Batala News : ਜਨਮ ਅਸ਼ਟਮੀ ਦੇ ਦਿਨ ਵਾਪਰਿਆ ਦਰਦਨਾਕ ਹਾਦਸਾ, ਭੈਣ-ਭਰਾ ਦੀ ਟੋਏ ਚ ਡੁੱਬਣ ਨਾਲ ਮੌਤ
Fatehgarh Churian News : ਫਤਿਹਗੜ ਚੂੜੀਆਂ ਇਲਾਕੇ ਦੇ ਪਿੰਡ ਚੰਦੂਸੂਜਾ ਵਿੱਚ ਜਨਮ ਅਸ਼ਟਮੀ ਦੇ ਦਿਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਟਾਂ ਦੇ ਭੱਠੇ ਨੇੜੇ ਪਾਣੀ ਵਾਲੇ ਟੋਏ ਵਿੱਚ ਡੁੱਬਣ ਨਾਲ 14 ਸਾਲਾ ਲੜਕੇ ਅਤੇ ਉਸ ਦੀ 9 ਸਾਲਾ ਭੈਣ ਦੀ ਮੌਤ ਹੋ ਗਈ ਹੈ। ਇਹ ਬੱਚੇ ਤਰਨਤਾਰਨ ਦੇ ਪਿੰਡ ਬਾਗੀਪੁਰ ਦੀ ਇੱਕ ਵਿਧਵਾ ਮਹਿਲਾ ਦੇ ਸਨ, ਜੋ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਚੰਦੂਸੂਜਾ ਵਿਖੇ ਇੱਟਾਂ ਦੇ ਭੱਠੇ ‘ਤੇ ਮਜ਼ਦੂਰੀ ਕਰ ਰਹੀ ਸੀ
Fatehgarh Churian News : ਫਤਿਹਗੜ ਚੂੜੀਆਂ ਇਲਾਕੇ ਦੇ ਪਿੰਡ ਚੰਦੂਸੂਜਾ ਵਿੱਚ ਜਨਮ ਅਸ਼ਟਮੀ ਦੇ ਦਿਨ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੱਟਾਂ ਦੇ ਭੱਠੇ ਨੇੜੇ ਪਾਣੀ ਵਾਲੇ ਟੋਏ ਵਿੱਚ ਡੁੱਬਣ ਨਾਲ 14 ਸਾਲਾ ਲੜਕੇ ਅਤੇ ਉਸ ਦੀ 9 ਸਾਲਾ ਭੈਣ ਦੀ ਮੌਤ ਹੋ ਗਈ ਹੈ। ਇਹ ਬੱਚੇ ਤਰਨਤਾਰਨ ਦੇ ਪਿੰਡ ਬਾਗੀਪੁਰ ਦੀ ਇੱਕ ਵਿਧਵਾ ਮਹਿਲਾ ਦੇ ਸਨ, ਜੋ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਨ ਲਈ ਚੰਦੂਸੂਜਾ ਵਿਖੇ ਇੱਟਾਂ ਦੇ ਭੱਠੇ ‘ਤੇ ਮਜ਼ਦੂਰੀ ਕਰ ਰਹੀ ਸੀ।
ਜਾਣਕਾਰੀ ਅਨੁਸਾਰ ਪਹਿਲਾਂ ਲੜਕਾ ਟੋਏ ਵਿੱਚ ਡਿੱਗ ਗਿਆ ਸੀ। ਉਸ ਨੂੰ ਬਚਾਉਣ ਲਈ ਛੋਟੀ ਭੈਣ ਵੀ ਅੰਦਰ ਚਲੀ ਗਈ ਪਰ ਦੋਵੇਂ ਹੀ ਡੁੱਬ ਗਏ। ਸਥਾਨਕ ਲੋਕਾਂ ਅਤੇ ਪੁਲਿਸ ਵੱਲੋਂ ਭਾਲ ਕੀਤੀ ਗਈ ਤਾਂ ਬਾਅਦ ਦੁਪਹਿਰ ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਪੁਲਿਸ ਨੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਦੋਵੇਂ ਬੱਚਿਆਂ ਦੇ ਪੋਸਟਮਾਰਟਮ ਕਰਵਾਏ ਅਤੇ ਮ੍ਰਿਤਕ ਦੇਹਾਂ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ।
ਇਸ ਸਬੰਧੀ ਫੋਨ 'ਤੇ ਡੀ ਐਸ ਪੀ ਵਿਪਨ ਕੁਮਾਰ ਅਤੇ ਥਾਣਾ ਫਤਿਹਗੜ ਚੂੜੀਆਂ ਦੇ ਐਸਐਚਓ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਨਾਂ ਨੂੰ ਸੂਚਨਾ ਮਿਲੀ ਸੀ ਕਿ ਦੋ ਭੈਣ -ਭਰਾ ਛੋਟੇ ਬੱਚੇ ਲਾਪਤਾ ਹਨ, ਜਿੰਨਾਂ ਦੀ ਭਾਲ ਸ਼ੁਰੂ ਕੀਤੀ ਗਈ ਅਤੇ ਅੱਜ ਬਾਅਦ ਦੁਪਹਿਰ ਇੱਟਾਂ ਵਾਲੇ ਭੱਠੇ 'ਤੇ ਜਿੱਥੇ ਬੱਚਿਆਂ ਦੀ ਵਿਧਵਾ ਮਾਂ ਕੰਮ ਕਰਦੀ ਸੀ ,ਉੱਥੇ ਪਾਣੀ ਵਾਸਤੇ ਪੁਟੇ ਟੇਏ ’ਚ ਪਹਿਲਾਂ ਇੱਕ ਬੱਚਾ ਡਿਗਦਾ ਹੈ ਅਤੇ ਉਸ ਨੂੰ ਬਚਾਉਣ ਲਈ ਦੂਜਾ ਬੱਚਾ ਵੀ ਡੁੱਬ ਜਾਂਦਾ ਹੈ।
ਜਿਸ ਨਾਲ 14 ਸਾਲਾ ਲੜਕਾ ਅਤੇ 9 ਸਾਲ ਦੀ ਲੜਕੀ ਦੀ ਪਾਣੀ ਵਾਲੇ ਟੋਏ ’ਚ ਡੁੱਬਣ ਨਾਲ ਮੌਤ ਹੋ ਜਾਂਦੀ ਹੈ। ਉਨਾਂ ਦੱਸਿਆ ਕਿ ਮ੍ਰਿਤਕ ਬੱਚਿਆਂ ਦੇ ਪਿਤਾ ਲਾਡੀ ਦੀ 3 ਮਹੀਨੇ ਪਹਿਲਾਂ ਸੜਕ ਹਾਦਸੇ ’ਚ ਮੌਤ ਹੋ ਗਈ ਸੀ ਅਤੇ ਬੱਚਿਆਂ ਦੀ ਮਾਂ ਰਾਜੀ ਜੋ ਤਰਨਤਾਰਨ ਦੇ ਪਿੰਡ ਬਾਗੀਪੁਰ ਤੋਂ ਚੰਦੂਸੂਜਾ ਵਿਖੇ ਭੱਠੇ 'ਤੇ ਮਜਦੂਰੀ ਦਾ ਕੰਮ ਕਰ ਰਹੀ ਸੀ। ਉਸ ਕੋਲ 5 ਬੱਚੇ ਸਨ ,ਜਿੰਨਾਂ ’ਚੋ ਦੋ ਦੀ ਮੌਤ ਹੋ ਗਈ ਹੈ। ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ ਕਰਦੇ ਹੋਏ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਲਾਸ਼ਾਂ ਪਰਿਵਾਰ ਦੇ ਹਵਾਲੇ ਕਰ ਦਿੱਤੀਆਂ ਹਨ।
ਇਸ ਮਾਮਲੇ ਨੂੰ ਲੈ ਕੇ ਭੱਠੇ ਉਤੇ ਕੰਮ ਕਰਦੇ ਕਰਿੰਦੇ ਨੇ ਕਿਹਾ ਕਿ ਉਹ ਸਵੇਰੇ 9 ਵਜੇ ਭੱਠੇ ਉਤੇ ਆਉਂਦੇ ਹਨ ਤੇ ਸ਼ਾਮ 6 ਵਜੇ ਚਲੇ ਜਾਂਦੇ ਹਨ। ਜਮਾਂਦਾਰ ਦੇ ਕਹਿਣ ਅਨੁਸਾਰ ਸ਼ਾਮ ਤੱਕ ਬੱਚੇ ਠੀਕ ਠਾਕ ਸਨ। ਭੱਠਾ ਕਰਿੰਦੇ ਨੂੰ ਜਦੋਂ ਟੋਏ ਸਬੰਧੀ ਸਵਾਲ ਜਵਾਬ ਕੀਤਾ ਗਿਆ ਤਾਂ ਉਨ੍ਹਾਂ ਇਹੋ ਜਿਹਾ ਕੋਈ ਇਸ਼ੂ ਨਹੀਂ ਹੈ, ਤਕਰੀਬਨ 40 -45 ਸਾਲਾਂ ਤੋਂ ਭੱਠੇ ਉਤੇ ਐਵੇਂ ਹੀ ਖੱਡਾ ਪੁੱਟਿਆ ਹੋਇਆ ਹੈ ਤੇ ਸਾਰਿਆਂ ਭੱਠਿਆਂ ਉਤੇ ਐਵੇਂ ਹੀ ਕੰਮ ਚੱਲਦਾ ਹੈ।
ਬੱਚੇ ਅਕਸਰ ਹੀ ਭੱਠੇ 'ਤੇ ਖੇਡਦੇ ਰਹਿੰਦੇ ਹਨ ਤੇ ਪਰਿਵਾਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਪਿਤਾ ਦੀ ਐਕਸੀਡੈਂਟ ਵਿੱਚ ਮੌਤ ਹੋ ਚੁੱਕੀ ਹੈ ਤੇ ਹਮਦਰਦੀ ਦੀ ਤੌਰ ਉਤੇ ਇਨ੍ਹਾਂ ਘਰ ਬਾਹਰ ਨਾ ਹੋਣ ਕਰਕੇ ਨੂੰ ਭੱਠੇ ਉਤੇ ਰੱਖਿਆ ਗਿਆ ਸੀ ਕਿਉਂਕਿ ਇਨ੍ਹਾਂ ਦੇ ਰਿਸ਼ਤੇਦਾਰ ਸਾਡੇ ਕੋਲ ਭੱਠੇ ਉਤੇ ਕੰਮ ਕਰਦੇ ਹਨ। ਕੱਲ੍ਹ ਪਰਿਵਾਰ ਦੀ ਸਹਿਮਤੀ ਨਾਲ ਮ੍ਰਿਤਕ ਬੱਚਿਆਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ।