ਕੈਨੇਡਾ ਚ ਸੜਕ ਹਾਦਸੇ ਚ ਪੰਜਾਬਣ ਦੀ ਮੌਤ, 10 ਮਹੀਨੇ ਪਹਿਲਾਂ ਹੀ ਵਿਦੇਸ਼ ਗਈ ਸੀ 21 ਸਾਲਾ ਕੋਮਲ

Punjabi Girl Died in Canada Accident : ਕੈਨੇਡਾ ਤੋਂ ਪੰਜਾਬ ਲਈ ਇੱਕ ਮੰਦਭਾਗੀ ਖ਼ਬਰ ਹੈ। 10 ਮਹੀਨੇ ਪਹਿਲਾਂ ਪੜ੍ਹਾਈ ਲਈ ਗਈ ਇੱਕ 21 ਸਾਲਾ ਮੁਟਿਆਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਹਾਦਸਾ ਕਾਰ ਦਰੱਖਤ 'ਚ ਵੱਜਣ ਕਾਰਨ ਵਾਪਰਿਆ, ਜਿਸ ਦੌਰਾਨ ਉਸ ਨਾਲ ਉਸ ਦੀਆਂ ਦੋ ਸਹੇਲੀਆਂ ਦੀ ਵੀ ਮੌਤ ਹੋ ਗਈ।

By  KRISHAN KUMAR SHARMA July 22nd 2024 01:00 PM

Punjabi Girl Died in Canada Accident : ਕੈਨੇਡਾ ਤੋਂ ਪੰਜਾਬ ਲਈ ਇੱਕ ਮੰਦਭਾਗੀ ਖ਼ਬਰ ਹੈ। 10 ਮਹੀਨੇ ਪਹਿਲਾਂ ਪੜ੍ਹਾਈ ਲਈ ਗਈ ਇੱਕ 21 ਸਾਲਾ ਮੁਟਿਆਰ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ। ਹਾਦਸਾ ਕਾਰ ਦਰੱਖਤ 'ਚ ਵੱਜਣ ਕਾਰਨ ਵਾਪਰਿਆ, ਜਿਸ ਦੌਰਾਨ ਉਸ ਨਾਲ ਉਸ ਦੀਆਂ ਦੋ ਸਹੇਲੀਆਂ ਦੀ ਵੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਬਟਾਲਾ ਦੇ ਨੇੜਲੇ ਪਿੰਡ ਸੁੱਖਾ ਚੀੜਾ ਤੋਂ ਪੜ੍ਹਾਈ ਲਈ ਕੈਨੇਡਾ ਗਈ ਇੱਕ ਲੜਕੀ ਦੀ ਸੜਕ ਹਾਦਸੇ ਚ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਦੋ ਹੋਰ ਕੁੜੀਆਂ ਦੀ ਮੌਤ ਹੋ ਗਈ ਹੈ, ਜਦਕਿ ਦੋ ਮੁੰਡੇ ਗੰਭੀਰ ਜਖਮੀ ਹੋਏ ਹਨ। ਇਸ ਹਾਦਸੇ ਦੀ ਕੈਨੇਡੀਅਨ ਪੁਲਿਸ ਨੇ ਵੀ ਪੁਸ਼ਟੀ ਕੀਤੀ ਹੈ।

ਮ੍ਰਿਤਕ ਕੁੜੀ ਦੇ ਚਾਚਾ ਗ੍ਰੰਥੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦੀ ਭਤੀਜੀ ਲਖਵਿੰਦਰ ਕੌਰ ਕੋਮਲ 21 ਪੁੱਤਰੀ ਬਲਵਿੰਦਰ ਸਿੰਘ ਵਾਸੀ ਪਿੰਡ ਸੁੱਖਾ ਚਿੜਾ, ਜੋ ਕਿ ਕਰੀਬ 10 ਮਹੀਨੇ ਪਹਿਲਾਂ ਹੀ ਕਨੇਡਾ ਪੜਾਈ ਕਰਨ ਗਈ ਸੀ। ਉਨ੍ਹਾਂ ਦੱਸਿਆ ਕਿ ਛੁਟੀਆਂ ਹੋਣ ਕਾਰਨ ਆਪਣੇ ਚਾਰ ਹੋਰ ਦੋਸਤਾਂ ਦਾ ਨਾਲ ਕਾਰ ਤੇ ਸਵਾਰ ਹੋ ਕੇ ਕਿਸੇ ਕੰਮ ਲਈ ਜਾ ਰਹੇ ਸਨ ਅਤੇ ਉਨ੍ਹਾਂ ਦੀ ਕਾਰ ਅਚਾਨਕ ਕੰਟਰੋਲ ਤੋਂ ਬਾਹਰ ਹੋ ਕੇ ਦਰੱਖਤਾਂ ਨਾਲ ਜਾ ਟਕਰਾਈ ਅਤੇ 8 ਫੁੱਟ ਡੂੰਘੇ ਟੋਏ 'ਚ ਜਾ ਡਿੱਗੇ।

ਉਸ ਨੇ ਦੱਸਿਆ ਕਿ ਇਸ ਹਾਦਸੇ 'ਚੋਂ ਉਸਦੀ ਭਤੀਜੀ ਲਖਵਿੰਦਰ ਕੌਰ ਕੋਮਲ ਸਮੇਤ ਤਿੰਨ ਹੋਰ ਕੁੜੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਕਾਰ ਚਾਲਕ ਅਤੇ ਉਸ ਦੇ ਨਾਲ ਬੈਠਾ ਨੌਜਵਾਨ ਗੰਭੀਰ ਰੂਪ 'ਚ ਜ਼ਖਮੀ ਹੋ ਗਏ ਹਨ। ਲੜਕੀ ਕੋਮਲ ਦੀ ਮੌਤ ਨਾਲ ਪਿੰਡ ਸੁੱਖਾ ਚਿੜਾ 'ਚ ਸੋਗ ਦੀ ਲਹਿਰ ਦੌੜ ਗਈ ਹੈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।

Related Post