Akhil Mishra Dies: ਫਿਲਮ 3 Idiots ਦੇ ਇਸ ਮਸ਼ਹੂਰ ਅਦਾਕਾਰ ਦਾ ਹੋਇਆ ਦੇਹਾਂਤ, ਬਾਲੀਵੁੱਡ ਇੰਡਸਟਰੀ ਚ ਸੋਗ ਦੀ ਲਹਿਰ

ਬਾਲੀਵੁੱਡ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਫ਼ਿਲਮ '3 ਇਡੀਅਟਸ' ਫੇਮ ਅਦਾਕਾਰ ਅਖਿਲ ਮਿਸ਼ਰਾ ਦਾ ਦਿਹਾਂਤ ਹੋ ਗਿਆ ਹੈ।

By  Aarti September 21st 2023 03:13 PM

Akhil Mishra Dies: ਬਾਲੀਵੁੱਡ ਤੋਂ ਇੱਕ ਦੁਖਦ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਫ਼ਿਲਮ '3 ਇਡੀਅਟਸ' ਫੇਮ ਅਦਾਕਾਰ ਅਖਿਲ ਮਿਸ਼ਰਾ ਦਾ ਦੇਹਾਂਤ ਹੋ ਗਿਆ ਹੈ। ਉਹ 58 ਸਾਲ ਦੀ ਉਮਰ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਏ ਹਨ। 

ਅਖਿਲ ਮਿਸ਼ਰਾ ਬਾਲੀਵੁੱਡ ਦੀਆਂ ਕਈ ਵੱਡੀਆਂ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ। ਇੱਕ ਮਾਮੂਲੀ ਹਾਦਸੇ ਨੇ ਉਨ੍ਹਾਂ ਦੀ ਜਾਨ ਲੈ ਲਈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਰਸੋਈ 'ਚ ਕੰਮ ਕਰਦੇ ਸਮੇਂ ਪੈਰ ਫਿਸਲਣ ਕਾਰਨ ਅਖਿਲ ਮਿਸ਼ਰਾ ਦੀ ਮੌਤ ਹੋ ਗਈ। ਅਦਾਕਾਰ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਦਾਕਾਰ ਦੇ ਬੇਵਕਤੀ ਦਿਹਾਂਤ ਦੀ ਖਬਰ ਮਿਲਣ ਤੋਂ ਬਾਅਦ ਬਾਲੀਵੁੱਡ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।


ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਅਖਿਲ ਮਿਸ਼ਰਾ ਦੀ ਪਤਨੀ ਅਤੇ ਅਦਾਕਾਰਾ ਸੁਜ਼ੈਨ ਬਰਨੇਟ ਸ਼ੂਟਿੰਗ ਲਈ ਹੈਦਰਾਬਾਦ 'ਚ ਸੀ, ਜਦੋਂ ਇਹ ਘਟਨਾ ਵਾਪਰੀ। ਖ਼ਬਰ ਸੁਣ ਕੇ ਉਹ ਤੁਰੰਤ ਵਾਪਸ ਆ ਗਈ। ਅਖਿਲ ਨੇ 3 ਫਰਵਰੀ 2009 ਨੂੰ ਜਰਮਨ ਅਦਾਕਾਰਾ ਸੁਜ਼ੈਨ ਬਰਨੇਟ ਨਾਲ ਵਿਆਹ ਕੀਤਾ ਸੀ। ਬਾਅਦ ਵਿੱਚ ਉਨ੍ਹਾਂ ਨੇ 30 ਸਤੰਬਰ 2011 ਨੂੰ ਦੁਬਾਰਾ ਵਿਆਹ ਕਰ ਲਿਆ। ਉਨ੍ਹਾਂ ਨੇ ਕਿਹਾ ਕਿ ਮੇਰਾ ਦਿਲ ਟੁੱਟ ਗਿਆ ਹੈ ਮੇਰਾ ਜੀਵਨਸਾਥੀ ਚੱਲਿਆ ਗਿਆ ਹੈ। 


ਕਾਬਿਲੇਗੌਰ ਹੈ ਕਿ ਅਖਿਲ ਮਿਸ਼ਰਾ  ਨੇ ਬਾਲੀਵੁੱਡ ਦੀਆਂ ਕਈ ਫ਼ਿਲਮਾਂ 'ਡੌਨ', 'ਵੈੱਲ ਡੌਨ ਅੱਬਾ', 'ਹਜ਼ਾਰਾਂ ਖਵਾਈਆਂ' ਆਦਿ 'ਚ ਕੰਮ ਕੀਤਾ ਉਨ੍ਹਾਂ ਨੇ '3 ਇਡੀਅਟਸ' ਵਿੱਚ ਲਾਇਬ੍ਰੇਰੀਅਨ ਦੂਬੇ ਦੇ ਰੂਪ ਵਿੱਚ ਇੱਕ ਛੋਟੀ ਪਰ ਯਾਦਗਾਰ ਭੂਮਿਕਾ ਨਿਭਾਈ, ਜਿਸ ਵਿੱਚ ਆਮਿਰ ਖਾਨ, ਸ਼ਰਮਨ ਜੋਸ਼ੀ, ਕਰੀਨਾ ਕਪੂਰ ਖਾਨ, ਆਰ ਮਾਧਵਨ, ਬੋਮਨ ਇਰਾਨੀ ਸਨ।

ਇਹ ਵੀ ਪੜ੍ਹੋਨਹੀਂ ਵਿਕੇਗਾ ਦੇਵ ਆਨੰਦ ਦਾ ਬੰਗਲਾ; ਨਾ ਹੀ ਉੱਥੇ 22 ਮੰਜ਼ਿਲਾ ਟਾਵਰ ਬਣੇਗਾ

Related Post