ਨੀਦਰਲੈਂਡ ਟਰਾਮ 'ਚ ਗੋਲੀਬਾਰੀ ਕਰਨ ਵਾਲੇ ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ ,ਤਿੰਨ ਦੀ ਮੌਤ

By  Shanker Badra March 19th 2019 09:05 AM -- Updated: March 19th 2019 09:07 AM

ਨੀਦਰਲੈਂਡ ਟਰਾਮ 'ਚ ਗੋਲੀਬਾਰੀ ਕਰਨ ਵਾਲੇ ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ ,ਤਿੰਨ ਦੀ ਮੌਤ :ਨੀਦਰਲੈਂਡ : ਨੀਦਰਲੈਂਡ ਦੇ ਡੱਚ ਔਟਰਚਟ ਸ਼ਹਿਰ ਦੇ ਇੱਕ ਟਰਾਮ ਵਿੱਚ ਗੋਲੀਬਾਰੀ ਕਰਨ ਵਾਲੇ ਸ਼ੱਕੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ।ਜਾਣਕਾਰੀ ਅਨੁਸਾਰ ਪੁਲਿਸ ਨੇ 37 ਸਾਲਾ ਗੋਕਮੈਨ ਤਾਨਿਸ ਨੂੰ ਕੁਝ ਘੰਟਿਆਂ ਬਾਅਦ ਹਮਲੇ ਵਾਲੀ ਥਾਂ ਤੋਂ 3 ਕਿਲੋਮੀਟਰ ਦੀ ਦੂਰੀ 'ਤੇ ਫੜ੍ਹਿਆ ਹੈ।

Netherlands tram shooting Suspect arrested
ਨੀਦਰਲੈਂਡ ਟਰਾਮ 'ਚ ਗੋਲੀਬਾਰੀ ਕਰਨ ਵਾਲੇ ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ , ਤਿੰਨ ਦੀ ਮੌਤ

ਉਹ ਤੁਰਕੀ ਦਾ ਰਹਿਣ ਵਾਲਾ ਹੈ।ਇਸ ਸਬੰਧੀ ਔਟਰਚਟ ਦੇ ਪੁਲਿਸ ਪ੍ਰਮੁੱਖ ਰੋਬ ਵਾਨ ਬ੍ਰੀ ਨੇ ਪੱਤਰਕਾਰ ਸੰਮੇਲਨ 'ਚ ਆਖਿਆ ਕਿ ਸਾਨੂੰ ਸੂਚਿਤ ਕੀਤਾ ਗਿਆ ਹੈ ਕਿ ਸ਼ੱਕੀ 1 ਗ੍ਰਿਫਤਾਰ ਕਰ ਲਿਆ ਗਿਆ ਹੈ।

Netherlands tram shooting Suspect arrested
ਨੀਦਰਲੈਂਡ ਟਰਾਮ 'ਚ ਗੋਲੀਬਾਰੀ ਕਰਨ ਵਾਲੇ ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ , ਤਿੰਨ ਦੀ ਮੌਤ

ਦੱਸ ਦੇਈਏ ਕਿ ਨੀਦਰਲੈਂਡ ਦੇ ਡੱਚ ਸ਼ਹਿਰ ਔਟਰਚਟ ‘ਚ ਸੋਮਵਾਰ ਨੂੰ ਇੱਕ ਵਿਅਕਤੀ ਨੇ ਟਰੈਮ ਵਿਚ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ।ਇਸ ਗੋਲੀਬਾਰੀ ਵਿੱਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਪੰਜ ਲੋਕ ਜ਼ਖਮੀ ਹੋਏ ਸਨ।

Netherlands tram shooting Suspect arrested
ਨੀਦਰਲੈਂਡ ਟਰਾਮ 'ਚ ਗੋਲੀਬਾਰੀ ਕਰਨ ਵਾਲੇ ਸ਼ੱਕੀ ਨੂੰ ਪੁਲਿਸ ਨੇ ਕੀਤਾ ਕਾਬੂ , ਤਿੰਨ ਦੀ ਮੌਤ

ਇਸ ਫਾਇਰਿੰਗ ਤੋਂ ਬਾਅਦ ਪੂਰੇ ਨੀਦਰਲੈਂਡ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।ਸਕੂਲਾਂ, ਮਸਜਿਦਾਂ ਅਤੇ ਸਰਕਾਰੀ ਇਮਾਰਤਾਂ ਵਿੱਚ ਸੁਰੱਖਿਆ ਵਧਾਈ ਗਈ ਹੈ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਠਿੰਡਾ : ਵਿਜੀਲੈਂਸ ਬਿਓਰੋ ਨੇ 2 ਪੁਲਿਸ ਮੁਲਾਜ਼ਮਾਂ ਨੂੰ 30 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ-ਹੱਥੀਂ ਕੀਤਾ ਕਾਬੂ

-PTCNews

Related Post