ਈਦ ਵਾਲੇ ਦਿਨ ਮਲੇਰਕੋਟਲਾ 'ਚ ਲੱਗੇ ਨਵਜੋਤ ਸਿੱਧੂ ਖ਼ਿਲਾਫ਼ ਪੋਸਟਰ , ਮੁਸਲਿਮ ਭਾਈਚਾਰੇ ਨੇ ਕੀਤੀ ਇਹ ਮੰਗ

By  Shanker Badra July 21st 2021 12:38 PM

ਮਲੇਰਕੋਟਲਾ : ਈਦ ਵਾਲੇ ਦਿਨ ਮਲੇਰਕੋਟਲਾ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖਿਲਾਫ਼ ਪੋਸਟਰ ਲੱਗੇ ਹਨ। ਇਨ੍ਹਾਂ ਪੋਸਟਰਾਂ 'ਚ ਲਿਖਿਆ ਗਿਆ ਹੈ ਕਿ ਸਿੱਧੂ ਨੇ ਮਲੇਰਕੋਟਲਾ ਲਈ ਐਲਾਨ ਤਾਂ ਕਈ ਕੀਤੇ ਪਰ ਪੂਰਾ ਉਨ੍ਹਾਂ 'ਚੋਂ ਕੋਈ ਨਹੀਂ ਕੀਤਾ। ਇਨ੍ਹਾਂ ਮੁਸਲਿਮ ਲੋਕਾਂ ਨੇ ਮੰਗ ਕੀਤੀ ਕਿ ਨਵਜੋਤ ਸਿੰਘ ਸਿੱਧੂ ਜਾਂ ਤਾਂ ਮੁਆਫੀ ਮੰਗੇ ਨਹੀਂ ਤਾਂ ਬਾਬਾ ਹੈਦਰ ਸ਼ੇਖ ਦੇ ਲਈ ਅਤੇ ਦੋ ਕਰੋੜ ਈਦਗਾਹ ਲਈ ਪੰਦਰਾਂ ਕਰੋੜ ਰੁਪਏ ਦੇਵੇ , ਜੋ ਦੇਣ ਦਾ ਐਲਾਨ ਕੀਤਾ ਸੀ ਅਜੇ ਤੱਕ ਨਹੀਂ ਦਿੱਤੇ, ਉਹ ਤੁਰੰਤ ਦੇਵੇ।

ਈਦ ਵਾਲੇ ਦਿਨ ਮਲੇਰਕੋਟਲਾ 'ਚ ਲੱਗੇ ਨਵਜੋਤ ਸਿੱਧੂ ਖ਼ਿਲਾਫ਼ ਪੋਸਟਰ , ਮੁਸਲਿਮ ਭਾਈਚਾਰੇ ਨੇ ਕੀਤੀ ਇਹ ਮੰਗ

ਪੜ੍ਹੋ ਹੋਰ ਖ਼ਬਰਾਂ : ਪੰਜਾਬ 'ਚ ਵਿਦਿਆਰਥੀਆਂ ਲਈ ਇਸ ਤਾਰੀਕ ਤੋਂ ਖੁੱਲ੍ਹਣਗੇ ਸਕੂਲ

ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਅੱਜ ਮਲੇਰਕੋਟਲੇ 'ਚ ਈਦ ਵਾਲੇ ਦਿਨ ਈਦਗਾਹ ਵਿਖੇ ਨਵਜੋਤ ਸਿੱਧੂ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਦਾ ਸਭ ਤੋਂ ਵੱਡਾ ਝੂਠ ਦਾ ਖਿਤਾਬ ਦੇਣਾ ਚਾਹੀਦਾ ਹੈ। ਇਸ ਧਾਰਮਿਕ ਸਥਾਨ 'ਤੇ ਆ ਕੇ ਮੁਸਲਿਮ ਭਾਈਚਾਰੇ ਨਾਲ ਝੂਠੇ ਵਾਅਦੇ ਕਰਕੇ ਗਿਆ ਹੈ। ਉਨ੍ਹਾਂ ਕਾਲੇ ਕੱਪੜੇ ਅਤੇ ਹੱਥਾਂ ਦੇ ਵਿੱਚ ਪੋਸਟਰ ਫੜ ਕੇ ਮੰਗ ਕੀਤੀ ਗਈ ਹੈ।

ਈਦ ਵਾਲੇ ਦਿਨ ਮਲੇਰਕੋਟਲਾ 'ਚ ਲੱਗੇ ਨਵਜੋਤ ਸਿੱਧੂ ਖ਼ਿਲਾਫ਼ ਪੋਸਟਰ , ਮੁਸਲਿਮ ਭਾਈਚਾਰੇ ਨੇ ਕੀਤੀ ਇਹ ਮੰਗ

ਦੱਸ ਦੇਈਏ ਕਿ 2017 'ਚ ਈਦ ਮੌਕੇ ਨਵਜੋਤ ਸਿੱਧੂ ਨੇ ਐਲਾਨ ਕੀਤਾ ਸੀ ਕਿ ਮਲੇਰਕੋਟਲਾ ਲਈ ਸਰਕਾਰ ਵੱਲੋਂ 1 ਕਰੋੜ ਅਤੇ ਉਨ੍ਹਾਂ ਵੱਲੋਂ 50 ਲੱਖ ਦਿੱਤੇ ਜਾਣਗੇ ਅਤੇ ਇਸ ਤਰ੍ਹਾਂ ਹੀ ਫ਼ਿਰ 2018 'ਚ ਈਦ ਮੌਕੇ ਸਿੱਧੂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਈਦਗਾਹ ਲਈ 50 ਲੱਖ ਹੋਰ ਅਤੇ ਬਾਬਾ ਹੈਦਰ ਸੇਖ ਲਈ 15 ਕਰੋੜ ਦਿੱਤੇ ਜਾਣਗੇ। ਪੋਸਟਰਾਂ 'ਚ ਕਿਹਾ ਗਿਆ ਹੈ ਕਿ ਸਿੱਧੂ ਜਲਦ ਹੀ ਇਹ ਐਲਾਨੀ ਰਾਸ਼ੀ ਦੇਵੇ ਜਾਂ ਮੁਸਲਿਮ ਭਾਈਚਾਰੇ ਕੋਲੋਂ ਝੂਠ ਬੋਲਣ ਲਈ ਮੁਆਫੀ ਮੰਗੇ।

ਈਦ ਵਾਲੇ ਦਿਨ ਮਲੇਰਕੋਟਲਾ 'ਚ ਲੱਗੇ ਨਵਜੋਤ ਸਿੱਧੂ ਖ਼ਿਲਾਫ਼ ਪੋਸਟਰ , ਮੁਸਲਿਮ ਭਾਈਚਾਰੇ ਨੇ ਕੀਤੀ ਇਹ ਮੰਗ

ਪੜ੍ਹੋ ਹੋਰ ਖ਼ਬਰਾਂ : ਲਵਪ੍ਰੀਤ ਸਿੰਘ ਤੇ ਬੇਅੰਤ ਕੌਰ ਮਾਮਲੇ 'ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਵੱਡਾ ਬਿਆਨ

ਦੱਸਣਯੋਗ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਪਹੁੰਚੇ ਹਨ। ਜਿੱਥੇ ਉਹਨਾਂ ਦੇ ਸਮਰਥਕਾਂ ਨੇ ਨਵਜੋਤ ਸਿੱਧੂ ਦਾ ਸ਼ਾਨਦਾਰ ਸਵਾਗਤ ਕੀਤਾ ਹੈ ,ਓਥੇ ਪੰਜਾਬ ਦੇ ਕਈ ਮੰਤਰੀ ਤੇ ਵਿਧਾਇਕ ਵੀ ਨਵਜੋਤ ਸਿੰਘ ਸਿੱਧੂ ਦੇ ਘਰ ਪਹੁੰਚੇ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ ਵਿਖੇ ਅੱਜ ਸਵੇਰੇ ਨਵਜੋਤ ਸਿੱਧੂ ਦੀ ਰਿਹਾਇਸ਼ 'ਤੇ ਪੰਜਾਬ ਦੇ 62 ਵਿਧਾਇਕ ਅਤੇ ਮੰਤਰੀ ਪਹੁੰਚੇ ਹਨ।

-PTCNews

Related Post