ਨੇਪਾਲ 'ਚ ਚਾਰ ਦਿਨਾਂ ਤੋਂ ਫਸੇ ਹੋਏ ਨੇ 44 ਭਾਰਤੀ ਸ਼ਰਧਾਲੂ , ਸਰਕਾਰ ਨੂੰ ਮਦਦ ਦੀ ਲਗਾਈ ਗੁਹਾਰ

By  Shanker Badra June 25th 2019 06:37 PM

ਨੇਪਾਲ 'ਚ ਚਾਰ ਦਿਨਾਂ ਤੋਂ ਫਸੇ ਹੋਏ ਨੇ 44 ਭਾਰਤੀ ਸ਼ਰਧਾਲੂ , ਸਰਕਾਰ ਨੂੰ ਮਦਦ ਦੀ ਲਗਾਈ ਗੁਹਾਰ:ਕਾਠਮੰਡੂ : ਨੇਪਾਲ ਦੇ ਹਿਲਸਾ ਦੇ ਨੇੜੇ ਤੇਲੰਗਾਨਾ ਦੇ 40 ਲੋਕ ਪਿਛਲੇ ਚਾਰ ਦਿਨਾਂ ਤੋਂ ਫਸੇ ਹੋਏ ਹਨ। ਨੇਪਾਲ ਦੇ ਉੱਤਰ-ਪੱਛਮ 'ਚ ਤਿੱਬਤ ਸਰਹੱਦ ਨੇੜੇ ਹਿਲਸਾ 'ਚ ਇਨ੍ਹਾਂ ਲੋਕਾਂ ਨੂੰ ਕੈਲਾਸ਼ ਮਾਨਸਰੋਵਰ ਤੋਂ ਵਾਪਸ ਆਉਂਦੇ ਸਮੇਂ ਉਸ ਟ੍ਰੈਵਲ ਏਜੰਸੀ ਨੇ ਛੱਡ ਦਿੱਤਾ ਹੈ, ਜਿਸ ਤੋਂ ਉਹ ਰਜਿਸਟਰਡ ਸਨ।ਇਨ੍ਹਾਂ ਲੋਕਾਂ ਨੇ 13 ਜੂਨ ਨੂੰ ਯਾਤਰਾ ਸ਼ੁਰੂ ਕੀਤੀ ਸੀ।

Nepal Hilsa 44 pilgrims from Telangana stranded after travel agency abandons them on return trip ਨੇਪਾਲ 'ਚ ਚਾਰ ਦਿਨਾਂ ਤੋਂ ਫਸੇ ਹੋਏ ਨੇ 44 ਭਾਰਤੀ ਸ਼ਰਧਾਲੂ , ਸਰਕਾਰ ਨੂੰ ਮਦਦ ਦੀ ਲਗਾਈ ਗੁਹਾਰ

ਨੇਪਾਲ ਦੇ ਹਿਲਸਾ ਇਲਾਕੇ ਵਿੱਚ 44 ਭਾਰਤੀ ਸ਼ਰਧਾਲੂ ਪਿਛਲੇ ਚਾਰ ਦਿਨਾਂ ਤੋਂ ਫਸੇ ਹੋਏ ਹਨ।ਇਹ ਸਭ ਤੇਲੰਗਾਨਾ ਤੋਂ ਕੈਲਾਸ਼ ਮਾਨਸਰੋਵਰ ਦੇ ਦਰਸ਼ਨਾਂ ਲਈ ਪੁੱਜੇ ਸਨ ਅਤੇ ਵਾਪਸੀ ’ਤੇ ਫਸ ਗਏ ਹਨ। ਇਸ ਦੌਰਾਨ ਕੁਝ ਸ਼ਰਧਾਲੂ ਉੱਚੇ ਪਹਾੜਾਂ ’ਤੇ ਬਰਫ਼ ਵਿੱਚ ਫਸ ਕੇ ਬੀਮਾਰ ਵੀ ਹੋ ਗਏ ਹਨ।

Nepal Hilsa 44 pilgrims from Telangana stranded after travel agency abandons them on return trip ਨੇਪਾਲ 'ਚ ਚਾਰ ਦਿਨਾਂ ਤੋਂ ਫਸੇ ਹੋਏ ਨੇ 44 ਭਾਰਤੀ ਸ਼ਰਧਾਲੂ , ਸਰਕਾਰ ਨੂੰ ਮਦਦ ਦੀ ਲਗਾਈ ਗੁਹਾਰ

ਇਸ ਦੌਰਾਨ ਯਾਤਰੀਆਂ ਦੇ ਇਸ ਸਮੂਹ ਦੇ ਇੱਕ ਵਿਅਕਤੀ ਨੇ ਦੱਸਿਆ ਕਿ ਤੇਲੰਗਾਨਾ ਦੇ ਦੋ ਵੱਖੋ-ਵੱਖਰੇ ਹਿੱਸਿਆਂ ਨਾਲ ਸਬੰਧਤ ਉਹ ਸਾਰੇ ਵਿਅਕਤੀ ਇੱਕ ਟ੍ਰੈਵਲ ਏਜੰਸੀ ਰਾਹੀਂ ਨੇਪਾਲ ਪੁੱਜੇ ਸਨ।ਇਨ੍ਹਾਂ ਲੋਕਾਂ ਨੂੰ ਕੈਲਾਸ਼ ਮਾਨਸਰੋਵਰ ਤੋਂ ਵਾਪਸ ਆਉਂਦੇ ਸਮੇਂ ਉਸ ਟ੍ਰੈਵਲ ਏਜੰਸੀ ਨੇ ਛੱਡ ਦਿੱਤਾ ਹੈ, ਜਿਸ ਤੋਂ ਉਹ ਰਜਿਸਟਰਡ ਸਨ।ਇਨ੍ਹਾਂ ਲੋਕਾਂ ਨੇ 13 ਜੂਨ ਨੂੰ ਯਾਤਰਾ ਸ਼ੁਰੂ ਕੀਤੀ ਸੀ।

Nepal Hilsa 44 pilgrims from Telangana stranded after travel agency abandons them on return trip ਨੇਪਾਲ 'ਚ ਚਾਰ ਦਿਨਾਂ ਤੋਂ ਫਸੇ ਹੋਏ ਨੇ 44 ਭਾਰਤੀ ਸ਼ਰਧਾਲੂ , ਸਰਕਾਰ ਨੂੰ ਮਦਦ ਦੀ ਲਗਾਈ ਗੁਹਾਰ

ਉਨ੍ਹਾਂ ਦੱਸਿਆ ਕਿ ਇਹ ਇਲਾਕਾ ਪੂਰੀ ਤਰ੍ਹਾਂ ਪਹਾੜੀਆਂ ਨਾਲ ਘਿਰਿਆ ਹੋਇਆ ਹੈ। ਉਹ ਲੋਕ ਇੱਥੇ ਫਸ ਗਏ ਹਨ ਅਤੇ ਕੁਝ ਸ਼ਰਧਾਲੂ ਬਿਮਾਰ ਹੋ ਗਏ ਹਨ। ਖ਼ਾਸਕਾਰ ਔਰਤਾਂ ਨੂੰ ਕਾਫ਼ੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਘਰਾਂ ਤੱਕ ਸੁਰੱਖਿਅਤ ਪਹੁੰਚਾਇਆ ਜਾਵੇ।ਦੱਸ ਦੇਈਏ ਕਿ ਹਿਲਸਾ ਮਾਨਸਰੋਵਰ ਯਾਤਰੀਆਂ ਦਾ ਨਜ਼ਦੀਕੀ ਕੈਂਪ ਮੰਨਿਆ ਜਾਂਦਾ ਹੈ।

-PTCNews

Related Post