ਮੋਦੀ ਨੇ ਜਨਰਲ ਵਰਗ ਨੂੰ ਦਿੱਤਾ ਵੱਡਾ ਤੋਹਫ਼ਾ, ਫਰਵਰੀ ਤੋਂ ਨੌਕਰੀ ‘ਚ ਮਿਲੇਗਾ ਰਿਜ਼ਰਵੇਸ਼ਨ

By  Shanker Badra January 21st 2019 12:50 PM -- Updated: January 21st 2019 12:53 PM

ਮੋਦੀ ਨੇ ਜਨਰਲ ਵਰਗ ਨੂੰ ਦਿੱਤਾ ਵੱਡਾ ਤੋਹਫ਼ਾ, ਫਰਵਰੀ ਤੋਂ ਨੌਕਰੀ ‘ਚ ਮਿਲੇਗਾ ਰਿਜ਼ਰਵੇਸ਼ਨ:ਨਵੀਂ ਦਿੱਲੀ : ਐਨਡੀਏ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਆਰਥਿਕ ਤੌਰ 'ਤੇ ਕਮਜ਼ੋਰ ਜਨਰਲ ਵਰਗ ਨਾਲ ਸਬੰਧਤ ਵਿਅਕਤੀਆਂ ਨੂੰ ਨੌਕਰੀ ਤੇ ਵਿੱਦਿਅਕ ਅਦਾਰਿਆਂ ਵਿੱਚ 10% ਰਾਖਵਾਂਕਰਨ ਦੇ ਕੇ ਵੱਡਾ ਤੋਹਫ਼ਾ ਦਿੱਤਾ ਹੈ।ਕੇਂਦਰ ਸਰਕਾਰ ਦੀਆਂ ਸਾਰੀਆਂ ਨੌਕਰੀਆਂ ਅਤੇ ਸੇਵਾਵਾਂ ‘ਚ ਇਹ ਰਾਖਵਾਂਕਰਨ ਪਹਿਲੀ ਫਰਵਰੀ ਤੋਂ ਲਾਗੂ ਹੋ ਜਾਵੇਗਾ।ਇਸ ਸੰਬੰਧ ‘ਚ ਹੁਣ ਕਰਮਚਾਰੀ ਤੇ ਸਿਖਲਾਈ ਵਿਭਾਗ (ਡੀ.ਓ.ਪੀ.ਟੀ.) ਨੇ ਵੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

NDA Government Job and Educational Institutions 10% Reservation February Applied ਮੋਦੀ ਨੇ ਜਨਰਲ ਵਰਗ ਨੂੰ ਦਿੱਤਾ ਵੱਡਾ ਤੋਹਫ਼ਾ, ਫਰਵਰੀ ਤੋਂ ਨੌਕਰੀ ‘ਚ ਮਿਲੇਗਾ ਰਿਜ਼ਰਵੇਸ਼ਨ

ਹੁਣ ਕੇਂਦਰ ਸਰਕਾਰ ਦੀ ਹਰ ਸਰਕਾਰੀ ਨੌਕਰੀ ‘ਚ ਜਨਰਲ ਵਰਗ ਦੇ ਗਰੀਬਾਂ ਨੂੰ ਇਹ ਰਾਖਵਾਂਕਰਨ ਮਿਲੇਗਾ।ਜਾਣਕਾਰੀ ਮੁਤਾਬਕ 10 ਫੀਸਦੀ ਜਨਰਲ ਕੋਟੇ ਦਾ ਫਾਇਦਾ ਉਹੀ ਪਰਿਵਾਰ ਉਠਾ ਸਕਣਗੇ, ਜਿਨ੍ਹਾਂ ਦੀ ਸਾਲਾਨਾ ਆਮਦਨ 8 ਲੱਖ ਰੁਪਏ ਤੋਂ ਘੱਟ ਹੋਵੇਗੀ।

NDA Government Job and Educational Institutions 10% Reservation February Applied ਮੋਦੀ ਨੇ ਜਨਰਲ ਵਰਗ ਨੂੰ ਦਿੱਤਾ ਵੱਡਾ ਤੋਹਫ਼ਾ, ਫਰਵਰੀ ਤੋਂ ਨੌਕਰੀ ‘ਚ ਮਿਲੇਗਾ ਰਿਜ਼ਰਵੇਸ਼ਨ

ਇਸ ਦੇ ਨਾਲ ਹੀ ਕਿਸਾਨ ਵਰਗ 'ਚ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ।ਇਸ ਦੇ ਇਲਾਵਾ ਸ਼ਹਿਰ ‘ਚ 1,000 ਵਰਗ ਫੁੱਟ ਤੋਂ ਘੱਟ ਦਾ ਫਲੈਟ, 100 ਵਰਗ ਗਜ਼ ਤੋਂ ਘੱਟ ਦਾ ਰਿਹਾਇਸ਼ੀ ਫਲੈਟ ਹੋਵੇਗਾ।ਇਸ ਦੇ ਲਈ ਪ੍ਰਮਾਣ ਪੱਤਰ ਦੇਣਾ ਹੋਵੇਗਾ।

NDA Government Job and Educational Institutions 10% Reservation February Applied ਮੋਦੀ ਨੇ ਜਨਰਲ ਵਰਗ ਨੂੰ ਦਿੱਤਾ ਵੱਡਾ ਤੋਹਫ਼ਾ, ਫਰਵਰੀ ਤੋਂ ਨੌਕਰੀ ‘ਚ ਮਿਲੇਗਾ ਰਿਜ਼ਰਵੇਸ਼ਨ

ਇਸ ਸਬੰਧੀ ਸਾਰੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ ਨੂੰ ਭੇਜੀ ਗਈ ਚਿੱਠੀ ‘ਚ ਸਰਦ ਰੁੱਤ ਇਜਲਾਸ ‘ਚ ਜਨਰਲ ਵਰਗ ਦੇ ਗਰੀਬਾਂ ਨੂੰ 10 ਫੀਸਦੀ ਕੋਟਾ ਦੇਣ ਦੀ ਵਿਵਸਥਾ ਲਈ ਕੀਤੇ ਗਏ ਸੰਵਿਧਾਨ ਸੋਧ ਅਤੇ ਨਿਰਧਾਰਤ ਕੀਤੇ ਗਏ ਨਿਯਮਾਂ ਤੇ ਸ਼ਰਤਾਂ ਦੀ ਵਿਸਥਾਰ ਜਾਣਕਾਰੀ ਦਿੱਤੀ ਗਈ ਹੈ।ਇਸ ਬਾਰੇ ਹੁਕਮ ਸਾਰੇ ਮੰਤਰਾਲਿਆਂ, ਵਿਭਾਗੀ ਸਕੱਤਰਾਂ, ਵਿੱਤੀ ਸੇਵਾ ਵਿਭਾਗ, ਜਨਤਕ ਅਦਾਰਿਆਂ, ਰੇਲਵੇ ਬੋਰਡ ਨੂੰ ਦੇ ਦਿੱਤੇ ਗਏ ਹਨ।

-PTCNews

Related Post