ਅਮਰੀਕਾ 'ਚ ਜੰਮੀ ਝੀਲ 'ਚ ਡਿੱਗਣ ਨਾਲ ਭਾਰਤੀ ਮੂਲ ਦੇ 3 ਲੋਕਾਂ ਦੀ ਮੌਤ

ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਵਿੱਚ ਇੱਕ ਔਰਤ ਸਮੇਤ ਭਾਰਤੀ ਮੂਲ ਦੇ ਤਿੰਨ ਨਾਗਰਿਕਾਂ ਦੀ ਜੰਮੀ ਝੀਲ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਦੋ ਦਿਨ ਪਹਿਲਾਂ 26 ਦਸੰਬਰ ਨੂੰ ਦੁਪਹਿਰ 3.35 ਵਜੇ ਕੋਕੋਨੀਨੋ ਕਾਉਂਟੀ ਦੀ ਵੁਡਸ ਵੈਲੀ ਲੇਕ ਵਿਖੇ ਵਾਪਰੀ ਸੀ।

By  Jasmeet Singh December 28th 2022 03:12 PM

ਨਿਊਯਾਰਕ, 28 ਦਸੰਬਰ: ਅਮਰੀਕਾ ਦੇ ਐਰੀਜ਼ੋਨਾ ਸੂਬੇ ਵਿੱਚ ਵਾਪਰੀ ਇੱਕ ਦਰਦਨਾਕ ਘਟਨਾ ਵਿੱਚ ਇੱਕ ਔਰਤ ਸਮੇਤ ਭਾਰਤੀ ਮੂਲ ਦੇ ਤਿੰਨ ਨਾਗਰਿਕਾਂ ਦੀ ਜੰਮੀ ਝੀਲ ਵਿੱਚ ਡਿੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਦੋ ਦਿਨ ਪਹਿਲਾਂ 26 ਦਸੰਬਰ ਨੂੰ ਦੁਪਹਿਰ 3.35 ਵਜੇ ਕੋਕੋਨੀਨੋ ਕਾਉਂਟੀ ਦੀ ਵੁਡਸ ਵੈਲੀ ਲੇਕ ਵਿਖੇ ਵਾਪਰੀ ਸੀ।

ਕੋਕੋਨੀਨੋ ਕਾਉਂਟੀ ਸ਼ੈਰਿਫ ਦਫਤਰ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਝੀਲ ਵਿੱਚ ਡਿੱਗਣ ਤੋਂ ਬਾਅਦ ਮਰਨ ਵਾਲੇ ਲੋਕਾਂ ਦੀ ਪਛਾਣ ਨਾਰਾਇਣ ਮੁਦਾਨ (49), ਗੋਕੁਲ ਮੇਦੀਸੇਤੀ (47) ਅਤੇ ਹਰਿਤਾ ਮੁਦਾਨਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਤਿੰਨੋਂ ਚੰਦਲਰ, ਐਰੀਜ਼ੋਨਾ ਦੇ ਵਸਨੀਕ ਸਨ ਅਤੇ ਮੂਲ ਰੂਪ ਵਿੱਚ ਭਾਰਤੀ ਸਨ। 

ਲਾਸ਼ਾਂ ਬਰਾਮਦ

ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਹਰੀਤਾ ਮੁਦਾਨਾ ਨੂੰ ਬਾਹਰ ਕੱਢਿਆ ਸੀ ਪਰ ਉਸ ਨੂੰ ਬਚਾ ਨਹੀਂ ਸਕੇ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਤਿੰਨੋਂ ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਅਧਿਕਾਰੀਆਂ ਦੁਆਰਾ ਜਾਰੀ ਕੀਤੇ ਗਏ ਇੱਕ ਬਿਆਨ ਦੇ ਅਨੁਸਾਰ ਦੋ ਪੁਰਸ਼ਾਂ ਅਤੇ ਇੱਕ ਔਰਤ ਦੇ ਜੰਮੇ ਹੋਏ ਝੀਲ 'ਤੇ ਸੈਰ ਕਰਨ ਅਤੇ ਬਰਫ਼ ਵਿੱਚੋਂ ਡਿੱਗਣ ਦੀ ਘਟਨਾ ਤੋਂ ਬਾਅਦ ਖੇਤਰ ਦੇ ਇੱਕ ਸਬਸਟੇਸ਼ਨ 'ਤੇ ਤਾਇਨਾਤ ਕਰਮਚਾਰੀਆਂ ਨੂੰ ਤੁਰੰਤ ਝੀਲ ਵਿੱਚ ਬੁਲਾਇਆ ਗਿਆ। ਇਹ ਹਾਈਕਰਾਂ, ਐਂਗਲਰਾਂ ਅਤੇ ਹੋਰ ਬਾਹਰੀ ਉਤਸ਼ਾਹੀਆਂ ਵਿੱਚ ਇੱਕ ਬਹੁਤ ਮਸ਼ਹੂਰ ਖੇਤਰ ਹੈ।

ਬਰਫੀਲੇ ਤੂਫਾਨ ਜੂਝ ਰਿਹਾ ਅਮਰੀਕਾ

ਇਨ੍ਹਾਂ ਦਿਨਾਂ ਵਿੱਚ ਇੱਕ ਮਿਲੀਅਨ ਤੋਂ ਵੱਧ ਅਮਰੀਕੀ ਅਤੇ ਕੈਨੇਡੀਅਨ ਸੌ ਸਾਲਾਂ ਵਿੱਚ ਸਭ ਤੋਂ ਭਿਆਨਕ ਬਰਫੀਲੇ ਤੂਫਾਨ ਦਾ ਸਾਹਮਣਾ ਕਰ ਰਹੇ ਹਨ। ਇਸ ਬਰਫੀਲੇ ਤੂਫਾਨ 'ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਉਥੇ ਜਨਜੀਵਨ ਅਸਥਿਰ ਹੋ ਗਿਆ ਹੈ। ਇਸ ਬਰਫੀਲੇ ਤੂਫਾਨ 'ਚ ਬਰਫਬਾਰੀ ਤੋਂ ਇਲਾਵਾ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਤੂਫਾਨ 'ਚ ਫਸੇ ਵੱਡੀ ਗਿਣਤੀ ਲੋਕ ਕਾਰ 'ਚ ਹੀ ਸ਼ਰਨ ਲੈਣ ਲਈ ਮਜਬੂਰ ਹਨ।

Related Post