ਦੰਪਤੀ ਵਿਚਾਲੇ ਹੋਏ ਕਲੇਸ਼ 'ਚ 25 ਦਿਨਾਂ ਬੱਚੀ ਨੂੰ ਜ਼ਮੀਨ 'ਤੇ ਪਟਕ ਉਤਾਰਿਆ ਮੌਤ ਦੇ ਘਾਟ

ਚੰਡੀਗੜ੍ਹ ਪੁਲਿਸ ਵੱਲੋਂ ਦਰਜ ਕੇਸ ਅਨੁਸਾਰ ਪੁਲਿਸ ਟੀਮ 14 ਅਗਸਤ 2018 ਨੂੰ ਰਾਮਦਰਬਾਰ ਦੇ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸਰਬਜੀਤ ਕੌਰ ਨਾਂ ਦੀ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਫੇਜ਼ 1 ਵਿੱਚ 25 ਦਿਨਾਂ ਦੀ ਬੱਚੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪੁਲਿਸ ਨੂੰ ਅੱਗੇ ਦੱਸਿਆ ਗਿਆ ਕਿ ਪਤੀ-ਪਤਨੀ ਵਿਚਕਾਰ ਝਗੜਾ ਹੋਇਆ ਸੀ ਅਤੇ ਮਾਂ ਨੇ ਬੱਚੇ ਨੂੰ ਫੜ ਕੇ ਫਰਸ਼ 'ਤੇ ਪਟਕ ਦਿੱਤਾ। ਇਸ ਕਾਰਨ ਬੱਚੀ ਦੀ ਮੌਤ ਹੋ ਗਈ।

By  Jasmeet Singh January 11th 2023 07:03 PM

ਚੰਡੀਗੜ੍ਹ, 11 ਜਨਵਰੀ: ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਅੱਜ ਇੱਕ ਕਲਯੁੱਗੀ ਮਾਂ ਅਤੇ ਉਸ ਦੇ ਪਤੀ ਨੂੰ ਪੰਜ ਸਾਲ ਦੀ ਸਜ਼ਾ ਅਤੇ ਜੋੜੇ ਨੂੰ 12,000 ਰੁਪਏ ਜੁਰਮਾਨਾ ਲਗਾਇਆ ਹੈ। ਔਰਤ ਨੇ ਪਤੀ ਨਾਲ ਕਲੇਸ਼ ਮਗਰੋਂ ਆਪਣੀ 25 ਦਿਨਾਂ ਦੀ ਬੱਚੀ ਨੂੰ ਜ਼ਮੀਨ 'ਤੇ ਪਟਕ ਦਿੱਤਾ, ਅਜਿਹੇ 'ਚ ਬੱਚੀ ਦੀ ਮੌਤ ਹੋ ਗਈ।

ਚੰਡੀਗੜ੍ਹ ਪੁਲਿਸ ਵੱਲੋਂ ਦਰਜ ਕੇਸ ਅਨੁਸਾਰ ਪੁਲਿਸ ਟੀਮ 14 ਅਗਸਤ 2018 ਨੂੰ ਰਾਮਦਰਬਾਰ ਦੇ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸਰਬਜੀਤ ਕੌਰ ਨਾਂ ਦੀ ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਨ੍ਹਾਂ ਦੇ ਇਲਾਕੇ 'ਚ 25 ਦਿਨਾਂ ਦੀ ਬੱਚੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋ ਗਈ। ਪੁਲਿਸ ਨੂੰ ਅੱਗੇ ਦੱਸਿਆ ਗਿਆ ਕਿ ਪਤੀ-ਪਤਨੀ ਵਿਚਕਾਰ ਝਗੜਾ ਹੋਇਆ ਸੀ ਅਤੇ ਮਾਂ ਨੇ ਬੱਚੇ ਨੂੰ ਫੜ ਕੇ ਫਰਸ਼ 'ਤੇ ਪਟਕ ਦਿੱਤਾ, ਜਿਸ ਕਾਰਨ ਬੱਚੀ ਦੀ ਮੌਤ ਹੋ ਗਈ।

ਰਾਮਦਰਬਾਰ ਦੀ 22 ਸਾਲਾ ਪੂਜਾ ਅਤੇ ਉਸ ਦੇ 23 ਸਾਲਾ ਪਤੀ ਵਿਸ਼ਾਲ ਖ਼ਿਲਾਫ਼ ਇਹ ਕੇਸ ਸਾਲ 2018 ਵਿੱਚ ਦਰਜ ਕੀਤਾ ਗਿਆ ਸੀ। ਉਨ੍ਹਾਂ ਨੂੰ ਆਈ.ਪੀ.ਸੀ ਦੀ ਧਾਰਾ 304 ਅਤੇ 201 ਦੇ ਤਹਿਤ ਦੋਸ਼ੀ ਪਾਇਆ ਗਿਆ। ਵਧੀਕ ਸੈਸ਼ਨ ਜੱਜ ਜੈਬੀਰ ਸਿੰਘ ਦੀ ਅਦਾਲਤ ਨੇ ਇਹ ਸਜ਼ਾ ਸੁਣਾਈ ਹੈ। 

ਇਸ ਮਾਮਲੇ 'ਚ ਉਕਤ ਜੋੜਾ ਬੱਚੀ ਨੂੰ ਹਸਪਤਾਲ ਲੈ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮਾਮਲੇ ਵਿੱਚ ਸ਼ਿਕਾਇਤਕਰਤਾ ਚਿਲਡਰਨ ਵੈਲਫੇਅਰ ਹੈਲਪਲਾਈਨ ਦੀ ਮੈਂਬਰ ਸੀ। ਉਸ ਨੇ ਆਸਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ। ਅਜਿਹੇ 'ਚ ਸਰਬਜੀਤ ਕੌਰ ਨੇ ਪਤੀ-ਪਤਨੀ ਖ਼ਿਲਾਫ਼ ਕਾਨੂੰਨੀ ਕਾਰਵਾਈ ਲਈ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।

ਇਸ ਮਾਮਲੇ 'ਚ ਸ਼ਿਕਾਇਤ ਮਿਲਣ ਤੋਂ ਬਾਅਦ ਐੱਸ.ਡੀ.ਐੱਮ (ਪੂਰਬੀ) ਵੱਲੋਂ ਦਫ਼ਨਾਈ ਗਈ ਬੱਚੀ ਦੀ ਲਾਸ਼ ਨੂੰ ਪੁੱਟ ਕੇ ਬਾਹਰ ਕੱਢਿਆ ਗਿਆ ਅਤੇ GMCH-32 ਵਿਖੇ ਪੋਸਟਮਾਰਟਮ ਕੀਤਾ ਗਿਆ। ਮੈਡੀਕਲ ਬੋਰਡ ਨੇ ਪਾਇਆ ਕਿ ਲੜਕੀ ਦੀ ਮੌਤ ਸਿਰ 'ਤੇ ਸੱਟ ਲੱਗਣ ਕਾਰਨ ਹੋਈ ਹੈ। ਪੁਲਿਸ ਜਾਂਚ 'ਚ ਸਾਹਮਣੇ ਆਇਆ ਕਿ ਜੋੜੇ ਵਲੋਂ ਬੱਚੀ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਗੁਪਤ ਤਰੀਕੇ ਨਾਲ ਦਫਨਾ ਦਿੱਤਾ ਗਿਆ ਸੀ। 

Related Post