ਨਵੇਂ ਸਾਲ 2023 ਦੇ ਸ਼ਾਂਤਮਈ ਜਸ਼ਨਾਂ ਲਈ ਮੁਹਾਲੀ ਵਿਖੇ 1500 ਪੁਲਿਸ ਮੁਲਾਜ਼ਮ ਤਾਇਨਾਤ

ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਵਾਰ 1500 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਹੱਥ ਸ਼ਹਿਰ ਦੀ ਸੁਰੱਖਿਆ ਹੋਵੇਗੀ। ਇਸ ਦੇ ਨਾਲ ਹੀ ਮੁਹਾਲੀ ਪੁਲਿਸ ਵੱਲੋਂ ਖਾਸ ਤੌਰ 'ਤੇ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਪੂਰੇ ਸ਼ਹਿਰ 'ਤੇ ਨਜ਼ਰ ਰੱਖੀ ਜਾਵੇਗੀ।

By  Jasmeet Singh December 30th 2022 04:09 PM

ਦਲਜੀਤ ਸਿੰਘ, 30 ਦਸੰਬਰ: ਨਵੇਂ ਸਾਲ ਦੇ ਜਸ਼ਨਾਂ ਦੇ ਮੱਦੇਨਜ਼ਰ ਮੁਹਾਲੀ ਪੁਲਿਸ ਵੱਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾ ਰਹੇ ਹਨ। ਇਸ ਵਾਰ 1500 ਤੋਂ ਵੱਧ ਪੁਲਿਸ ਮੁਲਾਜ਼ਮਾਂ ਦੇ ਹੱਥ ਸ਼ਹਿਰ ਦੀ ਸੁਰੱਖਿਆ ਹੋਵੇਗੀ। ਇਸ ਦੇ ਨਾਲ ਹੀ ਮੁਹਾਲੀ ਪੁਲਿਸ ਵੱਲੋਂ ਖਾਸ ਤੌਰ 'ਤੇ ਸੀ.ਸੀ.ਟੀ.ਵੀ ਕੈਮਰਿਆਂ ਰਾਹੀਂ ਪੂਰੇ ਸ਼ਹਿਰ 'ਤੇ ਨਜ਼ਰ ਰੱਖੀ ਜਾਵੇਗੀ। ਪੁਲਿਸ ਪ੍ਰਸ਼ਾਸਨ ਨੇ ਸਾਰਾ ਖਰੜਾ ਤਿਆਰ ਕਰ ਕੇ ਅਧਿਕਾਰੀਆਂ ਦੀਆਂ ਡਿਊਟੀਆਂ ਲਾ ਦਿੱਤੀਆਂ ਹਨ। ਸ਼ਹਿਰ ਦੇ ਪ੍ਰਵੇਸ਼ ਦੁਆਰਾਂ ਤੋਂ ਲੈ ਕੇ ਅੰਦਰੂਨੀ ਇਲਾਕਿਆਂ ਤੱਕ ਪੁਲਿਸ ਦੀ ਨਾਕਾਬੰਦੀ ਰਹੇਗੀ। ਜਿਹੜੀਆਂ ਥਾਂਵਾਂ 'ਤੇ ਜ਼ਿਆਦਾ ਭੀੜ ਹੋਣ ਦੀ ਸੰਭਾਵਨਾ ਹੈ ਉਨ੍ਹਾਂ ਇਲਾਕਿਆਂ 'ਚ ਵਾਹਨਾਂ ਦੀ ਆਵਾਜਾਈ 'ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਇਲਾਕਿਆਂ 'ਚ ਸਿਰਫ਼ ਪੈਦਲ ਹੀ ਦਾਖ਼ਲ ਹੋਇਆ ਜਾ ਸਕੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਵੱਡੇ ਧਾਰਮਿਕ ਸਥਾਨਾਂ ’ਤੇ ਵੀ ਪੁਲਿਸ ਨੇ ਪਹਿਰੇ ਦੀ ਤਿਆਰੀ ਕਰ ਲਈ ਹੈ। ਨਵੇਂ ਸਾਲ ਦੌਰਾਨ ਹੁਲੜਬਾਜ਼ਾਂ ’ਤੇ ਪੁਲਿਸ ਦੀ ਖਾਸ ਨਜ਼ਰ ਰਹੇਗੀ। ਪੁਲਿਸ ਵੱਲੋਂ ਹੋਟਲ ਤੇ ਰੈਸਤਰਾਂ ਦੇ ਨਾਲ ਨਾਲ ਬਾਰ ਵਾਲਿਆਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਪੁਲਿਸ ਨੇ ਮੁਹਾਲੀ ਵਾਸੀਆਂ ਨੂੰ ਅਪੀਲ ਕੀਤੀ ਕਿ ਨਵੇਂ ਸਾਲ ਦਾ ਸਵਾਗਤ ਸ਼ਾਂਤੀਪੂਰਵਕ ਤਰੀਕੇ ਨਾਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਐਂਟਰੀ ਪੁਆਇੰਟਾਂ ਦੇ ਨਾਲ ਨਾਲ 15 ਤੋਂ ਵੱਧ ਥਾਵਾਂ ’ਤੇ ਵਿਸ਼ੇਸ਼ ਨਾਕਾਬੰਦੀ ਕੀਤੀ ਜਾਵੇਗੀ।

ਸ਼ਾਂਤਮਈ ਜਸ਼ਨਾਂ ਲਈ ਇਨ੍ਹਾਂ ਸੜਕਾਂ ਨੂੰ ਨਿਰਧਾਰਤ ਕੀਤਾ ਵਾਹਨ ਮੁਕਤ ਜ਼ੋਨ

ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਆਮ ਲੋਕਾਂ ਦੀ ਸੁਰੱਖਿਆ ਅਤੇ ਨਵੇਂ ਸਾਲ 2023 ਦੇ ਸ਼ਾਂਤਮਈ ਜਸ਼ਨਾਂ ਨੂੰ ਯਕੀਨੀ ਬਣਾਉਣ ਲਈ 31 ਦਸੰਬਰ 2022 ਦੀ ਰਾਤ 10 ਵਜੇ ਤੋਂ 1 ਜਨਵਰੀ ਨੂੰ ਸਵੇਰੇ 2 ਵਜੇ ਤੱਕ ਵਾਹਨ ਮੁਕਤ ਜ਼ੋਨ ਨਿਰਧਾਰਤ ਕੀਤੇ ਹਨ। ਜਿਨ੍ਹਾਂ ਜ਼ੋਨਾਂ ਨੂੰ ਵਾਹਨ ਮੁਕਤ ਐਲਾਨਿਆ ਗਿਆ ਹੈ, ਉਨ੍ਹਾਂ ਵਿੱਚ ਸੈਕਟਰ 7 ਦੀ ਅੰਦਰੂਨੀ ਮਾਰਕੀਟ ਰੋਡ, ਸੈਕਟਰ 8 ਦੀ ਅੰਦਰੂਨੀ ਮਾਰਕੀਟ ਰੋਡ; ਸੈਕਟਰ 9 ਦੀ ਅੰਦਰੂਨੀ ਮਾਰਕੀਟ ਰੋਡ; ਸੈਕਟਰ 10 ਦੀ ਅੰਦਰੂਨੀ ਮਾਰਕੀਟ ਰੋਡ (ਬਜ਼ਾਰ ਸੈਕਟਰ 10 ਦੇ ਅੰਤ ਤੱਕ ਛੋਟਾ ਚੌਕ; ਸੈਕਟਰ 17 ਦੀਆਂ ਅੰਦਰੂਨੀ ਸੜਕਾਂ; ਮਿਊਜ਼ੀਅਮ ਅਤੇ ਆਰਟ ਗੈਲਰੀ, ਸੈਕਟਰ 10 ਦੇ ਸਾਹਮਣੇ ਵਾਲੀ ਸੜਕ ਅਤੇ ਅਰੋਮਾ ਲਾਈਟ ਪੁਆਇੰਟ ਤੋਂ ਡਿਸਪੈਂਸਰੀ ਨੇੜੇ ਛੋਟੇ ਚੌਕ ਤੱਕ) ਵਾਹਨ ਮੁਕਤ ਜ਼ੋਨ ਨਿਰਧਾਰਤ ਕੀਤਾ ਗਿਆ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ.....

Related Post