ਨਿਊਜ਼ੀਲੈਂਡ ਤੋਂ ਬਾਅਦ ਨੀਦਰਲੈਂਡ 'ਚ ਹੋਇਆ ਹਮਲਾ, ਕਈ ਜ਼ਖਮੀ

By  Jashan A March 18th 2019 05:20 PM -- Updated: March 18th 2019 05:23 PM

ਨਿਊਜ਼ੀਲੈਂਡ ਤੋਂ ਬਾਅਦ ਨੀਦਰਲੈਂਡ 'ਚ ਹੋਇਆ ਹਮਲਾ, ਕਈ ਜ਼ਖਮੀ,ਦਿ ਹੇਗ: ਅੱਜ ਨੀਦਰਲੈਂਡ ਦੇ ਡੱਚ ਸ਼ਹਿਰ ਔਟਰਚਟ 'ਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋ ਇਕ ਵਿਅਕਤੀ ਨੇ ਟਰੈਮ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ ਕਈ ਲੋਕਾਂ ਦੇ ਜ਼ਖਮੀ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਇਸ ਮਾਮਲੇ ਦੀ ਜਾਣਕਾਰੀ ਸਥਾਨਕ ਪੁਲਿਸ ਨੇ ਟਵਿਟਰ ਹੈਂਡਲ ਰਹੀ ਦਿੱਤੀ ਹੈ। ਇਹ ਘਟਨਾ 24 ਓਕਬ੍ਰੇਲਪਲੇਨ ਜੰਕਸ਼ਨ ਨੇੜੇ ਵਾਪਰੀ ਹੈ।

ਸਥਾਨਕ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ, ਪੁਲਿਸ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਇਸ ਘਟਨਾ ਨੂੰ ਅੱਤਵਾਦੀ ਘਟਨਾ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।

-PTC News

Related Post