ਪੁਲਵਾਮਾ ਅੱਤਵਾਦੀ ਹਮਲਾ: ਸੰਸਦ 'ਚ ਸਰਬ ਪਾਰਟੀ ਮੀਟਿੰਗ ਅੱਜ, PM ਮੋਦੀ ਤੇ ਰਾਜਨਾਥ ਸਿੰਘ ਰਹਿਣਗੇ ਮੌਜੂਦ

By  Jashan A February 16th 2019 08:20 AM

ਪੁਲਵਾਮਾ ਅੱਤਵਾਦੀ ਹਮਲਾ: ਸੰਸਦ 'ਚ ਸਰਬ ਪਾਰਟੀ ਮੀਟਿੰਗ ਅੱਜ, PM ਮੋਦੀ ਤੇ ਰਾਜਨਾਥ ਸਿੰਘ ਰਹਿਣਗੇ ਮੌਜੂਦ,ਨਵੀਂ ਦਿੱਲੀ: ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਵੱਡੇ ਅੱਤਵਾਦੀ ਹਮਲੇ ਨੂੰ ਲੈ ਕੇ ਅੱਜ ਪੂਰੇ ਦੇਸ਼ 'ਚ ਸੋਗ ਦੀ ਲਹਿਰ ਦੌੜ ਰਹੀ ਹੈ। ਇਸ ਹਮਲੇ 'ਚ ਦੇਸ਼ ਦੇ 40 ਦੇ ਕਰੀਬ ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਨੂੰ ਲੈ ਕੇ ਅੱਜ ਕੇਂਦਰ ਸਰਕਾਰ ਵੱਲੋਂ ਸਰਬ ਪਾਰਟੀ ਮੀਟਿੰਗ ਸੱਦੀ ਗਈ ਹੈ।

pulwama ਪੁਲਵਾਮਾ ਅੱਤਵਾਦੀ ਹਮਲਾ: ਸੰਸਦ 'ਚ ਸਰਬ ਪਾਰਟੀ ਮੀਟਿੰਗ ਅੱਜ, PM ਮੋਦੀ ਤੇ ਰਾਜਨਾਥ ਸਿੰਘ ਰਹਿਣਗੇ ਮੌਜੂਦ

ਅੱਜ ਸੰਸਦ ਦੇ ਲਾਇਬ੍ਰੇਰੀ ਭਵਨ 'ਚ ਸਵੇਰੇ 11 ਵਜੇ ਮੀਟਿੰਗ ਸ਼ੁਰੂ ਹੋਵੇਗੀ। ਜਿਸ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਮੌਜੂਦ ਰਹਿਣਗੇ।

pm modi ਪੁਲਵਾਮਾ ਅੱਤਵਾਦੀ ਹਮਲਾ: ਸੰਸਦ 'ਚ ਸਰਬ ਪਾਰਟੀ ਮੀਟਿੰਗ ਅੱਜ, PM ਮੋਦੀ ਤੇ ਰਾਜਨਾਥ ਸਿੰਘ ਰਹਿਣਗੇ ਮੌਜੂਦ

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ 2500 ਜਵਾਨਾਂ ਦਾ ਕਾਫਲਾ ਪੁਲਵਾਮਾ ਜ਼ਿਲੇ ‘ਚ ਸ਼੍ਰੀਨਗਰ-ਜੰਮੂ ਰਾਜਮਾਰਗ ਤੋਂ ਲੰਘ ਰਿਹਾ ਸੀ। ਇਸ ਦੌਰਾਨ ਵਿਸਫੋਟਕ ਤੋਂ ਭਰੀ ਕਾਰ ਬੱਸ ‘ਚ ਜਾ ਵੱਜੀ ਅਤੇ 40 ਦੇ ਕਰੀਬ ਜਵਾਨਾਂ ਦੀ ਮੌਤ ਹੋ ਗਈ।

-PTC News

Related Post