Football Player Dies in Live Match : ਅਬੋਹਰ ਚ ਰੂਹ ਕੰਬਾਊ ਘਟਨਾ, ਫੁੱਟਬਾਲ ਮੈਚ ਦੌਰਾਨ 14 ਸਾਲਾ ਖਿਡਾਰੀ ਦੀ ਮੌਤ

Football Player Dies in Abohar : ਜਾਣਕਾਰੀ ਅਨੁਸਾਰ, ਇਹ ਖੌਫਨਾਕ ਘਟਨਾ ਪਿੰਡ ਧਰਾਂਗਵਾਲਾ ਵਿਖੇ ਚਲ ਰਹੇ ਇੱਕ ਖੇਡ ਟੂਰਨਾਮੈਂਟ ਦੌਰਾਨ ਵਾਪਰੀ। ਮ੍ਰਿਤਕ 14 ਸਾਲਾ ਨੌਜਵਾਨ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਆਲਮਵਾਲਾ ਦਾ ਰਹਿਣ ਵਾਲਾ ਸੀ।

By  KRISHAN KUMAR SHARMA January 18th 2026 06:32 PM -- Updated: January 18th 2026 07:14 PM

Football Player Dies in Abohar : ਅਬੋਹਰ ਤੋਂ ਇੱਕ ਰੂਹ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਫੁੱਟਬਾਲ ਟੂਰਨਾਮੈਂਟ ਦੌਰਾਨ ਇੱਕ 14 ਸਾਲਾ ਖਿਡਾਰੀ ਦੀ ਚਲਦੇ ਮੈਚ ਦੌਰਾਨ ਮੌਤ ਹੋ ਗਈ ਹੈ। ਪੁੱਤ ਦੀ ਇਸ ਤਰ੍ਹਾਂ ਮੌਤ ਨਾਲ ਜਿਥੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ, ਉਥੇ ਹੀ ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ ਅਤੇ ਬੇਸੁੱਧ ਹੋ ਗਿਆ।

ਜਾਣਕਾਰੀ ਅਨੁਸਾਰ, ਇਹ ਖੌਫਨਾਕ ਘਟਨਾ ਪਿੰਡ ਧਰਾਂਗਵਾਲਾ ਵਿਖੇ ਚਲ ਰਹੇ ਇੱਕ ਖੇਡ ਟੂਰਨਾਮੈਂਟ ਦੌਰਾਨ ਵਾਪਰੀ। ਮ੍ਰਿਤਕ 14 ਸਾਲਾ ਨੌਜਵਾਨ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਆਲਮਵਾਲਾ ਦਾ ਰਹਿਣ ਵਾਲਾ ਸੀ। ਮ੍ਰਿਤਕ ਦੀ ਲਾਸ਼ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ।

ਜਾਣਕਾਰੀ ਅਨੁਸਾਰ, ਪਿੰਡ ਧਰਾਂਗਵਾਲਾ ਵਿਚ ਮਹਾਂਰਿਸ਼ੀ ਬਾਲਮੀਕੀ ਸਪੋਰਟਸ ਕਲੱਬ ਦੇ ਨੌਜਵਾਨਾਂ ਵੱਲੋਂ ਆਪਣੇ ਪੱਧਰ 'ਤੇ ਫੁੱਟਬਾਲ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ ਸੀ, ਜਿਸ ਵਿੱਚ ਕਈ ਜ਼ਿਲ੍ਹਿਆਂ ਦੀਆਂ ਟੀਮਾਂ ਵੱਲੋਂ ਹਿੱਸਾ ਲਿਆ ਗਿਆ। ਅੱਜ ਮੈਚ ਜਿਵੇਂ ਹੀ ਸ਼ੁਰੂ ਹੋਇਆ ਤਾਂ ਜਦ ਪਿੰਡ ਆਲਮ ਵਾਲਾ ਦੀ ਟੀਮ ਦੇ ਖਿਡਾਰੀ 14 ਸਾਲਾ ਜਸਮੀਤ ਉਰਫ ਜੱਸੂ ਪੁੱਤਰ ਪ੍ਰਸ਼ੋਤਮ ਗੋਲ ਕਰਨ ਦੀ ਕੋਸ਼ਿਸ਼ ਦੌਰਾਨ ਉਹ ਉਥੇ ਹੀ ਡਿੱਗ ਗਿਆ।

ਇਸ ਦੌਰਾਨ, ਨਾਲ ਦੇ ਖਿਡਾਰੀਆਂ ਨੂੰ ਲੱਗਿਆ ਕਿ ਕਿਤੇ ਖਿਡਾਰੀ ਉਂਜ ਹੀ ਡਿੱਗ ਗਿਆ ਹੈ, ਪਰ ਜਦੋਂ ਕੁਝ ਸਮੇਂ ਬਾਅਦ ਵੀ ਉਹ ਨਹੀਂ ਉਠਿਆ ਤਾਂ ਖਿਡਾਰੀ ਉਸ ਕੋਲ ਪਹੁੰਚੇ ਤਾਂ ਉਹ ਬੇਹੋਸ਼ ਪਿਆ ਸੀ। ਜਦੋਂ ਉਸਨੂੰ ਤੁਰੰਤ ਅਬੋਹਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਜਾਂਚ ਦੌਰਾਨ ਮ੍ਰਿਤ ਐਲਾਨ ਦਿੱਤਾ।

ਘਟਨਾ ਤੋਂ ਬਾਅਦ ਮੌਕੇ ਤੇ ਪਿੰਡ ਦੇ ਲੋਕ ਵੀ ਪਹੁੰਚ ਗਏ ਅਤੇ ਟੂਰਨਾਮੈਂਟ ਰੋਕ ਦਿੱਤਾ ਗਿਆ। ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਮੌਕੇ 'ਤੇ ਜਦੋਂ ਪਿਤਾ ਨੇ ਪੁੱਤ ਨੂੰ ਦੇਖਿਆ ਤਾਂ ਉਹ ਬੇਸੁੱਧ ਹੋ ਗਿਆ। ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਜਿਥੇ ਬੁਰਾ ਹਾਲ ਹੈ, ਉਥੇ ਇਸ ਘਟਨਾ ਨਾਲ ਹਰ ਇੱਕ ਪਿੰਡ ਵਾਸੀ ਸਦਮੇ ਵਿੱਚ ਹੈ।

Related Post