UK ਚ 26 ਸਾਲਾ ਭਾਰਤੀ ਨੌਜਵਾਨ ਦਾ ਚਾਕੂ ਮਾਰ ਕੇ ਕਤਲ, ਪੁਲਿਸ ਨੇ 7 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
Indian Killed in UK : ਮੈਟਰੋਪੋਲੀਟਨ ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ 26 ਸਾਲਾ ਗੁਰਭੇਜ ਸਿੰਘ ਨੂੰ ਨੌਰਥ ਰੋਡ 'ਤੇ ਡੋਰਮਰਜ਼ ਵੈੱਲਜ਼ ਲੇਨ ਦੇ ਜੰਕਸ਼ਨ ਨੇੜੇ ਚਾਕੂ ਮਾਰਿਆ ਗਿਆ ਸੀ। ਗੁਰਭੇਜ ਸਿੰਘ ਦੇ ਨਾਲ ਇੱਕ ਹੋਰ ਵਿਅਕਤੀ ਨੂੰ ਵੀ ਚਾਕੂ ਮਾਰਿਆ ਗਿਆ ਸੀ।
Indian Killed in UK : ਬ੍ਰਿਟੇਨ ਦੀ ਰਾਜਧਾਨੀ ਲੰਡਨ ਵਿੱਚ ਇੱਕ ਭਾਰਤੀ ਵਿਅਕਤੀ ਦੀ ਚਾਕੂ ਮਾਰ (UK Stabbing) ਕੇ ਕਤਲ ਕਰ ਦਿੱਤਾ ਗਿਆ ਹੈ। ਇਹ ਘਟਨਾ ਪੱਛਮੀ ਲੰਡਨ ਦੇ ਸਾਊਥਾਲ ਵਿੱਚ ਵਾਪਰੀ। ਮੈਟਰੋਪੋਲੀਟਨ ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ 26 ਸਾਲਾ ਗੁਰਭੇਜ ਸਿੰਘ ਨੂੰ ਨੌਰਥ ਰੋਡ 'ਤੇ ਡੋਰਮਰਜ਼ ਵੈੱਲਜ਼ ਲੇਨ ਦੇ ਜੰਕਸ਼ਨ ਨੇੜੇ ਚਾਕੂ ਮਾਰਿਆ ਗਿਆ ਸੀ। ਗੁਰਭੇਜ ਸਿੰਘ ਦੇ ਨਾਲ ਇੱਕ ਹੋਰ ਵਿਅਕਤੀ ਨੂੰ ਵੀ ਚਾਕੂ ਮਾਰਿਆ ਗਿਆ ਸੀ। ਹਾਲਾਂਕਿ, ਉਹ ਗੰਭੀਰ ਜ਼ਖਮੀ ਨਹੀਂ ਹੋਇਆ ਸੀ ਅਤੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ।
ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਡਾਕਟਰਾਂ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ, ਗੁਰਭੇਜ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ। ਗੁਰਭੇਜ ਦੇ ਪਰਿਵਾਰ ਨੂੰ ਅਧਿਕਾਰੀਆਂ ਵੱਲੋਂ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਪੁਲਿਸ ਨੇ ਕਿਹਾ ਕਿ ਸਿੰਘ ਦੇ ਕਤਲ ਤੋਂ ਬਾਅਦ ਸ਼ੱਕ ਦੇ ਆਧਾਰ 'ਤੇ ਘੱਟੋ-ਘੱਟ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੈਟਰੋਪੋਲੀਟਨ ਪੁਲਿਸ ਦੇ ਅਨੁਸਾਰ, ਅਧਿਕਾਰੀਆਂ ਨੂੰ ਬੁੱਧਵਾਰ ਸਵੇਰੇ ਲੰਡਨ ਐਂਬੂਲੈਂਸ ਸੇਵਾ ਵੱਲੋਂ ਸੂਚਿਤ ਕੀਤਾ ਗਿਆ ਸੀ। ਪੈਰਾਮੈਡਿਕਸ ਮੌਕੇ 'ਤੇ ਪਹੁੰਚੇ, ਪਰ ਨੌਜਵਾਨ ਨੂੰ ਚਾਕੂ ਦੇ ਜ਼ਖ਼ਮਾਂ ਕਾਰਨ ਮੌਕੇ 'ਤੇ ਮ੍ਰਿਤਕ ਐਲਾਨ ਦਿੱਤਾ ਗਿਆ। ਪੁਲਿਸ ਦੇ ਸਪੈਸ਼ਲਿਸਟ ਕ੍ਰਾਈਮ ਕਮਾਂਡ ਦੀ ਡਿਟੈਕਟਿਵ ਚੀਫ ਇੰਸਪੈਕਟਰ ਐਲੀਸਨ ਫੌਕਸਵੈੱਲ ਨੇ ਕਿਹਾ ਕਿ ਕਤਲ ਦੇ ਆਲੇ-ਦੁਆਲੇ ਦੇ ਹਾਲਾਤਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਫੌਕਸਵੈੱਲ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਸਿੰਘ 'ਤੇ ਬੁੱਧਵਾਰ ਨੂੰ ਸਵੇਰੇ 12:30 ਵਜੇ ਦੇ ਕਰੀਬ ਨੌਰਥ ਰੋਡ ਅਤੇ ਡੋਰਮਰਜ਼ ਵੈੱਲਜ਼ ਲੇਨ ਦੇ ਜੰਕਸ਼ਨ 'ਤੇ ਇੱਕ ਦੁਕਾਨ ਦੇ ਬਾਹਰ ਹਮਲਾ ਕੀਤਾ ਗਿਆ ਸੀ।'' ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਵਿਅਕਤੀ ਨੂੰ ਬੇਨਤੀ ਕਰਾਂਗੀ, ਜਿਸ ਕੋਲ ਇਲਾਕੇ ਦੀ ਸੀਸੀਟੀਵੀ ਫੁਟੇਜ ਹੈ ਜਾਂ ਜੋ ਉਸ ਸਮੇਂ ਇਲਾਕੇ ਵਿੱਚ ਸੀ ਅਤੇ ਅਜੇ ਤੱਕ ਪੁਲਿਸ ਨਾਲ ਗੱਲ ਨਹੀਂ ਕੀਤੀ ਹੈ, ਅੱਗੇ ਆਉਣ।"