ਵੱਡਾ ਫੈਸਲਾ: ਮਿਲਿਟਰੀ ਪੁਲਿਸ 'ਚ ਹੁਣ ਔਰਤਾਂ ਵੀ ਹੋਣਗੀਆਂ ਸ਼ਾਮਿਲ

By  Joshi September 9th 2017 03:27 PM -- Updated: September 9th 2017 03:39 PM

ਵੱਡਾ ਫੈਸਲਾ: ਮਿਲਿਟਰੀ ਪੁਲਿਸ 'ਚ ਹੁਣ ਔਰਤਾਂ ਵੀ ਹੋਣਗੀਆਂ ਸ਼ਾਮਿਲ, New Defence Minister orders to Induct 800 Women In Military Police

ਜਰਮਨੀ, ਆਸਟ੍ਰੇਲੀਆ, ਕੈਨੇਡਾ, ਅਮਰੀਕਾ, ਬ੍ਰਿਟੇਨ, ਡੈਨਮਾਰਕ, ਫਿਨਲੈਂਡ, ਫਰਾਂਸ, ਨਾਰਵੇ, ਸਵੀਡਨ ਅਤੇ ਇਜ਼ਰਾਇਲ ਤੋਂ ਬਾਅਦ ਹੁਣ ਵਾਰੀ ਹੈ ਭਾਰਤ ਦੀ, ਹਾਂਜੀ ਹੁਣ ਫੌਜ ਵਿੱਚ ਭਾਰਤੀ ਮਹਿਲਾਵਾਂ ਦਾ ਵੀ ਅਹਿਮ ਰੋਲ ਹੋਇਆ ਕਰੇਗਾ। ਸਰਕਾਰ ਨੇ ਲਿੰਗ ਆਧਾਰਿਤ ਬੰਧਨਾਂ ਨੂੰ ਤੋੜ ਕੇ ਹੁਣ ਭਾਰਤੀ ਮਹਿਲਾਵਾਂ ਨੂੰ ਵੀ ਅੱਗੇ ਲੈ ਕੇ ਆਉਣ ਦੀ ਠਾਣੀ ਹੈ।

New Defense Minister orders to Induct 800 Women In Military Policeਫੌਜ ਨੇ ੫੨ ਫ਼ੌਜੀਆਂ ਦੇ ਸਾਲਾਨਾ ਦਾਖਲੇ ਦੇ ਨਾਲ ਫੌਜੀ ਪੁਲਿਸ ਵਿਚ ਤਕਰੀਬਨ ੮੦੦ ਔਰਤਾਂ ਨੂੰ ਭਰਤੀ ਕਰਨ ਦੀ ਯੋਜਨਾ ਬਣਾਈ ਸੀ, ਫੌਜ ਦੇ ਅਬਦੁੱਲੈਂਟ ਜਨਰਲ ਲੈਫਟੀਨੈਂਟ ਜਨਰਲ ਅਸ਼ਵਨੀ ਕੁਮਾਰ ਨੇ ਕਿਹਾ। ਲਿੰਗ ਆਧਾਰਿਤ ਵੱਧਦੇ ਵਿਤਕਰੇ ਨੂੰ ਅਤੇ ਅਪਰਾਧ ਦੇ ਖਿਲਾਫ ਜਾਂਚ ਦੀ ਵਧਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ।

ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਕੁਝ ਮਹਿਲਾ ਕਰਮਚਾਰੀਆਂ ਨੂੰ ਕਸ਼ਮੀਰ ਘਾਟੀ ਵਿਚ ਵੀ ਤਾਇਨਾਤ ਕੀਤੇ ਜਾਣ ਦੀ ਸੰਭਾਵਨਾ ਹੈ।

New Defense Minister orders to Induct 800 Women In Military Policeਨਿਰਮਲਾ ਸੀਤਾਰਮਨ ਨੇ ਦੇਸ਼ ਦਾ ਪਹਿਲਾ ਫੁੱਲ ਟਾਈਮ ਔਰਤ ਰੱਖਿਆ ਮੰਤਰੀ ਦੇ ਤੌਰ 'ਤੇ ਨਿਯੁਕਤ ਹੋਣ ਦੇ ਇੱਕ ਦਿਨ ਬਾਅਦ ਇਹ ਬਿਆਨ ਆਇਆ ਹੈ।

New Defense Minister orders to Induct 800 Women In Military Policeਇਹ ਪ੍ਰਕਿਰਿਆ ਅਗਲੇ ਸਾਲ ਦੇ ਸ਼ੁਰੂ ਹੋਣ ਦੀ ਸੰਭਾਵਨਾ ਹੈ। ਇਸ ਵੇਲੇ, ਔਰਤਾਂ ਦੇ ਮੈਡੀਕਲ, ਕਾਨੂੰਨੀ, ਵਿਦਿਅਕ, ਸਿਗਨਲ ਅਤੇ ਇੰਜਨੀਅਰਿੰਗ ਵਿੰਗਾਂ ਜਿਵੇਂ ਚੋਣਵੇਂ ਖੇਤਰਾਂ ਵਿਚ ਔਰਤਾਂ ਭਰਤੀ ਹੋ ਸਕਦੀਆਂ ਹਨ।

ਫੌਜੀ ਪੁਲਿਸ ਦੀ ਭੂਮਿਕਾ ਵਿਚ ਨਿਯਮਾਂ ਦੀ ਉਲੰਘਣਾ ਨੂੰ ਰੋਕਣਾ, ਅਸ਼ਾਂਤੀ ਅਤੇ ਸ਼ਾਂਤੀ ਦੌਰਾਨ ਮਾਹੌਲ ਨੂੰ ਠੀਕ ਰੱਖਣਾ, ਸਿਵਲ ਪੁਲਿਸ ਨੂੰ ਸਹਾਇਤਾ ਪ੍ਰਦਾਨ ਕਰਨੀ ਆਦਿ ਕੰਮ ਸ਼ਾਮਿਲ ਹੁੰਦੇ ਹਨ।

—PTC News

Related Post