Hingot Festival: ਇੰਦੌਰ ਦੇ ਹਿੰਗੋਟ ਯੁੱਧ ਚ 35 ਲੋਕ ਜ਼ਖਮੀ, ਜਾਣੋ ਕਿੰਨੀਂ ਖਤਰਨਾਕ ਹੁੰਦੀ ਹੈ ਇਹ ਜੰਗ

ਬਲਾਕ ਮੈਡੀਕਲ ਅਫਸਰ ਡਾਕਟਰ ਅਭਿਲਾਸ਼ ਸ਼ਿਵਰੀਆ ਨੇ ਦੱਸਿਆ ਕਿ ਸੋਮਵਾਰ ਨੂੰ 'ਹਿੰਗੋਟ' ਤਿਉਹਾਰ ਦੌਰਾਨ ਘੱਟੋ-ਘੱਟ 35 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ।

By  Aarti November 14th 2023 08:30 AM -- Updated: November 14th 2023 08:31 AM

Hingot Festival: ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ 'ਚ ਦੀਵਾਲੀ ਦੀ ਧਾਰਮਿਕ ਪਰੰਪਰਾ ਨਾਲ ਸਬੰਧਤ 'ਹਿੰਗੋਟ ਜੰਗ' 'ਚ ਸੋਮਵਾਰ ਸ਼ਾਮ 35 ਲੋਕ ਜ਼ਖਮੀ ਹੋ ਗਏ। ਬਲਾਕ ਮੈਡੀਕਲ ਅਫਸਰ ਡਾ. ਅਭਿਲਾਸ਼ ਸ਼ਿਵਰੀਆ ਨੇ ਦੱਸਿਆ ਕਿ ਇੰਦੌਰ ਤੋਂ ਕਰੀਬ 55 ਕਿਲੋਮੀਟਰ ਦੂਰ ਗੌਤਮਪੁਰਾ ਕਸਬੇ ਵਿੱਚ ਹਿੰਗੋਟ ਯੁੱਧ ਦੌਰਾਨ 35 ਯੋਧੇ ਝੁਲਸ ਗਏ। 

35 ਲੋਕਾਂ ਨੂੰ ਲੱਗੀਆਂ ਮਾਮੂਲੀ ਸੱਟਾਂ 

ਬਲਾਕ ਮੈਡੀਕਲ ਅਫਸਰ ਡਾਕਟਰ ਅਭਿਲਾਸ਼ ਸ਼ਿਵਰੀਆ ਨੇ ਦੱਸਿਆ ਕਿ ਸੋਮਵਾਰ ਨੂੰ 'ਹਿੰਗੋਟ' ਤਿਉਹਾਰ ਦੌਰਾਨ ਘੱਟੋ-ਘੱਟ 35 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ। ਉਨ੍ਹਾਂ ਦੀ ਹਾਲਤ ਸਥਿਰ ਹੈ। ਡਾਕਟਰਾਂ ਦੀ ਟੀਮ ਨੇ ਜ਼ਖ਼ਮੀਆਂ ਦਾ ਇਲਾਜ ਕੀਤਾ। ਇੱਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਪ੍ਰਾਇਮਰੀ ਹੈਲਥ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ।

ਕਦੋਂ ਅਤੇ ਕਿਵੇਂ ਖੇਡਿਆ ਜਾਂਦਾ ਹੈ ਹਿੰਗੋਟ 

ਦੱਸ਼ ਦਈਏ ਕਿ ਗੌਤਮਪੁਰਾ ਅਤੇ ਰੁੰਗੀ ਪਿੰਡਾਂ ਦੇ ਵਸਨੀਕ ਦੀਵਾਲੀ ਤੋਂ ਅਗਲੇ ਦਿਨ ਪਡਵਾ ਦੇ ਹਰ ਦਿਨ ਮਨਾਏ ਜਾਂਦੇ ਦਹਾਕਿਆਂ ਪੁਰਾਣੇ ਤਿਉਹਾਰ ਵਿੱਚ ਬਲਦੀ ਹੋਈ ਹਿੰਗੋਟ ਨੂੰ ਸੁੱਟਦੇ ਹਨ।

ਕੀ ਹੁੰਦਾ ਹੈ ਹਿੰਗੋਟ 

ਹਿੰਗੋਟ ਇੱਕ ਜੰਗਲੀ ਫਲ ਹੈ, ਜੋ ਖੋਖਲਾ ਹੋ ਕੇ ਬਾਰੂਦ, ਕੋਲੇ ਅਤੇ ਗੰਧਕ ਨਾਲ ਭਰਿਆ ਹੁੰਦਾ ਹੈ। ਭਾਗ ਲੈਣ ਵਾਲੇ ਸਮੂਹ ਤਿਉਹਾਰ ਦੌਰਾਨ ਇੱਕ ਦੂਜੇ 'ਤੇ ਇਸ ਨੂੰ ਸੁੱਟ ਦਿੰਦੇ ਹਨ। ਪਿਛਲੇ ਸਾਲਾਂ ਵਿੱਚ ਇਸ ਤਿਉਹਾਰ ਦੌਰਾਨ ਮੌਤਾਂ ਵੀ ਹੋ ਚੁੱਕੀਆਂ ਹਨ। 

ਇਹ ਵੀ ਪੜ੍ਹੋ: ਕੈਨੇਡੀਅਨ ਪੁਲਿਸ ਨੇ ਹਰਪ੍ਰੀਤ ਉੱਪਲ ਤੇ ਉਸ ਦੇ 11 ਸਾਲਾ ਬੇਟੇ ਦੀ ਗੈਂਗ ਗੋਲੀਕਾਂਡ 'ਚ ਮਾਰੇ ਜਾਣ ਦੀ ਫੁਟੇਜ ਕੀਤੀ ਜਾਰੀ

Related Post