Sun, Aug 9, 2026
Whatsapp

Himachal Pradesh ਦੇ ਊਨਾ ’ਚ ਵਾਪਰਿਆ ਸੜਕ ਹਾਦਸਾ; ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਪੀਰ ਨਿਗਾਹ ਨੇੜੇ ਪੰਜਾਬ ਦੇ ਮਾਨਸਾ ਤੋਂ ਤੀਰਥ ਯਾਤਰਾ 'ਤੇ ਨਿਕਲੇ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਟਰੈਕਟਰ-ਟਰਾਲੀ ਦੇ ਪਲਟ ਜਾਣ ਕਾਰਨ ਇੱਕ ਪੰਜ ਸਾਲਾ ਬੱਚੀ ਸਮੇਤ 4 ਲੋਕ ਜ਼ਖਮੀ ਹੋ ਗਏ।

Reported by:  PTC News Desk  Edited by:  Aarti -- August 09th 2026 06:28 PM
Himachal Pradesh ਦੇ ਊਨਾ ’ਚ ਵਾਪਰਿਆ ਸੜਕ ਹਾਦਸਾ;  ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ

Himachal Pradesh ਦੇ ਊਨਾ ’ਚ ਵਾਪਰਿਆ ਸੜਕ ਹਾਦਸਾ; ਪੰਜਾਬ ਦੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਪਲਟੀ

ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲ੍ਹੇ ਦੇ ਪ੍ਰਸਿੱਧ ਧਾਰਮਿਕ ਸਥਾਨ ਪੀਰ ਨਿਗਾਹ ਵਿਖੇ ਐਤਵਾਰ ਨੂੰ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇੱਕ ਟਰੈਕਟਰ-ਟਰਾਲੀ ਪਲਟ ਗਈ। ਇਸ ਹਾਦਸੇ ਵਿੱਚ ਪੰਜ ਸਾਲ ਦੀ ਬੱਚੀ ਸਮੇਤ 4 ਸ਼ਰਧਾਲੂ ਜ਼ਖਮੀ ਹੋ ਗਏ। ਇਹ ਹਾਦਸਾ ਪੀਰ ਨਿਗਾਹ ਅਤੇ ਬਸੋਲੀ ਵਿਚਕਾਰ ਢਲਾਣ ਵਾਲੀ ਸੜਕ 'ਤੇ ਵਾਪਰਿਆ। ਸਥਾਨਕ ਨਿਵਾਸੀਆਂ ਅਤੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਖੇਤਰੀ ਹਸਪਤਾਲ ਊਨਾ ਲਿਜਾਇਆ ਗਿਆ।

ਪੰਜਾਬ ਦੇ ਦੱਸੇ ਜਾ ਰਹੇ ਹਨ ਸ਼ਰਧਾਲੂ 

ਰਿਪੋਰਟਾਂ ਅਨੁਸਾਰ, ਸ਼ਰਧਾਲੂਆਂ ਦਾ ਇੱਕ ਸਮੂਹ ਪੰਜਾਬ ਤੋਂ ਯਾਤਰਾ ਲਈ ਨਿਕਲਿਆ ਸੀ। ਸਮੂਹ ਨੇ ਪਹਿਲਾਂ ਆਨੰਦਪੁਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਫਿਰ ਸ਼੍ਰੀ ਨੈਣਾ ਦੇਵੀ ਮੰਦਰ ਦੇ ਦਰਸ਼ਨ ਕੀਤੇ। ਸ਼ਰਧਾਲੂ ਐਤਵਾਰ ਨੂੰ ਪੀਰ ਨਿਗਾਹ ਪਹੁੰਚੇ ਅਤੇ ਉੱਥੇ ਮੱਥਾ ਟੇਕਣ ਤੋਂ ਬਾਅਦ ਵਾਪਸ ਅੰਮ੍ਰਿਤਸਰ ਲਈ ਨਿਕਲੇ। ਪਰ ਰਸਤੇ ’ਚ ਟਰੈਕਟਰ ਟਰਾਲੀ ਪਲਟ ਗਈ ਜਿਸ ਕਾਰਨ ਇਹ ਭਿਆਨਕ ਹਾਦਸਾ ਵਾਪਰਿਆ। 

ਕੰਟਰੋਲ ਤੋਂ ਬਾਹਰ ਹੋਇਆ ਟਰੈਕਟਰ 

ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂ ਇੱਕ ਟਰੈਕਟਰ 'ਤੇ ਅੰਮ੍ਰਿਤਸਰ ਵਾਪਸ ਆ ਰਹੇ ਸਨ। ਅਚਾਨਕ ਟਰੈਕਟਰ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ ਪਲਟ ਗਿਆ। ਹਾਦਸੇ ਕਾਰਨ ਘਟਨਾ ਸਥਾਨ 'ਤੇ ਹਫੜਾ-ਦਫੜੀ ਮਚ ਗਈ।

ਸਥਾਨਕ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਗਿਆ ਅਤੇ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ  : Kapurthala ’ਚ ਕੱਪੜਾ ਕਾਰੋਬਾਰੀ ਦੀ ਦੁਕਾਨ ’ਤੇ ਅੰਨ੍ਹੇਵਾਹ ਫਾਇਰਿੰਗ; ਇਲਾਕੇ ’ਚ ਦਹਿਸ਼ਤ ਦਾ ਮਾਹੌਲ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK