ਜਨਮ ਦਿਨ ਮਨਾ ਕੇ ਪਰਤ ਰਹੇ 2 ਸਕੇ ਭਰਾਵਾਂ ਸਣੇ 4 ਨੌਜਵਾਨਾਂ ਦੀ ਸੜਕ ਹਾਦਸੇ ਚ ਮੌਤ

By  Ravinder Singh February 23rd 2023 03:33 PM

ਰਾਜਪੁਰਾ : ਰਾਜਪੁਰਾ-ਲੁਧਿਆਣਾ ਕੌਮੀ ਮਾਰਗ 'ਤੇ ਖੜ੍ਹੇ ਟਰੱਕ ਵਿਚ ਕਾਰ ਵੱਜਣ ਕਾਰਨ 4 ਨੌਜਵਾਨਾਂ ਦੀ ਮੌਤ ਹੋ ਗਈ ਤੇ 2 ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਨੂੰ ਇਲਾਜ ਦੇ ਲਈ ਸੈਕਟਰ 32 ਹਸਪਤਾਲ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।  ਥਾਣਾ ਸਿਟੀ ਪੁਲਿਸ ਨੇ ਮੌਕੇ ਉਤੇ ਪੁੱਜ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਪ੍ਰਾਪਤ ਮੁਤਾਬਕ ਮੁਤਾਬਕ ਸੀਐੱਚ-01ਵਾਈ-7179 ਹੋਂਡਾ ਸਿਟੀ ਵਿਚ ਸਾਰੇ ਜਣੇ ਸਵਾਰ ਹੋ ਕੇ ਬੀਤੀ ਰਾਤ ਆਪਣੇ ਦੋਸਤ ਗੁਰਵਿੰਦਰ ਸਿੰਘ ਦੇ ਜਨਮ ਦਿਨ ਦੀ ਪਾਰਟੀ ਉਤੇ ਰਾਜਪੁਰਾ ਹਵੇਲੀ ਸਰਾਏ ਬਣਜਾਰਾ ਸਰਹਿੰਦ ਰੋਡ ਗਏ ਸਨ। ਸਾਰੇ ਜਨਮ ਦੀ ਪਾਰਟੀ ਮਨਾ ਕੇ ਰਾਤ ਕਰੀਬ 11.30 ਵਜੇ ਕਾਰ ਵਿੱਚ ਆਪਣੇ ਘਰਾਂ ਨੂੰ ਵਾਪਸ ਰਾਜਪੁਰਾ ਆ ਰਹੇ ਸਨ ਤਾਂ ਕਾਰ ਨੇੜੇ ਰਾਧਾ ਸੁਆਮੀ ਸਤਿਸੰਗ ਡੇਰਾ ਸਰਹਿੰਦ ਰੋਡ ਪੁੱਜੀ ਤਾਂ ਓਵਰ ਬ੍ਰਿਜ ਉਪਰ ਸੜਕ ਉਤੇ ਟਰੱਕ ਆਰਐੱਚ-46-ਸੀ-7779 ਬਿਨਾਂ ਇੰਡੀਕੇਟਰ ਤੋਂ ਖੜ੍ਹਾ ਸੀ ਤੇ ਕਾਰ ਉਸ 'ਚ ਵੱਜੀ।

ਇਹ ਵੀ ਪੜ੍ਹੋ: AAP MLA Amit Rattan Kotfatta arrested : ਵਿਜੀਲੈਂਸ ਨੇ 'ਆਪ' ਵਿਧਾਇਕ ਅਮਿਤ ਰਤਨ ਨੂੰ ਕੀਤਾ ਗ੍ਰਿਫ਼ਤਾਰ

ਹਾਦਸੇ 'ਚ ਕਮਲਜੀਤ ਸਿੰਘ, ਰਵਿੰਦਰ ਸਿੰਘ, ਗੁਰਜਿੰਦਰ ਸਿੰਘ ਤੇ ਗੁਰਵਿੰਦਰ ਸਿੰਘ ਦੀ ਮੌਕੇ ਉਤੇ ਮੌਤ ਹੋ ਗਈ, ਜਦਕਿ ਅਵਿਨਾਸ਼ ਸਿੰਘ ਅਤੇ ਨਾਨਕ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਚੰਡੀਗੜ੍ਹ ਦਾ ਰੈਫਰ ਕੀਤਾ ਗਿਆ। ਇਸ ਹਾਦਸੇ 'ਚ ਸੜਕ ਕਿਨਾਰੇ ਖੜ੍ਹੇ ਟਰੱਕ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Post