾ ਅਹੁਦਾ

By  Shanker Badra May 25th 2018 01:48 PM -- Updated: May 25th 2018 02:15 PM

ਪੰਜਾਬ ਸਰਕਾਰ ਸਿੱਧੂ 'ਤੇ ਹੋਈ ਮਿਹਰਬਾਨ ,ਪਤਨੀ ਮਗਰੋਂ ਬੇਟੇ ਨੂੰ ਸਹਾਇਕ ਐਡਵੋਕੇਟ ਜਨਰਲ ਦਾ ਦਿੱਤਾ ਅਹੁਦਾ:ਪੰਜਾਬ ਸਰਕਾਰ ਵੱਲੋਂ ਵੀਰਵਾਰ ਨੂੰ 28 ਵਕੀਲਾਂ ਦੀ ਭਰਤੀ ਕੀਤੀ ਹੈ।ਜਿਨ੍ਹਾਂ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਪੁੱਤਰ ਕਰਨ ਸਿੰਘ ਸਿੱਧੂ ਵੀ ਸ਼ਾਮਲ ਹੈ।ਕਰਨ ਸਿੱਧੂ ਨੂੰ ਪੰਜਾਬ ਵਿੱਚ ਸਹਾਇਕ ਐਡਵੋਕੇਟ ਜਨਰਲ ਵਜੋਂ ਨਿਯੁਕਤ ਕੀਤਾ ਗਿਆ ਹੈ।ਸਰਕਾਰ ਵਿੱਚ ਨਵਜੋਤ ਸਿੱਧੂ ਦੇ ਚੰਗੇ ਦਿਨਾਂ ਦੀ ਸ਼ੁਰੂਆਤ ਹੋ ਗਈ ਹੈ।ਇਸ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਕਰਨ ਦੀ ਮਾਤਾ ਤੇ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਪਰਸਨ ਥਾਪ ਦਿੱਤਾ ਸੀ।ਹੁਣ ਮੰਤਰੀ ਦੀ ਧੀ ਰਾਬੀਆ ਸਿੱਧੂ ਹੀ ਸਰਕਾਰੀ ਤੰਤਰ ਦਾ ਹਿੱਸਾ ਬਣਨੋਂ ਰਹਿ ਗਈ ਹੈ।ਨਵਜੋਤ ਸਿੱਧੂ ਦੇ ਸਾਰੇ ਪਰਿਵਾਰਿਕ ਮੈਂਬਰਾਂ ਨੂੰ ਸਰਕਾਰ ਨੇ ਚੰਗੇ ਅਹੁਦੇ ਦੇ ਦਿੱਤੇ ਹਨ।ਦੱਸ ਦੇਈਏ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਰਨ ਸਿੱਧੂ ਨੇ ਆਪਣੇ ਪਿਤਾ ਨਵਜੋਤ ਸਿੱਧੂ ਲਈ ਕਈ ਰੈਲੀਆਂ ਵੀ ਕੀਤੀਆਂ ਸੀ।ਇਸੇ ਦੌਰਾਨ ਉਹ ਸੁਰਖੀਆਂ ਵਿੱਚ ਆਇਆ ਸੀ।ਕੈਪਟਨ ਸਰਕਾਰ ਨੇ ਬੀਤੇ ਕੱਲ੍ਹ ਤਿੰਨ ਵਧੀਕ, 14 ਸਹਾਇਕ ਤੇ 11 ਡਿਪਟੀ ਐਡਵੋਕੇਟ ਜਨਰਲਾਂ ਨੂੰ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਨਿਯੁਕਤ ਕੀਤਾ ਹੈ।ਪੰਜਾਬ ਤੇ ਹਰਿਆਣਾ ਹਾਈਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਇਹੋ ਵਕੀਲ ਪੰਜਾਬ ਸਰਕਾਰ ਦੇ ਸਾਰੇ ਕੇਸ ਵੇਖਦੇ ਹਨ।

Related Post