ਚੋਣ ਕਮਿਸ਼ਨ ਦੇ ਅਗਲੇ ਮੁਖੀ ਵਜੋਂ ਅੱਜ ਅਹੁਦਾ ਸੰਭਾਲਣਗੇ ਸੁਨੀਲ ਅਰੋੜਾ

By  Jashan A December 2nd 2018 09:18 AM

ਚੋਣ ਕਮਿਸ਼ਨ ਦੇ ਅਗਲੇ ਮੁਖੀ ਵਜੋਂ ਅੱਜ ਅਹੁਦਾ ਸੰਭਾਲਣਗੇ ਸੁਨੀਲ ਅਰੋੜਾ,ਨਵੀਂ ਦਿੱਲੀ: ਦੇਸ਼ ਦੇ ਅਗਲੇ ਚੋਣ ਕਮਿਸ਼ਨ ਦੇ ਮੁਖੀ ਵਜੋਂ ਅੱਜ ਸੁਨੀਲ ਅਰੋੜਾ ਸਹੁੰ ਚੁੱਕਣਗੇ। ਦੱਸ ਦੇਈਏ ਕਿ ਉਹ ਸਾਬਕਾ ਮੁੱਖ ਚੋਣ ਕਮਿਸ਼ਨਰ ਓ. ਪੀ. ਰਾਵਤ ਦਾ ਸਥਾਨ ਲੈਣਗੇ। ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਅਰੋੜਾ ਅੱਜ ਇਹ ਅਹੁਦਾ ਸੰਭਾਲਣਗੇ।

ਰਾਜਸਥਾਨ 'ਚ ਸੱਤ ਦਸੰਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਅਤੇ ਅਗਲੇ ਸਾਲ ਲੋਕ ਸਭਾ ਆਮ ਚੋਣਾਂ ਹੁਣ ਇਹਨਾਂ ਦੀ ਦੇਖ ਰੇਖ ਵਿੱਚ ਹੋਣਗੀਆਂ । ਦੱਸ ਦੇਈਏ ਕਿ ਬਤੌਰ ਚੋਣ ਕਮਿਸ਼ਨਰ ਅਰੋੜਾ ਦੀ ਨਿਯੁਕਤੀ 31 ਅਗਸਤ 2017 ਨੂੰ ਹੋਈ ਸੀ।

—PTC News

Related Post