Girl Death in Police Custody : 20 ਸਾਲਾਂ ਲੜਕੀ ਦੀ ਪੁਲਿਸ ਥਾਣੇ ’ਚ ਮੌਤ; ਪੀੜਤ ਪਰਿਵਾਰ ਨੇ ਲਗਾਏ ਪੁਲਿਸ ਪ੍ਰਸ਼ਾਸਨ ’ਤੇ ਇਲਜ਼ਾਮ, ਜਾਣੋ ਪੂਰਾ ਮਾਮਲਾ

ਦੱਸ ਦਈਏ ਕਿ ਜਿਸ ਲੜਕੀ ਦੀ ਮੌਤ ਹੋਈ ਹੈ ਉਸ ਦੇ ਪਰਿਵਾਰ ਵੱਲੋਂ ਇੱਕ ਪਰਿਵਾਰ ’ਤੇ ਇੱਟਾਂ ਤੇ ਪੱਥਰਾਂ ਦੇ ਨਾਲ ਹਮਲਾ ਕੀਤਾ ਗਿਆ ਸੀ ਜਿਸ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਸੀ। ਇਸੇ ਮਾਮਲੇ ’ਚ ਪੁਲਿਸ ਵੱਲੋਂ ਰਾਜਬੀਰ ਕੌਰ ਸਣੇ ਕੁਝ ਵਿਅਕਤੀਆਂ ਨੂੰ ਹਿਰਾਸਤ ’ਚ ਰੱਖਿਆ ਹੋਇਆ ਸੀ।

By  Aarti August 10th 2026 01:24 PM -- Updated: August 10th 2026 01:29 PM

Girl Death in Police Custody :  ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਲਸੀਆਂ ਕਲਾਂ ਵਿੱਚ ਬੀਤੇ ਦਿਨੀਂ ਹੋਏ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ 20 ਸਾਲਾਂ ਕੁੜੀ ਰਾਜਬੀਰ ਕੌਰ ਦੀ ਥਾਣੇ ਦੇ ਬਾਥਰੂਮ ਚੋਂ ਲਾਸ਼ ਬਰਾਮਦ ਹੋਈ ਹੈ। ਪੁਲਿਸ ਮੁਤਾਬਿਕ ਉਕਤ ਲੜਕੀ ਵੱਲੋਂ ਬਾਥਰੂਮ ’ਚ ਆਪਣੀ ਚੂੰਨੀ ਦੇ ਨਾਲ ਫਾਹਾ ਲਿਆ ਗਿਆ ਹੈ।ਘਟਨਾ ਤੋਂ ਬਾਅਦ ਮਾਮਲੇ ਦੀ ਮੈਜਿਸਟਰੇਟ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਜਾਣੋ ਕੀ ਹੈ ਪੂਰਾ ਮਾਮਲਾ 

ਦੱਸ ਦਈਏ ਕਿ ਪਿੰਡ ਕਲਸੀਆਂ ਕਲਾਂ ’ਚ ਘਰੇਲੂ ਝਗੜਾ ਹੋਣ ਦੇ ਚੱਲਦੇ ਇੱਕ ਧਿਰ ਵੱਲੋਂ ਦੂਜੀ ਧਿਰ ’ਤੇ ਇੱਟਾਂ ਰੋੜਿਆਂ ਨਾਲ ਹਮਲਾ ਕੀਤਾ ਗਿਆ ਸੀ। ਇਸੇ ਦੌਰਾਨ ਇੱਕ ਵਿਅਕਤੀ ਦੇ ਸਿਰ ’ਤੇ ਇੱਟ ਵੱਜਣ ਕਾਰਨ ਮੌਤ ਹੋ ਜਾਂਦੀ ਹੈ। ਮ੍ਰਿਤਕ ਦੀ ਉਮਰ 70 ਸਾਲ ਸੀ। ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ ਹਮਲਾਵਰ ਪਰਿਵਾਰ ਦੇ ਕੁਝ ਵਿਅਕਤੀਆਂ ਤੇ ਇੱਕ ਲੜਕੀ ਰਾਜਬੀਰ ਕੌਰ ਜਿਸਦੀ ਉਮਰ 20 ਸਾਲ ਹੈ ਖਿਲਾਫ ਮਾਮਲਾ ਦਰਜ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਪੁਲਿਸ ਹਿਰਾਸਤ ’ਚ ਰੱਖਿਆ ਗਿਆ ਸੀ। ਜਿਸ ਦੀ ਹੁਣ ਮੌਤ ਹੋ ਜਾਣ ਦੀ ਜਾਣਕਾਰੀ ਹਾਸਿਲ ਹੋਈ ਹੈ।  

[ਖੁਦਕੁਸ਼ੀ ਇੱਕ ਗੰਭੀਰ ਮਾਨਸਿਕ ਅਤੇ ਸਮਾਜਿਕ ਸਮੱਸਿਆ ਹੈ। ਜੇਕਰ ਤੁਸੀਂ ਤਣਾਅ ਜਾਂ ਮਾਨਸਿਕ ਭਾਵਨਾਤਮਕ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹੋ, ਤਾਂ ਤੁਸੀਂ ਭਾਰਤ ਸਰਕਾਰ ਦੇ "ਜੀਵਨ ਆਸਥਾ" ਹੈਲਪਲਾਈਨ ਨੰਬਰ 18002333330 'ਤੇ ਕਾਲ ਕਰਕੇ ਮਦਦ ਮੰਗ ਸਕਦੇ ਹੋ। ਨਾਲ ਹੀ ਤੁਸੀਂ ਮਦਦ ਲਈ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਜਰੂਰ ਕਰੋ।]

ਪੀੜਤ ਪਰਿਵਾਰ ਨੇ ਪੁਲਿਸ ’ਤੇ ਲਗਾਏ ਇਲਜ਼ਾਮ 

ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ’ਤੇ ਡੂੰਘੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਲੜਕੀ ਦੇ ਨਾਲ ਜਰੂਰੀ ਕੁਝ ਗਲਤ ਹੋਇਆ ਹੈ। ਪਰ ਉਹ ਆਪ ਅਜਿਹਾ ਕੁਝ ਨਹੀਂ ਸਕਦੀ ਹੈ। ਉਨ੍ਹਾਂ ਨੂੰ ਬੀਤੇ 4 ਦਿਨਾਂ ਤੋਂ ਮਿਲਣ ਵੀ ਨਹੀਂ ਦਿੱਤਾ ਜਾ ਰਿਹਾ ਸੀ ਅਤੇ ਹੁਣ ਅਜਿਹੀ ਜਾਣਕਾਰੀ ਮਿਲੀ ਹੈ। ਜਿਸ ਦੇ ਚੱਲਦੇ ਪੀੜਤ ਪਰਿਵਾਰ ਵੱਲੋਂ ਇਨਾਸਫ ਦੀ ਗੁਹਾਰ ਲਗਾਈ ਗਈ ਹੈ। 

ਕਿਸੇ ਵੀ ਤਰ੍ਹਾਂ ਦਾ ਨਹੀਂ ਕੀਤਾ ਟਾਰਚਰ- ਥਾਣਾ ਮੁਖੀ 

ਇਸ ਮੌਕੇ ਥਾਣਾ ਮੁਖੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਲੜਕੀ ਨੇ ਕਿਹਾ ਸੀ ਕਿ ਉਹ ਵਾਸ਼ਰੂਮ ਜਾ ਰਹੀ ਹੈ ਪਰ ਉਨ੍ਹਾਂ ਨੂੰ ਕੀ ਪਤਾ ਸੀ ਉਸ ਵੱਲੋਂ ਖੁਦਕੁਸ਼ੀ ਕਰ ਲਈ ਜਾਵੇਗੀ।  ਜੋ ਵੀ ਮਾਮਲਾ ਸਾਹਮਣੇ ਆਇਆ ਹੈ ਉਸ ’ਤੇ ਬਣਦੀ ਕਾਰਵਾਈ ਅਤੇ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਉਹਨਾਂ ’ਤੇ ਕਿਸੇ ਵੀ ਤਰ੍ਹਾਂ ਦਾ ਕੋਈ ਤਸ਼ੱਦਦ ਨਹੀਂ ਢਾਹਿਆ ਗਿਆ ਹੈ। 

ਇਹ ਵੀ ਪੜ੍ਹੋ  :  Punjab Vidhan Sabha Monsoon Session Live Updates : ਸਦਨ ਦੀ ਕਾਰਵਾਈ ਜਾਰੀ, ਕਾਂਗਰਸੀ ਵਿਧਾਇਕਾਂ ਵੱਲੋਂ ਸੈਸ਼ਨ ਦੀ ਮਿਆਦ ਵਧਾਉਣ ਦੀ ਮੰਗ; ਇਹ ਬਿੱਲ ਕੀਤੇ ਜਾਣਗੇ ਪੇਸ਼

Related Post