Wed, Mar 11, 2026
Whatsapp

Amritsar Murder Case : ਪੁਲਿਸ ਨੇ ਬਜ਼ੁਰਗ ਮਹਿਲਾ ਦੇ ਅੰਨੇ ਕਤਲ ਕੇਸ ਨੂੰ ਕੀਤਾ ਹੱਲ, ਨੂੰਹ ਤੇ ਪ੍ਰੇਮੀ ਗ੍ਰਿਫ਼ਤਾਰ, ਹੈਰਾਨੀਜਨਕ ਖੁਲਾਸੇ

Amritsar Murder Case : ਮਾਮਲਾ ਇੰਦਰਾ ਕਲੋਨੀ, ਝਬਾਲ ਰੋਡ ਅੰਮ੍ਰਿਤਸਰ ਦੀ ਰਹਿਣ ਵਾਲੀ ਮਿੰਟੀ ਸ਼ਰਮਾ ਦੇ ਬਿਆਨ ’ਤੇ ਦਰਜ ਹੋਇਆ ਸੀ। ਉਸਨੇ ਪੁਲਿਸ ਨੂੰ ਦੱਸਿਆ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਸਦੀ 65 ਸਾਲਾ ਸੱਸ ਕਮਲੇਸ਼ ਰਾਣੀ ਦਾ ਘਰ ਦੇ ਅੰਦਰ ਕਤਲ ਕਰ ਦਿੱਤਾ ਹੈ।

Reported by:  PTC News Desk  Edited by:  KRISHAN KUMAR SHARMA -- March 11th 2026 08:13 PM -- Updated: March 11th 2026 08:15 PM
Amritsar Murder Case : ਪੁਲਿਸ ਨੇ ਬਜ਼ੁਰਗ ਮਹਿਲਾ ਦੇ ਅੰਨੇ ਕਤਲ ਕੇਸ ਨੂੰ ਕੀਤਾ ਹੱਲ, ਨੂੰਹ ਤੇ ਪ੍ਰੇਮੀ ਗ੍ਰਿਫ਼ਤਾਰ, ਹੈਰਾਨੀਜਨਕ ਖੁਲਾਸੇ

Amritsar Murder Case : ਪੁਲਿਸ ਨੇ ਬਜ਼ੁਰਗ ਮਹਿਲਾ ਦੇ ਅੰਨੇ ਕਤਲ ਕੇਸ ਨੂੰ ਕੀਤਾ ਹੱਲ, ਨੂੰਹ ਤੇ ਪ੍ਰੇਮੀ ਗ੍ਰਿਫ਼ਤਾਰ, ਹੈਰਾਨੀਜਨਕ ਖੁਲਾਸੇ

Amritsar Murder Case : ਅੰਮ੍ਰਿਤਸਰ ਵਿੱਚ ਕਮਿਸ਼ਨਰੇਟ ਪੁਲਿਸ ਨੇ ਇਕ ਬਜ਼ੁਰਗ ਮਹਿਲਾ ਦੇ ਕਤਲ ਦੇ ਮਾਮਲੇ ਨੂੰ ਸਿਰਫ਼ 24 ਘੰਟਿਆਂ ਦੇ ਅੰਦਰ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕਾ ਦੀ ਨੂੰਹ ਅਤੇ ਉਸਦੇ ਪ੍ਰੇਮੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਮੁਤਾਬਕ  9 ਮਾਰਚ 2026 ਨੂੰ ਥਾਣਾ ਗੇਟ ਹਕੀਮਾਂ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਇੰਦਰਾ ਕਲੋਨੀ, ਝਬਾਲ ਰੋਡ ਅੰਮ੍ਰਿਤਸਰ ਦੀ ਰਹਿਣ ਵਾਲੀ ਮਿੰਟੀ ਸ਼ਰਮਾ ਦੇ ਬਿਆਨ ’ਤੇ ਦਰਜ ਹੋਇਆ ਸੀ। ਉਸਨੇ ਪੁਲਿਸ ਨੂੰ ਦੱਸਿਆ ਸੀ ਕਿ ਅਣਪਛਾਤੇ ਵਿਅਕਤੀਆਂ ਨੇ ਉਸਦੀ 65 ਸਾਲਾ ਸੱਸ ਕਮਲੇਸ਼ ਰਾਣੀ ਦਾ ਘਰ ਦੇ ਅੰਦਰ ਕਤਲ ਕਰ ਦਿੱਤਾ ਹੈ।

ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਜਾਣਕਾੀਰ ਦਿੰਦਿਆਂ ਦੱਸਿਆ ਕਿ ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਜਾਂਚ ਸ਼ੁਰੂ ਕੀਤੀ ਅਤੇ ਹਰ ਪੱਖ ਤੋਂ ਤਫਤੀਸ਼ ਕੀਤੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਿੰਟੀ ਸ਼ਰਮਾ ਦੇ ਇੰਦਰਾ ਕਲੋਨੀ ਦੇ ਰਹਿਣ ਵਾਲੇ ਦਲਬੀਰ ਸਿੰਘ ਉਰਫ਼ ਲਾਡੀ ਨਾਲ ਨਾਜਾਇਜ਼ ਸੰਬੰਧ ਸਨ। ਮੌਜੂਦਾ ਸਮੇਂ ਉਹ ਦਸ਼ਮੇਸ਼ ਸਿਟੀ ਵਿੱਚ ਰਹਿ ਰਹੀ ਸੀ। ਇਹਨਾਂ ਸੰਬੰਧਾਂ ਨੂੰ ਲੈ ਕੇ ਉਸਦੀ ਸੱਸ ਕਮਲੇਸ਼ ਰਾਣੀ ਅਕਸਰ ਇਤਰਾਜ਼ ਕਰਦੀ ਸੀ ਅਤੇ ਦੋਵਾਂ ਵਿਚਾਲੇ ਝਗੜੇ ਹੁੰਦੇ ਰਹਿੰਦੇ ਸਨ।


ਉਪਰੰਤ, ਪੁਲਿਸ ਜਾਂਚ ਵਿੱਚ ਖੁਲਾਸਾ ਹੋਇਆ ਕਿ ਮਿੰਟੀ ਸ਼ਰਮਾ ਨੇ ਆਪਣੇ ਪ੍ਰੇਮੀ ਦਲਬੀਰ ਸਿੰਘ ਨਾਲ ਮਿਲ ਕੇ ਸੱਸ ਨੂੰ ਰਾਹ ਤੋਂ ਹਟਾਉਣ ਲਈ ਸਾਜ਼ਿਸ਼ ਰਚੀ। ਮਿਤੀ 9 ਮਾਰਚ ਨੂੰ ਉਸਨੇ ਉਹ ਦਿਨ ਚੁਣਿਆ ਜਦੋਂ ਘਰ ਦੇ ਹੋਰ ਪਰਿਵਾਰਕ ਮੈਂਬਰ ਦੀਨਾਨਗਰ ਜ਼ਿਲ੍ਹਾ ਪਠਾਨਕੋਟ ਵਿੱਚ ਇਕ ਵਿਆਹ ਸਮਾਗਮ ’ਚ ਗਏ ਹੋਏ ਸਨ। ਉਸ ਦਿਨ ਮਿੰਟੀ ਸ਼ਰਮਾ ਨੇ ਦਲਬੀਰ ਸਿੰਘ ਨੂੰ ਏਸੀ ਠੀਕ ਕਰਨ ਦੇ ਬਹਾਨੇ ਘਰ ਬੁਲਾਇਆ। ਜਦੋਂ ਦੋਵੇਂ ਕਮਰੇ ਵਿੱਚ ਗਏ ਤਾਂ ਦੋਵਾਂ ਨੇ ਮਿਲ ਕੇ ਕਮਲੇਸ਼ ਰਾਣੀ ਦਾ ਸਿਰਹਾਣੇ ਨਾਲ ਗਲਾ ਘੁੱਟ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਦੋਵਾਂ ਨੇ ਮਾਮਲੇ ਨੂੰ ਚੋਰੀ ਦਾ ਰੂਪ ਦੇਣ ਲਈ ਕਮਰੇ ਦੀਆਂ ਅਲਮਾਰੀਆਂ ਨੂੰ ਹਥੌੜੇ ਨਾਲ ਤੋੜ ਕੇ ਸਮਾਨ ਖਿਲਾਰ ਦਿੱਤਾ ਤਾਂ ਜੋ ਲੱਗੇ ਕਿ ਘਰ ਵਿੱਚ ਚੋਰੀ ਹੋਈ ਹੈ।

ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਇਕੱਠੇ ਕੀਤੇ ਗਏ ਸਬੂਤਾਂ ਦੇ ਆਧਾਰ ’ਤੇ ਦੋਵਾਂ ਮੁਲਜ਼ਮਾਂ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ।

- PTC NEWS

Top News view more...

Latest News view more...

PTC NETWORK
PTC NETWORK