1 ਮਾਰਚ ਤੋਂ ਇਹਨਾਂ ਤਬਦੀਲੀਆਂ ਲਈ ਰਹੋ ਤਿਆਰ, ਜਾਣੋ ਨਵੇਂ ਨਿਯਮਾਂ 'ਚ ਕੀ ਹੈ ਖ਼ਾਸ

By  Jagroop Kaur February 28th 2021 12:39 PM

1 ਮਾਰਚ ਤੋਂ ਦੇਸ਼ ਵਿੱਚ ਕੁਝ ਅਹਿਮ ਤਬਦੀਲੀਆਂ ਲਾਗੂ ਹੋਣ ਜਾ ਰਹੀਆਂ ਹਨ। ਇਨ੍ਹਾਂ ਦਾ ਸਬੰਧ ਆਮ ਲੋਕਾਂ ਨਾਲ ਹੈ। ਇਹ ਤਬਦੀਲੀਆਂ ਬੈਂਕਿੰਗ, ਸਿਹਤ ਤੇ ਸਿੱਖਿਆ ਖੇਤਰ ਨਾਲ ਸਬੰਧਤ ਹਨ। ਇਹਨਾਂ ਵਿਚ ਬੈਂਕ ਦੇ ਨਿਯਮ ਦੀ ਗੱਲ ਕਰੀਏ ਤਾਂ ,ਵਿਜਯਾ ਬੈਂਕ ਅਤੇ ਦੇਨਾ ਬੈਂਕ ਦੇ ਪੁਰਾਣੇ IFSC ਕੋਡ 1 ਮਾਰਚ, 2021 ਤੋਂ ਕੰਮ ਨਹੀਂ ਕਰਨਗੇ। ਪਹਿਲੀ ਮਾਰਚ ਤੋਂ ਗਾਹਕਾਂ ਨੂੰ ਨਵਾਂ IFSC ਕੋਡ ਵਰਤਣਾ ਹੋਵੇਗਾ। ਹੁਣ ਇਹ ਬੈਂਕ ਆਫ਼ ਬੜੌਦਾ ਬਣ ਚੁੱਕਾ ਹੈ ਕਿਉਂਕਿ ਵਿਜਯਾ ਬੈਂਕ ਤੇ ਦੇਨਾ ਬੈਂਕ ਦੋਵੇਂ ਹੀ ਉਸ ਵਿੱਚ ਰਲ਼ਾ ਦਿੱਤੇ ਗਏ ਹਨ। ਇਹ 1 ਅਪ੍ਰੈਲ 2019 ਤੋਂ ਹੋਣ ਲੱਗ ਗਿਆ ਸੀ।

These 5 new rules are applicable across the country from March 1, 2020,  click immediately and know - News Crab | DailyHunt

ਹੋਰ ਪੜ੍ਹੋ : ਵੋਟਾਂ ਦੀ ਰਾਜਨੀਤੀ ਲਈ ਕੈਪਟਨ ਅਮਰਿੰਦਰ ਗੈਂਗਸਟਰਾਂ ਅੱਗੇ ਝੁਕੇ : ਵਿਨੀਤ ਜੋਸ਼ੀ

ਆਮਦਨ ਟੈਕਸ ਵਿਭਾਗ ਨੇ ਵਿਵਾਦ ਹੱਲ ਕਰਨ ਦੀ ਯੋਜਨਾ ‘ਵਿਵਾਦ ਤੋਂ ਵਿਸ਼ਵਾਸ’ ਅਧੀਨ ਵੇਰਵੇ ਦੇਣ ਦੀ ਸਮਾਂ-ਸੀਮਾ ਵਧਾ ਕੇ 31 ਮਾਰਚ ਅਤੇ ਭੁਗਤਾਨ ਲਈ 30 ਅਪ੍ਰੈਲ ਤੱਕ ਵਧਾ ਦਿੱਤੀ ਹੈ। ਬਿਨਾ ਵਾਧੂ ਰਾਸ਼ੀ ਦੇ ਭੁਗਤਾਨ ਦੀ ਸਮਾਂ-ਸੀਮਾ ਵਧ ਕੇ 30 ਅਪ੍ਰੈਲ ਹੋ ਗਈ ਹੈ ਪਹਿਲਾਂ ਇਹ ਸਮਾਂ-ਸੀਮਾ 28 ਫ਼ਰਵਰੀ ਸੀ।Income Tax: New form 26AS include real estate share transactionsਹੋਰ ਪੜ੍ਹੋ :ਲੱਖਾ ਸਿਧਾਣਾ ਖਿਲਾਫ ਪਹਿਲੀ ਵੱਡੀ ਕਾਰਵਾਈ, ਗਿਰਫਤਾਰੀ ਤੱਕ ਬੰਦ ਰਹਿਣਗੇ ਸੋਸ਼ਲ ਮੀਡੀਆ ਅਕਾਊਂਟ

ਭਲਕੇ 1 ਮਾਰਚ ਤੋਂ ਸਿਹਤ ਖੇਤਰ ’ਚ ਅਹਿਮ ਨਿਯਮ ਲਾਗੂ ਹੋਣ ਜਾ ਰਿਹਾ ਹੈ। 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਤੇ ਗੰਭੀਰ ਬੀਮਾਰੀਆਂ ਨਾਲ ਜੂਝ ਰਹੇ 45 ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਨੂੰ 1 ਮਾਰਚ ਤੋਂ ਕੋਵਿਡ ਦਾ ਟੀਕਾ ਲੱਗਣਾ ਸ਼ੁਰੂ ਹੋ ਜਾਵੇਗਾ। ਸਰਕਾਰੀ ਹਸਪਤਾਲਾਂ ’ਚ ਇਹ ਟੀਕਾ ਮੁਫ਼ਤ ਲੱਗੇਗਾ ਪਰ ਪ੍ਰਾਈਵੇਟ ਹਸਪਤਾਲਾਂ ’ਚ ਪੈਸੇ ਦੇਣੇ ਹੋਣਗੇ।

ਦੇਸ਼ ਦੇ ਨਾਲ ਨਾਲ ਪੰਜਾਬ ਚ ਕੀ ਬਦਲਾਅ ਹੋਣਗੇ ਇਸ ਦੇ ਲਈ ਕਲਿਕ ਕਰੋ ਵੀਡੀਓ ਲਿੰਕ ਅਤੇ ਜਾਣੋ ਨਵੀਆਂ ਤਬਦੀਲੀਆਂ

ਇਸ ਦੇ ਨਾਲ ਹੀ ਦੱਸਣਾ ਚਾਹੁੰਦੇ ਹਨ ਕਿ ਮਾਰਚ ਦੇ ਮਹੀਨੇ ਵਿੱਚ ਬੈਂਕ ਵਿੱਚ ਲਗਾਤਾਰ 11 ਦਿਨ ਬੰਦ ਹਨ| ਇਸ ਤਰਾਂ 5 ਮਾਰਚ, 11 ਮਾਰਚ, 22 ਮਾਰਚ, 29 ਮਾਰਚ ਅਤੇ 30 ਮਾਰਚ ਨੂੰ ਬੈਂਕਾਂ ਦੀ ਛੂਟੀ ਹੈ | ਇਸਦੇ ਇਲਾਵਾ 4 ਵਜੇ ਅਤੇ 2 ਸ਼ਨੀਵਾਰ ਨੂੰ ਬੰਦ ਹਨ. ਯਾਨਿ ਕੁੱਲ 11 ਦਿਨ ਬੈਂਕਰਾਂ ਵਿਚ ਕੰਮਕਾਜ ਨਹੀਂ ਹੋਣਗੇ

ਦੇਸ਼ ਦੇ ਦੋ ਰਾਜਾਂ ਉੱਤਰ ਪ੍ਰਦੇਸ਼ ਤੇ ਬਿਹਾਰ ’ਚ ਭਲਕੇ 1 ਮਾਰਚ ਤੋਂ ਪ੍ਰਾਇਮਰੀ ਸਕੂਲ ਖੁੱਲ੍ਹ ਜਾਣਗੇ। ਹਰਿਆਣਾ ਸਰਕਾਰ ਨੇ 1 ਮਾਰਚ ਤੋਂ ਗ੍ਰੇਡ 1 ਤੇ 2 ਲਈ ਨਿਯਮਤ ਕਲਾਸਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ। ਹਰਿਆਣਾ ’ਚ ਤੀਜੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸਕੂਲ ਪਹਿਲਾਂ ਹੀ ਖੁੱਲ੍ਹ ਚੁੱਕੇ ਹਨ।ਇਸਦੇ ਨਾਲ ਹੀ 1 ਮਾਰਚ ਤੋਂ ਕਈ ਨਵੀਆਂ ਰੇਲ ਗੱਡੀਆਂ ਵੀ ਚੱਲਣਗੀਆਂ , ਇਹਨਾਂ 'ਚ ਸਭ ਤੋਂ ਵਧ ਰਾਹਤ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਯਾਤਰੀਆਂ ਨੂੰ ਮਿਲੇਗੀ। ਇਸ ਦੇ ਇਲਾਵਾ ਪੱਛਮੀ ਰੇਲਵੇ ਦੇ ਨਵੇਂ ਰੂਟ ਲਾਗੂ ਹੋਣਗੇ। ਜਿੰਨਾ 'ਚ ਟ੍ਰੇਨਾਂ ਦਿੱਲੀ ਮੁੰਬਈ ਮੱਧ ਪ੍ਰਦੇਸ਼ ਵੱਲ ਚਲਾਈਆਂ ਜਾਣਗੀਆਂ

Related Post