Action Against Fake Agents : 30 ਦੇ ਕਰੀਬ ਪੰਜਾਬੀਆਂ ਦਾ ਟੁੱਟਿਆ ਡਾਲਰਾਂ ਦਾ ਸੁਪਨਾ; ਮੁਹਾਲੀ ’ਚ 19 ਇਮੀਗ੍ਰੇਸ਼ਨ ਦਫਤਰਾਂ ਨੂੰ ਲੱਗਿਆ ਤਾਲਾਂ

ਮੁਹਾਲੀ ਦੇ ਏਡੀਸੀ ਵਿਜੇ ਐਸ ਤਿੜਕੇ ਦੇ ਦੱਸੇ ਮੁਤਾਬਕ ਇੱਕ ਮਹੀਨੇ ਦੇ ਅੰਦਰ 19 ਇਮੀਗ੍ਰੇਸ਼ਨ ਦਫਤਰਾਂ ਨੂੰ ਜਿੰਦਾ ਲਾ ਦਿੱਤਾ ਗਿਆ ਹੈ। ਉਨ੍ਹਾਂ ਦੇ ਲਾਈਸੈਂਸ ਰੱਦ ਕੀਤੇ ਗਏ ਹਨ ਜਦਕਿ ਇੱਕ ਸਾਲ ਦੇ ਅੰਦਰ ਬੰਦ ਹੋਏ ਇਮੀਗ੍ਰੇਸ਼ਨ ਦਫਤਰਾਂ ਦੀ ਗਿਣਤੀ 90 ਹੈ।

By  Aarti February 5th 2025 03:02 PM

Action Against Fake Agents : ਇੱਕ ਪਾਸੇ ਫਰਜ਼ੀ ਤਰੀਕੇ ਨਾਲ ਵਿਦੇਸ਼ ਗਏ ਨੌਜਵਾਨਾਂ ਨੂੰ ਦੇਸ਼ ਵਾਪਸ ਭੇਜਿਆ ਜਾ ਰਿਹਾ ਹੈ। ਦੂਜੇ ਪਾਸੇ ਫਰਜ਼ੀ ਏਜੰਟ ਦੇ ਉੱਤੇ ਹੁਣ ਮੁਹਾਲੀ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

ਮੁਹਾਲੀ ਦੇ ਏਡੀਸੀ ਵਿਜੇ ਐਸ ਤਿੜਕੇ ਦੇ ਦੱਸੇ ਮੁਤਾਬਕ ਇੱਕ ਮਹੀਨੇ ਦੇ ਅੰਦਰ 19 ਇਮੀਗ੍ਰੇਸ਼ਨ ਦਫਤਰਾਂ ਨੂੰ ਜਿੰਦਾ ਲਾ ਦਿੱਤਾ ਗਿਆ ਹੈ। ਉਨ੍ਹਾਂ ਦੇ ਲਾਈਸੈਂਸ ਰੱਦ ਕੀਤੇ ਗਏ ਹਨ ਜਦਕਿ ਇੱਕ ਸਾਲ ਦੇ ਅੰਦਰ ਬੰਦ ਹੋਏ ਇਮੀਗ੍ਰੇਸ਼ਨ ਦਫਤਰਾਂ ਦੀ ਗਿਣਤੀ 90 ਹੈ।

ਏਡੀਸੀ ਮੁਹਾਲੀ ਦਾ ਕਹਿਣਾ ਹੈ ਕਿ ਜਨਵਰੀ 2024 ਤੋਂ ਲੈ ਕੇ ਹੁਣ ਤੱਕ ਕਰੀਬਨ 118 ਇਮੀਗਰੇਸ਼ਨ ਲਾਈਸੈਂਸ ਜਾਰੀ ਕੀਤੇ ਗਏ ਸਨ ਜਿਨਾਂ ਵਿੱਚੋਂ 90 ਲਾਈਸੈਂਸਾਂ ਨੂੰ ਰੱਦ ਕਰ ਦਿੱਤਾ ਗਿਆ ਹੈ, ਜਿਨ੍ਹਾਂ ਦੇ ਖਿਲਾਫ ਕਈ ਸ਼ਿਕਾਇਤਾਂ ਮਿਲਣ ਉਪਰੰਤ ਜਾਂ ਫਿਰ ਉਨ੍ਹਾਂ ਦੇ ਪੈਮਾਨੇ ’ਤੇ ਖਰੇ ਨਾ ਉਤਰਨ ਤੋਂ ਬਾਅਦ ਇਹ ਐਕਸ਼ਨ ਲਿਆ ਗਿਆ ਹੈ ਤਾਂ ਜੋ ਫਰਜ਼ੀ ਏਜੰਟਾ ਨੂੰ ਕਾਬੂ ਕੀਤਾ ਜਾ ਸਕੇ  ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਏਜੰਟਾ ਉੱਤੇ ਕਾਰਵਾਈ ਵੀ ਕੀਤੀ ਜਾ ਰਹੀ ਹੈ। 

ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਟੀਮਾਂ ਗਰਾਉਂਡ ’ਤੇ ਹਨ ਅਤੇ ਇਨ੍ਹਾਂ ਲੋਕਾਂ ਨੂੰ ਹੁਣ ਬਖਸ਼ਿਆ ਨਹੀਂ ਜਾਵੇਗਾ ਜੋ ਲੋਕਾਂ ਨਾਲ ਧੋਖਾ ਕਰਦੇ ਹਨ। ਏਡੀਸੀ ਮੁਹਾਲੀ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਚੰਗੀ ਤਰ੍ਹਾਂ ਜਾਂਚ ਪਰਖ ਕੇ ਹੀ ਇਨ੍ਹਾਂ ਏਜੰਟਾਂ ਤੱਕ ਸੰਪਰਕ ਕਰਨ। 

ਇਹ ਵੀ ਪੜ੍ਹੋ : 205 Indians Deported From US : ਅਮਰੀਕਾ ਤੋਂ ਕੱਢੇ ਗਏ ਪੰਜਾਬ ਸਣੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀਆਂ ਮੁਸ਼ਕਲਾਂ ਨਹੀਂ ਹੋਣਗੀਆਂ ਘੱਟ, ਭਾਰਤ ਪਹੁੰਚਿਆਂ ਗੈਰ ਕਾਨੂੰਨੀ ਪ੍ਰਵਾਸੀਆਂ ਦਾ ਜਹਾਜ਼

Related Post